ਹਰਿਆਣਾ ਵਿੱਚ ਨਸ਼ੇ ਖਿਲਾਫ ਮੁਹਿੰਮ ਤੇਜ
ਨਸ਼ੀਲੇ ਪਦਾਰਥਾਂ 'ਤੇ ਕੰਟਰੋਲ ਲਈ 31 ਮਾਰਚ ਤੱਕ ਜਿਲ੍ਹਾ-ਪੱਧਰੀ ਕਾਰਜਯੋਜਨਾ
5 Dariya News
ਚੰਡੀਗੜ੍ਹ 25-Mar-2026
ਹਰਿਆਣਾ ਸਰਕਾਰ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਦੁਰਵਰਤੋ 'ਤੇ ਰੋਕ ਲਗਾਉਣ ਲਈ ਆਪਣੀ ਮੁਹਿੰਮ ਨੂੰ ਹੋਰ ਤੇਜ ਕਰਦੇ ਹੋਏ ਇੱਕ ਤਾਲਮੇਲ ਅਤੇ ਤਕਨੀਕ ਅਧਾਰਿਤ ਰਣਨੀਤੀ ਅਪਨਾਉਣ ਦਾ ਫੈਸਲਾ ਕੀਤਾ ਹੈ। ਅੱਜ ਇੱਥੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਦੀ ਅਗਵਾਈ ਹੇਠ ਹੋਈ 12ਵੀਂ ਰਾਜ ਪੱਧਰੀ ਨਾਰਕੋ-ਕੋਆਰਡੀਨੇਸ਼ਨ ਸੈਂਟਰ (ਐਨਸੀਓਆਰਡੀ) ਮੀਟਿੰਗ ਵਿੱਚ ਸੂਬੇ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ ਅਤੇ ਭਵਿੱਖ ਦੀ ਕਾਰਜ-ਯੋਜਨਾ ਤੈਅ ਕੀਤੀ ਗਈ।
ਮੀਟਿੰਗ ਵਿੱਚ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ, ਪੁਲਿਸ ਮਹਾਨਿਦੇਸ਼ਕ ਸ੍ਰੀ ਅਜੈ ਸਿੰਘਲ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ। ਮੀਟਿੰਗ ਵਿੱਚ ਦਸਿਆ ਗਿਆ ਕਿ ਸਾਲ 2024 ਦੀ ਤੁਲਣਾ ਵਿੱਚ ਸਾਲ 2025 ਵਿੱਚ ਏਨਫੋਰਸਮੈਂਟ ਕਾਰਵਾਈ ਵਿੱਚ ਵਰਨਣਯੋਗ ਵਾਧਾ ਦਰਜ ਕੀਤਾ ਗਿਆ।
ਇਸ ਦੌਰਾਨ ਦਰਜ ਐਫਆਈਆਰ ਦੀ ਗਿਣਤੀ 3,330 ਤੋਂ ਵੱਧ ਕੇ 3,738 ਹੋ ਗਈ, ਜੋ 12.25 ਫੀਸਦੀ ਦਾ ਵਾਧਾ ਹੈ। ਇਸੀ ਤਰ੍ਹਾ ਗਿਰਫਤਾਰੀਆਂ 6,095 ਤੋਂ ਵੱਧ ਕੇ 7,053 ਹੋ ਗਈ, ਜੋ 15.72 ਫੀਸਦੀ ਦਾ ਵਾਧਾ ਦਰਸ਼ਾਉਂਦਾ ਹੈ। ਮੱਧਮ ਗਿਣਤੀ ਨਾਲ ਜੁੜੇ ਮਾਮਲਿਆਂ ਵਿੱਚ ਵੀ ਵਰਨਣਯੋਗ ਵਾਧਾ ਹੋਇਆ ਅਤੇ ਇੰਨ੍ਹਾਂ ਦੀ ਗਿਣਤੀ 1,985 ਤੋਂ ਵੱਧ ਕੇ 2,610 ਹੋ ਗਈ, ਜੋ 31.49 ਫੀਸਦੀ ਦਾ ਵਾਧਾ ਹੈ।
ਵਪਾਰਕ ਗਿਣਤੀ ਦੇ ਮਾਮਲਿਆਂ ਵਿੱਚ ਇੰਟਰਰਾਜੀ ਗਿਰਫਤਾਰੀਆਂ 444 ਤੋਂ ਵੱਧ ਕੇ 610 ਹੋ ਗਈਆਂ, ਜੋ 37.39 ਫੀਸਦੀ ਵਾਧੇ ਨੂੰ ਦਰਸ਼ਾਉਂਦੀ ਹੈ। ਇਸ ਦੌਰਾਨ ਨਿਵਾਰਕ ਕਾਰਵਾਈ ਨੂੰ ਵੀ ਜੋ ਮਿਲਿਆ ਹੈ। ਨਿਰੋਧਾਤਮਕ ਕਾਰਵਾਈ ਦੀ ਗਿਣਤੀ 12 ਤੋਂ ਵੱਧ ਕੇ 76 ਹੋ ਗਈ, ਜੋ ਪੰਜ ਗੁਣਾ ਤੋਂ ਵੱਧ ਵਾਧਾ ਹੈ।
ਨਸ਼ੀਲੇ ਪਦਾਰਥ ਨੈਟਵਰਕ ਦੇ ਵਿੱਤੀ ਸਰੋਤਾਂ 'ਤੇ ਵੀ ਪ੍ਰਭਾਵੀ ਕਾਰਵਾਈ ਕਰਦੇ ਹੋਏ ਸਾਲ 2025 ਵਿੱਚ 144 ਦੋਸ਼ੀਆਂ ਦੀ ਸਪੰਤੀਆਂ ਕੁਰਕ ਕੀਤੀਆਂ ਗਈਆਂ, ਜਦੋਂ ਕਿ ਪਿਛਲੇ ਸਾਲ ਇਹ ਗਿਣਤੀ 54 ਸੀ। ਕੁਰਕ ਕੀਤੀ ਗਈ ਸੰਪਤੀਆਂ ਦਾ ਮੁੱਲ 7.55 ਕਰੋੜ ਰੁਪਏ ਤੋਂ ਵੱਧ ਕੇ 13.59 ਕਰੋੜ ਰੁਪਏ ਹੋ ਗਿਆ, ਜੋ ਲਗਭਗ 80 ਫੀਸਦੀ ਵਾਧਾ ਹੈ।
ਮੀਟਿੰਗ ਦੌਰਾਨ ਸ਼ੱਕੀ ਨਸ਼ੇ ਕਾਰਨ ਹੋਣ ਵਾਲੀ ਮੌਤਾਂ ਦੇ ਮਾਮਲਿਆਂ ਦੀ ਵੀ ਸਮੀਖਿਆ ਕੀਤੀ ਗਈ। ਪ੍ਰਭਾਵਿਤ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਪੁਲਿਸ ਸੁਪਰਡੈਂਟਾਂ, ਸੀਨੀਅਰ ਔਸ਼ਧੀ ਕੰਟਰੋਲ ਅਧਿਕਾਰੀਆਂ ਅਤੇ ਜਿਲ੍ਹਾ ਸਮਾਜ ਭਲਾਈ ਅਧਿਕਾਰੀਆਂ ਨੂੰ ਨਸ਼ਾ ਪੀੜਤਾਂ ਦੇ ਇਲਾਜ ਅਤੇ ਪੁਨਰਵਾਸ ਲਈ ਪ੍ਰਤੀਕ੍ਰਿਆ ਪ੍ਰਣਾਲੀ ਨੂੰ ਹੋਰ ਮਜਬੂਤ ਕਰਨ ਦੇ ਨਿਰਦੇਸ਼ ਦਿੱਤੇ ਗਏ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਪਿਛਲੀ ਮੀਟਿੰਗ ਦੀ ਕਾਰਵਾਈ ਦੀ ਸਮੀਖਿਆ ਕਰਦੇ ਹੋਏ ਨਿਯਮਤ ਉਪਾਆਂ ਦਾ ਸਖਤੀ ਨਾਲ ਪਾਲਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਵਿਦਿਅਕ ਅਦਾਰਿਆਂ ਵਿੱਚ ਸਥਾਪਿਤ ਪ੍ਰਹਿਰੀ ਕਲੱਬਾਂ ਨੂੰ ਸਰਗਰਮ ਭੁਮਿਕਾ ਨਿਭਾਉਣ ਅਤੇ ਨਸ਼ਾ ਤਸਕਰਾਂ ਦੀ ਸੂਚਨਾ ਸਾਂਝੀ ਕਰਨ ਲਈ ਪ੍ਰੋਤਸਾਹਿਤ ਕੀਤਾ ਜਾਵੇ।
ਸੱਭ ਤੋਂ ਵੱਧ ਸਟੀਕ ਸੂਚਨਾ ਦੇਣ ਵਾਲੇ ਕਲੱਬਾਂ ਨੂੰ ਸੁਤੰਤਰਤਾ ਦਿਵਸ 'ਤੇ ਸਨਮਾਨਿਤ ਕੀਤਾ ਜਾਵੇਗਾ। ਮੀਟਿੰਗ ਦੌਰਾਨ ਦਸਿਆ ਗਿਆ ਕਿ ਡਿਯੂਲ ਯੂਜ਼ ਵਾਲੀ ਦਵਾਈਆਂ ਦੀ ਵਿਕਬੀ ਕਰਨ ਵਾਲੀ ਕੈਮਿਸਟ ਦੁਕਾਨਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣਾ ਜਰੂਰੀ ਕੀਤਾ ਗਿਆ ਹੈ। ਨਿਯਮਾਂ ਦਾ ਪਾਲਣ ਨਾ ਕਰਨ 'ਤੇ ਲਾਇਸੈਂਸ ਮੁਅਤੱਲ ਕੀਤਾ ਜਾ ਸਕਦਾ ਹੈ।
ਸਿਰਸਾ ਜਿਲ੍ਹਾ ਵਿੱਚ ਪਿਛਲੇ ਤਿੰਨ ਮਹੀਨਿਆਂ ਵਿੱਚ 1,737 ਮੈਡੀਕਲ ਸਟੋਰਾਂ ਦਾ ਨਿਰੀਖਣ ਕੀਤਾ ਗਿਆ, ਜਿਨ੍ਹਾਂ ਵਿੱਚ ਲਗਭਗ 18 ਫੀਸਦੀ ਵਿੱਚ ਸੀਸੀਟੀਵੀ ਖਰਾਬ ਪਾਏ ਗਏ ਅਤੇ ਲਗਭਗ 27 ਫੀਸਦੀ ਦੁਕਾਨਾਂ ਵਿੱਚ ਰਜਿਸਟਰਡ ਫਾਰਮਸਿਸਟ ਨਾ ਮਿਲਣ 'ਤੇ ਸੁਧਾਰਾਤਮਕ ਕਾਰਵਾਈ ਕੀਤੀ ਗਈ। ਮੀਟਿੰਗ ਵਿੱਚ ਇਹ ਵੀ ਦਸਿਆ ਗਿਆ ਕਿ ਨਸ਼ੇ ਨਾਲ ਜੁੜੀ ਗਤੀਵਿਧੀਆਂ ਵਿੱਚ ਵਾਰ-ਵਾਰ ਸ਼ਾਮਿਲ ਪਾਏ ਗਏ 63 ਨਸ਼ਾ ਦੋਸ਼ੀਆਂ ਦੀ ਸਮਾਜਿਕ ਸੁਰੱਖਿਆ ਪੈਨਸ਼ਨ ਬੰਦ ਕੀਤੀ ਗਈ ਹੈ।
ਫੂਡ ਐਂਡ ਡਰੱਗ ਪ੍ਰਸਾਸ਼ਨ ਨੂੰ ਪ੍ਰਿਸਕ੍ਰਿਪਸ਼ਨ ਦਵਾਈਆਂ ਦੀ ਨਿਗਰਾਨੀ ਲਈ ਵਿਸ਼ੇਸ਼ ਸਾਫਟਵੇਅਰ ਵਿਕਸਿਤ ਕਰਨ ਲਈ ਕਿਹਾ ਗਿਆ ਹੈ। ਨਾਲ ਹੀ, ਸਾਰੇ ਨਸ਼ਾ ਮੁਕਤੀ ਕੇਂਦਰਾਂ ਦਾ ਨਿਰੀਖਣ ਨਿਰਧਾਰਿਤ ਮਾਨਕਾਂ ਅਨੁਸਾਰ ਕੀਤਾ ਜਾ ਰਿਹਾ ਹੈ। ਜਨਵਰੀ, 2026 ਵਿੱਚ ਹੋਈ ਸਿਖਰ ਪੱਧਰ ਦੀ ਐਨਸੀਓਆਰਡੀ ਮੀਟਿੰਗ ਦੇ ਨਿਰਦੇਸ਼ਾਂ ਅਨੁਰੂਪ, ਹਰਿਆਣਾ ਨੈਟਵਰਕ ਅਧਾਰਿਤ ਏਨਫੋਰਸਮੈਂਟ, ਵਿੱਤੀ ਟ੍ਰੇਲ ਦੀ ਜਰੂਰੀ ਜਾਂਚ ਅਤੇ ਨਤੀਜੇ ਅਧਾਰਿਤ ਨਿਗਰਾਨੀ ਪ੍ਰਣਾਲੀ ਦੀ ਦਿਸ਼ਾ ਵਿੱਚ ਅੱਗੇ ਵੱਧ ਰਿਹਾ ਹੈ।
ਜਿਲ੍ਹਾ ਪੱਧਰ 'ਤੇ ਕਾਰਜ ਯੋਜਨਾਵਾਂ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਨੂੰ 31 ਮਾਰਚ, 2026 ਤੱਕ ਲਾਗੂ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਏਨਡੀਪੀਐਸ ਐਕਟ ਤਹਿਤ ਸਮੇਂਬੱਧ ਅਭਿਾੋਜਨ ਟੀਚਾ ਨਿਰਧਾਰਿਤ ਕੀਤੇ ਗਏ ਹਨ। ਮੁੱਖ ਸਕੱਤਰ ਨੇ ਨਿਰਦੇਸ਼ ਦਿੱਤੇ ਕਿ ਅਗਲੇ ਮਹੀਨੇ ਇੱਕ ਹੀ ਦਿਨ ਸਾਰੇ ਜਿਲ੍ਹਿਆਂ ਵਿੱਚ ਜਿਲ੍ਹਾ ਪੱਧਰੀ ਮੀਟਿੰਗਾਂ ਆਯੋਜਿਤ ਕੀਤੀਆਂ ਜਾਣ ਅਤੇ ਉਨ੍ਹਾਂ ਦੀ ਸਮੇਕਿਤ ਰਿਪੋਰਟ ਅਗਲੀ ਰਾਜ ਪੱਧਰੀ ਐਨਸੀਓਆਰਡੀ ਮੀਟਿੰਗ ਵਿੱਚ ਪੇਸ਼ ਕੀਤੀ ਜਾਵੇ, ਤਾਂ ਜੋ ਜਿਲ੍ਹਾਵਾਰ ਪ੍ਰਦਰਸ਼ਨ ਦਦਾ ਵਿਆਪਕ ਮੁਲਾਂਕਣ ਕੀਤਾ ਜਾ ਸਕੇ।
ਮੀਟਿੰਗ ਵਿੱਚ ਸੰਸਥਾਗਤ ਮਜਬੂਤੀਕਰਣ ਤਹਿਤ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਮੁੱਖ ਦਫਤਰ ਮਧੂਬਨ (ਕਰਨਾਲ) ਤੋਂ ਪੰਚਕੂਲਾ ਟ੍ਰਾਂਸਫਰ ਕਰਨ ਦੇ ਇੱਕ ਪ੍ਰਸਤਾਵ 'ਤੇ ਵੀ ਵਿਚਾਰ ਕੀਤਾ ਗਿਆ। ਇਸ ਤੋਂ ਇਲਾਵਾ, ਪੰਚਕੂਲਾ ਵਿੱਚ ਏਂਟੀ-ਨਾਰਕੋਟਿਕਸ ਟਾਸਕ ਫੋਰਸ ਦੇ ਲਈ ਸਮਰਪਿਤ ਥਾਣਾ ਸਥਾਪਿਤ ਕਰਨ ਦੀ ਵੀ ਯੋਜਨਾ ਹੈ।
ਫੋਰੇਂਸਿੰਕ ਸਮਰੱਥਾਵਾਂ ਨੂੰ ਮਜਬੂਤ ਕਰਨ ਲਈ ਜੀਸੀ-ਐਮਐਸ, ਜੀਸੀ -ਐਫਆਈਡੀ ਅਤੇ ਯੂਵੀ-ਐਚਪੀਐਲਸੀ ਵਰਗੀ ਉਨੱਤ ਮਸ਼ੀਨਾਂ ਸਥਾਪਿਤ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਪ੍ਰੇਗਾਬਾਲਿਨ, ਸਿਗਨੇਚਰ ਕੈਪਸੂਲ ਅਤੇ ਟੈਂਪਟਾਡਡੋਲ ਵਰਗੀ ਦਵਾਈਆਂ ਨੂੰ ਐਨਡੀਪੀਐਸ ਢਾਂਚੇ ਵਿੱਚ ਲਿਆਉਣ ਦਾ ਸੁਝਾਅ ਵੀ ਦਿੱਤਾ ਅਿਗਾ। ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਨੂੰ ਸਖਤ ਨਿਗਰਾਨੀ, ਸਮੇਂਬੱਧ ਲਾਗੂ ਕਰਨ ਅਤੇ ਠੋਸ ਨਤੀਜੇ ਯਕੀਨੀ ਕਰਨ ਦੇ ਨਿਰਦੇਸ਼ ਦਿੰਦੇ ਹੋਏ ਨਸ਼ਾਮੁਕਤ ਹਰਿਆਣਾ ਦੇ ਪ੍ਰਤੀ ਰਾਜ ਸਰਕਾਰ ਦੀ ਪ੍ਰਤੀਬੱਧਤਾ ਦੋਹਰਾਈ।
ਮੀਟਿੰਗ ਵਿੱਚ ਸਮਾਜਿਕ ਨਿਆਂ, ਅਧਿਕਾਰਤਾ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਅਤੇ ਅੰਤੋਂਦੇਯ (ਸੇਵਾ) ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਜੀ. ਅਨੁਪਮਾ, ਉੱਚ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਅਪੂਰਵ ਕੁਮਾਰ ਸਿੰਘ, ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਏਡੀਜੀਪੀ ਸ੍ਰੀ ਸੰਜੈ ਕੁਮਾਰ ਅਤੇ ਬਿਊਰੋ ਦੇ ਐਸਪੀ ਸ੍ਰੀ ਮੋਹਿਤ ਹਾਂਡਾ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।