5 Dariya News

ਹਰਿਆਣਾ ਨੇ ਵੱਡੇ ਪ੍ਰਸ਼ਾਸਕੀ ਫੇਰਬਦਲ ਵਿੱਚ 63 ਆਈਏਐਸ ਅਤੇ 42 ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ

5 Dariya News

ਚੰਡੀਗੜ੍ਹ 26-Mar-2026

ਹਰਿਆਣਾ ਸਰਕਾਰ ਨੇ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ 63 ਆਈ.ਏ.ਐਸ (IAS) ਅਤੇ ਐਚ.ਸੀ.ਐਸ (HCS) ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਂ ਨਿਯੁਕਤੀਆਂ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ਼੍ਰੀ ਅਮਿਤ ਕੁਮਾਰ ਅਗਰਵਾਲ (IAS, 2003) ਨੂੰ ਉਨ੍ਹਾਂ ਦੇ ਮੌਜੂਦਾ ਕਾਰਜਾਂ ਦੇ ਨਾਲ ਕੁਰੂਕਸ਼ੇਤਰ ਵਿਕਾਸ ਬੋਰਡ ਦਾ ਮੈਂਬਰ ਸਕੱਤਰ ਨਿਯੁਕਤ ਕੀਤਾ ਗਿਆ ਹੈ। 

ਇਸੇ ਤਰ੍ਹਾਂ, ਗੀਤਾ ਭਾਰਤੀ (IAS, 2005) ਨੂੰ ਹਿਸਾਰ ਮੰਡਲ ਦਾ ਕਮਿਸ਼ਨਰ, ਰਵੀ ਪ੍ਰਕਾਸ਼ ਗੁਪਤਾ (IAS, 2007) ਨੂੰ ਗੁਰੂਗ੍ਰਾਮ ਮੰਡਲ ਦਾ ਕਮਿਸ਼ਨਰ ਅਤੇ ਹਰਿਆਣਾ ਸ਼ਹਿਰੀ ਸੰਪਦਾ ਵਿਭਾਗ ਦਾ ਸਕੱਤਰ, ਨਰਹਰੀ ਸਿੰਘ ਬਾਂਗੜ (IAS, 2011) ਨੂੰ ਕਨਫੈੱਡ ਦਾ ਪ੍ਰਬੰਧ ਨਿਰਦੇਸ਼ਕ, ਸਤਯੇਂਦਰ ਦੂਹਨ (IAS, 2018) ਨੂੰ ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਦਾ ਨਿਰਦੇਸ਼ਕ ਅਤੇ ਵਧੀਕ ਸਕੱਤਰ, ਸਤਬੀਰ ਸਿੰਘ (IAS, 2018) ਨੂੰ ਫਾਇਰ ਸਰਵਿਸਿਜ਼ ਦਾ ਨਿਰਦੇਸ਼ਕ ਅਤੇ ਆਯੁਸ਼ਮਾਨ ਭਾਰਤ ਅਥਾਰਟੀ ਦਾ ਸੀ.ਈ.ਓ, ਵੰਦਨਾ ਦਿਸੋਦੀਆ (IAS, 2018) ਨੂੰ ਗ੍ਰਹਿ ਵਿਭਾਗ ਵਿੱਚ ਵਧੀਕ ਸਕੱਤਰ ਅਤੇ ਐਸ.ਸੀ ਵਿੱਤ ਨਿਗਮ ਦੀ ਪ੍ਰਬੰਧ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਜੈਦੀਪ ਕੁਮਾਰ ਨੂੰ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦਾ ਵਧੀਕ ਸਕੱਤਰ, ਲਕਸ਼ਿਤ ਸਰੀਨ (IAS, 2021) ਨੂੰ ਏ.ਡੀ.ਸੀ ਅਤੇ ਡੀ.ਐਮ.ਸੀ ਹਾਂਸੀ, ਅੰਜਲੀ ਸ਼੍ਰੋਤਰੀਆ (IAS, 2022) ਨੂੰ ਏ.ਡੀ.ਸੀ-ਕਮ-ਡੀ.ਸੀ.ਆਰ.ਆਈ.ਓ ਫਰੀਦਾਬਾਦ ਅਤੇ ਸਪੈਸ਼ਲ ਅਫਸਰ ਏ.ਪੀ.ਜ਼ੈੱਡ ਫਰੀਦਾਬਾਦ, ਅੰਕਿਤ ਚੌਕਸੇ (IAS, 2022) ਨੂੰ ਏ.ਡੀ.ਸੀ-ਕਮ-ਡੀ.ਸੀ.ਆਰ.ਆਈ.ਓ ਪਾਣੀਪਤ, ਅਰਪਿਤ ਸਾਂਗਲ (IAS, 2022) ਨੂੰ ਏ.ਡੀ.ਸੀ-ਕਮ-ਡੀ.ਸੀ.ਆਰ.ਆਈ.ਓ ਸਿਰਸਾ ਅਤੇ ਸੀ.ਈ.ਓ ਜ਼ਿਲ੍ਹਾ ਪ੍ਰੀਸ਼ਦ ਤੇ ਡੀ.ਆਰ.ਡੀ.ਏ ਸਿਰਸਾ, ਸ਼ਾਸ਼ਵਤ ਸਾਂਗਵਾਨ (IAS, 2022) ਨੂੰ ਮੌਜੂਦਾ ਕਾਰਜਭਾਰ ਦੇ ਨਾਲ-ਨਾਲ ਸ਼ਹਿਰੀ ਸਥਾਨਕ ਨਿਕਾਏ ਵਿਭਾਗ ਦਾ ਨਿਰਦੇਸ਼ਕ ਅਤੇ ਵਿਸ਼ੇਸ਼ ਸਕੱਤਰ ਅਤੇ ਸਟੇਟ ਅਰਬਨ ਲਾਈਵਲੀਹੁੱਡ ਮਿਸ਼ਨ ਦੇ ਨਾਲ ਹੀ ਸਟੇਟ ਅਰਬਨ ਡਿਵੈਲਪਮੈਂਟ ਅਥਾਰਟੀ ਦਾ ਮਿਸ਼ਨ ਨਿਰਦੇਸ਼ਕ, ਜਯੋਤੀ (IAS, 2022) ਨੂੰ ਏ.ਡੀ.ਸੀ-ਕਮ-ਡੀ.ਸੀ.ਆਰ.ਆਈ.ਓ ਨੂਹ ਅਤੇ ਜ਼ਿਲ੍ਹਾ ਪ੍ਰੀਸ਼ਦ ਤੇ ਡੀ.ਆਰ.ਡੀ.ਏ ਦਾ ਸੀ.ਈ.ਓ, ਉਤਸਵ ਆਨੰਦ (IAS, 2022) ਨੂੰ ਏ.ਡੀ.ਸੀ-ਕਮ-ਡੀ.ਸੀ.ਆਰ.ਆਈ.ਓ ਹਿਸਾਰ, ਡਾ. ਰਾਹੁਲ ਰਾਇਆ (IAS, 2022) ਨੂੰ ਏ.ਡੀ.ਸੀ-ਕਮ-ਡੀ.ਸੀ.ਆਰ.ਆਈ.ਓ ਕਰਨਾਲ, ਅੰਕਿਤਾ ਪਵਾਰ (IAS, 2023) ਨੂੰ ਸਬ-ਡਵੀਜ਼ਨਲ ਮੈਜਿਸਟ੍ਰੇਟ (ਸਿਵਲ) ਸਾਂਪਲਾ, ਅਭਿਨਵ ਸਿਵਾਚ (IAS, 2023) ਨੂੰ ਮੌਜੂਦਾ ਕਾਰਜਭਾਰ ਦੇ ਨਾਲ ਡਿਸਟ੍ਰਿਕਟ ਮਿਊਂਸਪਲ ਕਮਿਸ਼ਨਰ ਝੱਜਰ, ਕਨਿਕਾ ਗੋਇਲ (IAS, 2023) ਨੂੰ ਸਬ-ਡਵੀਜ਼ਨਲ ਮੈਜਿਸਟ੍ਰੇਟ (ਸਿਵਲ) ਅਤੇ ਸਟੇਟ ਅਫਸਰ ਫਾਰ ਮੈਨੇਜਮੈਂਟ ਆਫ ਗੌਰਮੈਂਟ ਲੈਂਡ ਇਨ ਐਕਸਾਈਜ਼ਡ ਏਰੀਆ ਅੰਬਾਲਾ ਕੈਂਟ, ਯੋਗੇਸ਼ ਸੈਣੀ (IAS, 2023) ਨੂੰ ਸਬ-ਡਵੀਜ਼ਨਲ ਮੈਜਿਸਟ੍ਰੇਟ (ਸਿਵਲ) ਮਹਿੰਦਰਗੜ੍ਹ ਅਤੇ ਰਵੀ ਮੀਨਾ (IAS, 2023) ਨੂੰ ਸਬ-ਡਵੀਜ਼ਨਲ ਮੈਜਿਸਟ੍ਰੇਟ (ਸਿਵਲ) ਝੱਜਰ ਨਿਯੁਕਤ ਕੀਤਾ ਗਿਆ ਹੈ।

ਬੁਲਾਰੇ ਨੇ ਅੱਗੇ ਜਾਣਕਾਰੀ ਦਿੱਤੀ ਕਿ 42 ਐਚ.ਸੀ.ਐਸ (HCS) ਅਧਿਕਾਰੀਆਂ ਦੇ ਵੀ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿੱਚ ਕਮਲਪ੍ਰੀਤ ਕੌਰ (HCS, 2011) ਨੂੰ ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਦਾ ਵਧੀਕ ਨਿਰਦੇਸ਼ਕ (ਪ੍ਰਸ਼ਾਸਨਿਕ), ਪੂਜਾ ਚਾਂਵਰੀਆ (HCS, 2011) ਨੂੰ ਮਿਊਂਸਪਲ ਕਾਰਪੋਰੇਸ਼ਨ ਗੁਰੂਗ੍ਰਾਮ ਦਾ ਵਧੀਕ ਕਮਿਸ਼ਨਰ, ਅਜੇ ਚੋਪੜਾ (HCS, 2011) ਨੂੰ ਏ.ਡੀ.ਸੀ-ਕਮ-ਡੀ.ਸੀ.ਆਰ.ਆਈ.ਓ ਸੋਨੀਪਤ ਅਤੇ ਜ਼ਿਲ੍ਹਾ ਪ੍ਰੀਸ਼ਦ ਤੇ ਡੀ.ਆਰ.ਡੀ.ਏ ਦਾ ਸੀ.ਈ.ਓ, ਨਿਰਮਲ ਨਾਗਰ (HCS, 2013) ਨੂੰ ਡੀ.ਆਰ.ਡੀ.ਏ ਅਤੇ ਜ਼ਿਲ੍ਹਾ ਪ੍ਰੀਸ਼ਦ ਮਹਿੰਦਰਗੜ੍ਹ ਦਾ ਸੀ.ਈ.ਓ, ਪਰਮਜੀਤ ਚਾਹਲ (HCS, 2014) ਨੂੰ ਨਗਰ ਨਿਗਮ ਫਰੀਦਾਬਾਦ ਵਿੱਚ ਵਧੀਕ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।

ਜਿਤੇਂਦਰ ਕੁਮਾਰ-II (HCS, 2014) ਨੂੰ ਐਚ.ਐਸ.ਏ.ਐਮ.ਬੀ (HSAMB) ਦਾ ਗੁਰੂਗ੍ਰਾਮ ਵਿੱਚ ਜ਼ੋਨਲ ਐਡਮਿਨਿਸਟ੍ਰੇਟਰ, ਆਸ਼ੂਤੋਸ਼ ਰਾਜਨ (HCS, 2014) ਨੂੰ ਆਬਕਾਰੀ ਅਤੇ ਕਰ ਵਿਭਾਗ ਵਿੱਚ ਫਲਾਇੰਗ ਸਕੁਐਡ ਅਫਸਰ, ਸੰਜੀਵ ਕੁਮਾਰ (HCS, 2016) ਨੂੰ ਗੁਰੂਗ੍ਰਾਮ ਵਿੱਚ ਜ਼ਿਲ੍ਹਾ ਟਰਾਂਸਪੋਰਟ ਅਫਸਰ-ਕਮ-ਸਕੱਤਰ, ਆਰ.ਟੀ.ਏ ਦਾ ਵਧੀਕ ਚਾਰਜ, ਪ੍ਰਦੀਪ ਅਹਿਲਾਵਤ-II (HCS, 2016) ਨੂੰ ਚਰਖੀ ਦਾਦਰੀ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਸੀ.ਈ.ਓ ਅਤੇ ਡੀ.ਆਰ.ਡੀ.ਏ ਦੇ ਸੀ.ਈ.ਓ ਵਜੋਂ ਨਿਯੁਕਤ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਵੀਰੇਂਦਰ ਸਿੰਘ (HCS, 2016) ਨੂੰ ਚਰਖੀ ਦਾਦਰੀ ਵਿੱਚ ਐਸ.ਡੀ.ਓ (ਸਿਵਲ), ਸੁਮੀਤ ਸਿਹਾਗ (HCS, 2016) ਨੂੰ ਅਸੰਧ ਵਿੱਚ ਐਸ.ਡੀ.ਓ (ਸਿਵਲ), ਪ੍ਰਦੀਪ ਕੁਮਾਰ-III (HCS, 2016) ਨੂੰ ਹਿਪਾ (HIPA), ਗੁਰੂਗ੍ਰਾਮ ਵਿੱਚ ਵਧੀਕ ਨਿਰਦੇਸ਼ਕ (ਪ੍ਰਸ਼ਾਸਨ), ਵਿਨੇਸ਼ ਕੁਮਾਰ (HCS, 2016) ਨੂੰ ਹਰਿਆਣਾ ਦਾ ਵਧੀਕ ਟਰਾਂਸਪੋਰਟ ਕਮਿਸ਼ਨਰ, ਸੰਜੇ ਕੁਮਾਰ (HCS, 2016) ਨੂੰ ਕੈਥਲ ਵਿੱਚ ਐਸ.ਡੀ.ਓ (ਸਿਵਲ), ਸੁਰੇਂਦਰ ਲਾਠਰ (HCS, 2016) ਨੂੰ ਐਚ.ਐਸ.ਵੀ.ਪੀ ਪੰਚਕੂਲਾ ਵਿੱਚ ਸਟੇਟ ਅਫਸਰ ਅਤੇ ਭੂਮੀ ਗ੍ਰਹਿਣ ਅਫਸਰ, ਸੁਭਾਸ਼ ਚੰਦਰ (HCS, 2016) ਨੂੰ ਚਰਖੀ ਦਾਦਰੀ ਦਾ ਸਿਟੀ ਮੈਜਿਸਟ੍ਰੇਟ ਨਿਯੁਕਤ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਵਿਸ਼ਾਲ (HCS, 2019) ਨੂੰ ਬਾਦਲੀ ਵਿੱਚ ਐਸ.ਡੀ.ਓ (ਸਿਵਲ), ਕਪਿਲ ਕੁਮਾਰ (HCS, 2019) ਨੂੰ ਕੈਥਲ ਦਾ ਜ਼ਿਲ੍ਹਾ ਨਗਰ ਕਮਿਸ਼ਨਰ, ਅਸ਼ੋਕ ਕੁਮਾਰ ਨੂੰ ਸਿਹਤ ਵਿਭਾਗ ਵਿੱਚ ਉਪ-ਸਕੱਤਰ, ਦਲਜੀਤ ਸਿੰਘ (HCS, 2019) ਨੂੰ ਨਗਰ ਨਿਗਮ ਕਰਨਾਲ ਵਿੱਚ ਜੁਆਇੰਟ ਕਮਿਸ਼ਨਰ, ਸੰਦੀਪ ਕੁਮਾਰ (HCS, 2019) ਨੂੰ ਤੋਸ਼ਾਮ ਵਿੱਚ ਐਸ.ਡੀ.ਓ (ਸਿਵਲ), ਧੀਰਜ ਚਾਹਲ (HCS, 2019) ਨੂੰ ਸ਼ਾਹਬਾਦ ਕੋਆਪਰੇਟਿਵ ਸ਼ੂਗਰ ਮਿੱਲਜ਼ ਦਾ ਪ੍ਰਬੰਧ ਨਿਰਦੇਸ਼ਕ, ਹਿਤੇਂਦਰ ਕੁਮਾਰ (HCS, 2019) ਨੂੰ ਨਾਰਥ ਗੁਰੂਗ੍ਰਾਮ ਵਿੱਚ ਐਸ.ਡੀ.ਓ (ਸਿਵਲ), ਪਰਵੀਨ ਕੁਮਾਰ (HCS, 2019) ਨੂੰ ਫਤਿਹਾਬਾਦ ਦਾ ਜ਼ਿਲ੍ਹਾ ਨਗਰ ਕਮਿਸ਼ਨਰ, ਨਵਦੀਪ ਸਿੰਘ (HCS, 2019) ਨੂੰ ਪਾਣੀਪਤ ਸ਼ੂਗਰ ਮਿੱਲਜ਼ ਦਾ ਪ੍ਰਬੰਧ ਨਿਰਦੇਸ਼ਕ ਵਜੋਂ ਵਧੀਕ ਚਾਰਜ ਦਿੱਤਾ ਗਿਆ ਹੈ। ਇਸੇ ਤਰ੍ਹਾਂ, ਜਿਤੇਂਦਰ ਜੋਸ਼ੀ (HCS, 2020) ਨੂੰ ਪ੍ਰਾਇਮਰੀ ਸਿੱਖਿਆ ਵਿਭਾਗ ਵਿੱਚ ਜੁਆਇੰਟ ਨਿਰਦੇਸ਼ਕ (ਪ੍ਰਸ਼ਾਸਨ), ਹਰਬੀਰ ਸਿੰਘ (HCS, 2020) ਨੂੰ ਭਿਵਾਨੀ ਅਤੇ ਚਰਖੀ ਦਾਦਰੀ ਦਾ ਜ਼ਿਲ੍ਹਾ ਨਗਰ ਕਮਿਸ਼ਨਰ, ਨਾਲ ਹੀ ਐਚ.ਐਸ.ਵੀ.ਪੀ ਭਿਵਾਨੀ ਵਿੱਚ ਸਟੇਟ ਅਫਸਰ ਦਾ ਕਾਰਜਭਾਰ ਵੀ ਦਿੱਤਾ ਗਿਆ ਹੈ।

ਪ੍ਰਤੀਕ ਹੁੱਡਾ (HCS, 2020) ਨੂੰ ਐਚ.ਐਸ.ਵੀ.ਪੀ ਪਾਣੀਪਤ ਵਿੱਚ ਸਟੇਟ ਅਫਸਰ ਅਤੇ ਭੂਮੀ ਗ੍ਰਹਿਣ ਅਫਸਰ, ਅਮਿਤ (HCS, 2020) ਨੂੰ ਖਰਖੌਦਾ ਵਿੱਚ ਐਸ.ਡੀ.ਓ (ਸਿਵਲ), ਰਮਿਤ ਯਾਦਵ (HCS, 2020) ਨੂੰ ਉਚਾਨਾ ਕਲਾਂ ਵਿੱਚ ਐਸ.ਡੀ.ਓ (ਸਿਵਲ), ਸੁਭਾਸ਼ ਚੰਦਰ-II (HCS, 2020) ਨੂੰ ਹਿਸਾਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਡੀ.ਆਰ.ਡੀ.ਏ ਦੇ ਸੀ.ਈ.ਓ ਵਜੋਂ, ਅਮਨ ਕੁਮਾਰ (HCS, 2020) ਨੂੰ ਥਾਨੇਸਰ ਵਿੱਚ ਐਸ.ਡੀ.ਓ (ਸਿਵਲ) ਦਾ ਵਧੀਕ ਕਾਰਜਭਾਰ ਦਿੱਤਾ ਗਿਆ ਹੈ।

ਨਸੀਬ ਕੁਮਾਰ (HCS, 2020) ਨੂੰ ਸਮਾਜਿਕ ਨਿਆਂ ਵਿਭਾਗ ਵਿੱਚ ਜੁਆਇੰਟ ਨਿਰਦੇਸ਼ਕ, ਗੁਲਜ਼ਾਰ ਮਲਿਕ (HCS, 2020) ਨੂੰ ਜੀਂਦ ਸ਼ੂਗਰ ਮਿੱਲਜ਼ ਦਾ ਪ੍ਰਬੰਧ ਨਿਰਦੇਸ਼ਕ, ਅਨਮੋਲ (HCS, 2020) ਨੂੰ ਗੋਹਾਨਾ ਵਿੱਚ ਐਸ.ਡੀ.ਓ (ਸਿਵਲ), ਦੇਵੇਂਦਰ ਸ਼ਰਮਾ (HCS, 2020), ਜੋ ਪਹਿਲਾਂ ਪਾਣੀਪਤ ਵਿੱਚ ਐਚ.ਐਸ.ਵੀ.ਪੀ ਵਿੱਚ ਸਟੇਟ ਅਫਸਰ ਦੇ ਅਹੁਦੇ 'ਤੇ ਤਾਇਨਾਤ ਸਨ, ਨੂੰ ਕਰਨਾਲ ਵਿੱਚ ਸਬ-ਡਵੀਜ਼ਨਲ ਅਫਸਰ (ਸਿਵਲ) ਨਿਯੁਕਤ ਕੀਤਾ ਗਿਆ ਹੈ। ਕੁੰਵਰ ਆਦਿਤਿਆ ਵਿਕਰਮ (HCS, 2023) ਨੂੰ ਨੂਹ ਵਿੱਚ ਸਬ-ਡਵੀਜ਼ਨਲ ਅਫਸਰ (ਸਿਵਲ), ਰਮਨ ਗੁਪਤਾ (HCS, 2023) ਨੂੰ ਇੰਦਰੀ ਵਿੱਚ ਐਸ.ਡੀ.ਓ (ਸਿਵਲ), ਸਿਮਰਨ (HCS, 2023) ਨੂੰ ਸੋਨੀਪਤ ਦਾ ਸਿਟੀ ਮੈਜਿਸਟ੍ਰੇਟ, ਰਿਤੂ ਬੰਸੀਵਾਲ (HCS, 2023) ਨੂੰ ਝੱਜਰ ਦੀ ਸਿਟੀ ਮੈਜਿਸਟ੍ਰੇਟ, ਪੁਨੀਤ (HCS, 2023) ਨੂੰ ਮਾਨੇਸਰ ਨਗਰ ਨਿਗਮ ਵਿੱਚ ਜੁਆਇੰਟ ਕਮਿਸ਼ਨਰ ਅਤੇ ਹਿਮਾਂਸ਼ੂ ਚੌਹਾਨ (HCS, 2023) ਨੂੰ ਹਾਂਸੀ ਦਾ ਸਿਟੀ ਮੈਜਿਸਟ੍ਰੇਟ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਇੱਕ ਨਵੇਂ ਸਿਰਜੇ ਗਏ ਅਹੁਦੇ ਦੇ ਵਿਰੁੱਧ ਕੀਤੀ ਗਈ ਹੈ