5 Dariya News

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਗੱਲ ਪੰਜਾਬ ਦੀ : ਸਾਡੀ ਮਿੱਟੀ, ਸਾਡੀ ਸੋਚ, ਸਾਡਾ ਭਵਿੱਖ’ ਵਿਸ਼ੇ ਤੇ ਇਕ ਓਰੀਐਂਟੇਸ਼ਨ ਕਨਕਲੇੇਵ ਦਾ ਆਯੋਜਨ

ਆਰਟੀਫੀਸ਼ਿਅਲ ਇੰਟੈਲੀਜੇਂਸ ਦੀ ਮਦਦ ਨਾਲ ਪੰਜਾਬ ਦੀ ਖੇਤੀ ਨੂੰ ਹੋਰ ਪ੍ਰਫੁਲਿਤ ਕੀਤਾ ਜਾ ਸਕਦਾ ਹੈ – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ

5 Dariya News

ਅੰਮ੍ਰਿਤਸਰ 20-Mar-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਗੱਲ ਪੰਜਾਬ ਦੀ : ਸਾਡੀ ਮਿੱਟੀ, ਸਾਡੀ ਸੋਚ, ਸਾਡਾ ਭਵਿੱਖ’ ਵਿਸ਼ੇ ਤੇ ਇਕ ਓਰੀਐਂਟੇਸ਼ਨ ਕਨਕਲੇੇਵ ਦੌਰਾਨ ਵਿਦਵਾਨਾਂ, ਅਧਿਆਪਕਾਂ, ਵਿਿਦਆਰਥੀਆਂ ਨੂੰ ਸੰਬੋਧਨ ਹੁੰਦਿਆਂ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਜਿਸ ਕਾਰਨ ਇਥੇ ਖੇਤੀਬਾੜੀ ਅਤੇ ਇਸ ਨਾਲ ਸਬੰਧਤ ਉਦਯੋਗ ਦੀਆ ਬਹੁਤ ਸੰਭਾਵਨਾਵਾਂ ਹਨ, ਆਉਣ ਵਾਲੇ ਸਮੇਂ ਵਿਚ ਆਰਟੀਫੀਸ਼ਿਅਲ ਇੰਟੈਲੀਜੇਂਸ ਦੀ ਮਦਦ ਨਾਲ ਪੰਜਾਬ ਦੀ ਖੇਤੀ ਨੂੰ ਹੋਰ ਪ੍ਰਫੁਲਿਤ ਕੀਤਾ ਜਾ ਸਕਦਾ ਹੈ। 

ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਖੇਤੀਬਾੜੀ ਅਤੇ ਇਸ ਨਾਲ ਸਬੰਧਤ ਉਦਯੋਗਾਂ ਪ੍ਰਤੀ ਉਤਸ਼ਾਹਿਤ ਕਰੀਏ। ਉਹ ਵਿਦੇਸ਼ਾਂ ਵਿਚ ਜਾਣ ਦੀ ਥਾਂ ਆਪਣੇ ਦੇਸ਼ ਵਿਚ ਮਿਹਨਤ ਕਰਕੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਣ। ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਸਾਨੂੰ ਇਸ ਗੱਲ ਤੇ ਮਾਣ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੇ ਸਾਰੇ ਕੋਰਸਾਂ ਪਾਠਕ੍ਰਮਾਂ ਵਿੱਚ ਕਿੱਤਾ ਮੁੱਖੀ ਸਿੱਖਿਆ ਨੂੰ ਸ਼ਾਮਲ ਕੀਤਾ ਹੈ ਤਾਂ ਜੋ ਵਿਿਦਆਰਥੀ ਸਿੱਖਿਆਂ ਪ੍ਰਾਪਤੀ ਉਪਰੰਤ ਰੋਜ਼ਗਾਰ ਪ੍ਰਾਪਤ ਕਰਕੇ ਜਾਂ ਰੋਜਗਾਰਦਾਤਾ ਬਣਕੇ ਪੰਜਾਬ ਰਾਜ ਦੀ ਤੱਰਕੀ ਤੇ ਖੁਸ਼ਹਾਲੀ ਲਈ ਆਪਣਾ ਯੋਗਦਾਨ ਪਾ ਸਕਣ।

ਉਹਨਾਂ ਕਿਹਾ ਸਾਡੀ ਯੂਨੀਵਰਸਿਟੀ ਵਲੋਂ ਪੰਜਾਬੀ ਭਾਸ਼ਾ ਨੂੰ ਵਿਸ਼ੇਸ਼ ਮਹੱਤਵ ਦਿੰਦੇ ਹੋਏ ਖੋਜ ਕਾਰਜਾਂ ਵਿਚ ਇਸ ਦੀ ਵਰਤੋਂ ਨੂੰ ਤਰਜੀਹ ਦਿੱਤੀ ਜਾ ਰਹੀਂ ਹੈ ਤਾਂ ਜੋ ਖੋਜ ਕਾਰਜਾਂ ਦੀਆਂ ਉਪਲੱਭਧੀਆਂ ਤੋਂ ਜਨ-ਸਧਾਰਣ ਨੂੰ ਲਾਭ ਪਹੁੰਚ ਸਕੇ। ‘ਗੱਲ ਪੰਜਾਬ ਦੀ : ਸਾਡੀ ਮਿੱਟੀ, ਸਾਡੀ ਸੋਚ, ਸਾਡਾ ਭਵਿੱਖ’ ਵਿਸ਼ੇ ਤੇ ਇਹ ਸੰਮੇਲਨ ਡੀਨ, ਕਾਲਜ ਵਿਕਾਸ ਕੌਂਸਲ ਦੇ ਸਹਿਯੋਗ ਨਾਲ ਡਾ. ਰਾਜੀਵ ਅਹੁਜਾ, ਡਾਇਰੈਕਟਰ, ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਰੂਪਨਗਰ, ਡਾ. ਅਨਿਲ ਕੁਮਾਰ ਅੰਗਰੀਸ਼, ਐਸੋਸੀਏਟ ਪ੍ਰੋਫੈਸਰ, ਨੈਸ਼ਨਲ ਇੰਸਟੀਚਿਅੂਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ‘ਗੱਲ ਪੰਜਾਬ ਦੀ’ ਪ੍ਰੋਗਰਾਮ ਅਧੀਨ ਉਨ੍ਹਾਂ ਨਾਲ ਜੁੜੀਆਂ ਵੱਖ-ਵੱਖ ਸੰਸਥਾਵਾਂ ਦੇ ਮੈਂਬਰ ਸਾਹਿਬਾਨ ਗਿਆਨੀ ਰਘੁਬੀਰ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ (ਮਾਤਾ ਚਰਨ ਕਮਲ ਕੌਰ, ਚੇਅਰਪਰਸਨ, ਕਰਤਾਨ ਆਸਰਾ ਟਰੱਸਟ, ਸ. ਕਰਨੈਲ ਸਿੰਘ ਪੀਰ ਮੁਹੰਮਦ, ਸ੍ਰੀ ਚੇਤਨ ਸਹੌਰ, ਮੁਖੀ, ਈ.ਆਰ.ਡੀ.ਸੀ., ਕਨਵੀਨਰ ‘ਗੱਲ ਪੰਜਾਬ ਦੀ’ ਵਲੋਂ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਆਡੀਟੋਰੀਅਮ ਵਿਖੇ ਕਰਵਾਇਆ ਗਿਆ।

ਇਸ ਸੰਮੇਲਨ ਵਿਚ ਡਾ. ਐਚ.ਐਸ. ਸੈਣੀ, ਡੀਨ, ਵਿਿਦਅਕ ਮਾਮਲੇ, ਡਾ. ਕੇ.ਐਸ. ਚਾਹਲ, ਰਜਿਸਟਰਾਰ ਅਤੇ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਪ੍ਰਿੰਸੀਪਲ/ਓ.ਐਸ.ਡੀ. ਸਾਹਿਬਾਨ, ਅਧਿਆਪਕ ਸਾਹਿਬਾਨ, ਕਾਲਜਾਂ ਦੇ ਵਿਿਦਆਰਥੀਆਂ ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ/ਫੈਕਲਟੀ ਮੈਂਬਰਜ਼ ਅਤੇ ਵਿਿਦਆਰਥੀਆਂ ਨੇ ਭਾਗ ਲਿਆ। ਇਸ ਸੰਮੇਲਨ ਦੇ ਅਰੰਭ ਵਿਚ ਡਾ. ਸਰੋਜ ਅਰੋੜਾ, ਡੀਨ ਕਾਲਜ ਵਿਕਾਸ ਕੌਂਸਲ ਵੱਲੋਂ ਵਾਈਸ ਚਾਂਸਲਰ, ਵੱਖ-ਵੱਖ ਸੰਸਥਾਵਾਂ ਤੋਂ ਆਏ ਨੁਮਾਇੰਦੇ ਅਤੇ ਸਮੂਹ ਅਧਿਕਾਰੀ ਸਾਹਿਬਾਨ ਨੂੰ ‘ਜੀ ਆਇਆ’ ਆਖਿਆ।

ਇਸ ਮੌਕੇ ਡਾ. ਰਾਜੀਵ ਅਹੁਜਾ, ਡਾਇਰੈਕਟਰ, ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਰੂਪਨਗਰ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਦੱਸਿਆ ਕਿ ਇਸ ਸੰਮੇਲਨ ਦਾ ਉਦੇਸ਼ ਪੰਜਾਬ ਦੀਆ ਵਿਿਦਅਕ ਸੰਸਥਾਵਾਂ ਰਾਹੀਂ ਅਧਿਆਪਕ ਵਰਗ ਅਤੇ ਵਿਿਦਆਰਥੀਆਂ ਦੀ ਭਾਗੀਦਾਰੀ ਨਾਲ ਇਕ ਢਾਂਚਾਗਤ ਅਕਾਦਮਿਕ ਪਲੇਟਫਾਰਮ ਤਿਆਰ ਕਰਕੇ ਪੰਜਾਬ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਤੇ ਕੇਂਦਰਿਤ ਸੰਵਾਦ (ਵਿਚਾਰ ਚਰਚਾ) ਦਾ ਆਯੋਜਨ ਕਰਕੇ ਦਰਪੇਸ਼ ਸਮੱਸਿਆਵਾਂ ਦਾ ਅਰਥ-ਪੂਰਨ ਹੱਲ ਪ੍ਰਾਪਤ ਕਰਨਾ ਸੀ। 

ਜਿਸ ਨਾਲ ਆਉਣ ਵਾਲੇ ਸਮੇਂ ਵਿਚ ਕਾਲਜ ਪੱਧਰ ਤੇ ਫੈਕਲਟੀ ਕੋਆਰਡੀਨੇਟਰ ਅਤੇ ਵੱਖ-ਵੱਖ ਵਿਿਸ਼ਆਂ ਦੇ ਵਿਿਦਆਰਥੀਆਂ ਦੇ ਇਕ ਵਫਦ ਨੂੰ ਨਾਮਜਦ ਕਰਕੇ ਪੰਜਾਬ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਭਾਗੀਦਾਰ ਬਣਾਇਆ ਜਾ ਸਕੇ। ਸੰਮੇਲਨ ਦੌਰਾਨ ਹਾਜ਼ਰ ਸੰਮੇਲਨ ਸਾਬਕਾ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਤਕਨੀਕ ਨੂੰ ਹਰ ਕਿਸਾਨ ਲਈ ਸਰਲ ਅਤੇ ਲਾਭਦਾਇਕ ਬਣਾਉਣ ‘ਤੇ ਜੋਰ ਦਿੱਤਾ। 

ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਨੌਜਵਾਨਾਂ ਨੂੰ ‘ਗੱਲ ਪੰਜਾਬ ਦੀ’ ਮੁਹਿਮ ਵਿਚ ਸਰਗਰਮ ਹੋਣ ਲਈ ਪ੍ਰੇਰਿਆ। ਕਰਤਾਰ ਆਸਰਾ ਟਰੱਸਟ ਦੇ ਚੇਅਰਪਰਸਨ, ਮਾਤਾ ਚਰਨ ਕਮਲ ਕੌਰ ਨੇ ਪੰਜਾਬ ਪ੍ਰਦੇਸ਼ ਦੀ ਇਤਿਹਾਸਕ ਮਹਿਮਾਂ ਤੇ ਚਾਨਣਾ ਪਾਉਦੇ ਹੋਏ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਨੂੰ ਉੱਚਾ ਚੁੱਕਣ ਵਿਚ ਨੈਤਿਕ ਸਿੱਖਿਆ ਦੀ ਬਹੁਤ ਮਹੱਤਤਾ ਹੈ ਅਤੇ ਇਸ ਨਾਲ ਚੰਗਾ ਸਮਾਜ ਸਿਰਜਿਆ ਜਾ ਸਕਦਾ ਹੈ।

ਇਸ ਉਪਰੰਤ ਵਿਚਾਰ-ਚਰਚਾ ਦੇ ਤਿੰਨ ਸੈਸ਼ਨ ਹੋਏ ਜਿਸ ਵਿਚ ਵੱਖ ਵੱਖ ਨੁੰਮਾਇਦਿਆਂ ਨੇ ਸੰਮੇਲਨ ਨੂੰ ਸੰਬੋਧਨ ਕੀਤਾ। ਉਹਨਾਂ ਨੇ ਪੰਜਾਬ ਰਾਜ ਦੇ ਪਿਛੋਕੜ ਅਤੇ ਵਰਤਮਾਨ ਦ੍ਰਿਸ਼ਟੀਕੋਣ ਦੇ ਸੰਦਰਭ ਵਿਚ ਰਾਜ ਨੂੰ ਦਰਪੇਸ਼ ਨਾਜ਼ੁਕ ਚੁਣੌਤੀਆਂ ਦੀ ਡੂੰਘਾਈ ਨਾਲ ਜਾਣ-ਪਛਾਣ ਕਰਵਾਉਂਦੇ ਹੋਏ ਆਪਣੇ ਵਿਚਾਰ ਪੇਸ਼ ਕੀਤੇ। 

ਇਸ ਮੌਕੇ ਵਿਚਾਰ-ਚਰਚਾ ਰਾਹੀਂ ਸਰੋਤਿਆਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਅਤੇ ਇਸ ਪ੍ਰੋਗਰਾਮ ਦੀ ਸਾਰਥਿਕਤਾ, ਕੀਤੇ ਜਾਣ ਵਾਲੇ ਅਮਲ ਅਤੇ ਉਨ੍ਹਾਂ ਦੀ ਰਣਨੀਤਿਕ ਮਹੱਤਤਾ ਬਾਰੇ ਚਰਚਾ ਕੀਤੀ।ਉਨ੍ਹਾਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਦਸਿਆ ਕਿ ਕਿਸ ਤਰ੍ਹਾਂ ਵਿੱਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਅਧਿਆਪਕਾਂ ਅਤੇ ਵਿਿਦਆਰਥੀਆਂ ਦੀ ਭਾਗੀਦਾਰੀ ਯਕੀਨੀ ਬਣਾਉਂਦੇ ਹੋਏ ਸਾਰਥਕ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।

ਸੰਮੇਲਨ ਦੇ ਅੰਤ ਵਿਚ ਡਾ. ਕੇ.ਐੈਸ. ਚਾਹਲ, ਰਜਿਸਟਰਾਰ ਅਤੇ ਡਾ. ਸਰੋਜ ਅਰੋੜਾ, ਡੀਨ ਕਾਲਜ ਵਿਕਾਸ ਕੌਂਸਲ ਦੁਆਰਾ ਵੱਖ-ਵੱਖ ਸੰਸਥਾਵਾਂ ਤੋਂ ਵਿਸ਼ੇਸ ਤੌਰ ਤੇ ਆਏ ਅਧਿਕਾਰੀ ਸਾਹਿਬਾਨ, ਅਧਿਆਪਕ ਸਾਹਿਬਾਨ, ਵਿਿਦਆਰਥੀਆਂ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।