ਗੁਰਮੀਤ ਸਿੰਘ ਖੁੱਡੀਆਂ ਵੱਲੋਂ ਲੰਬੀ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ
5 Dariya News
ਲੰਬੀ/ਸ੍ਰੀ ਮੁਕਤਸਰ ਸਾਹਿਬ 19-Mar-2026
ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਹਰ ਖੇਤਰ ਵਿੱਚ ਵਿਕਾਸ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਮਾਨਯੋਗ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਅੱਜ ਹਲਕਾ ਲੰਬੀ ਦੇ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ 3 ਕਰੋੜ 7 ਲੱਖ 51 ਹਜਾਰ ਰੁਪਏ ਦੀ ਲਾਗਤ ਨਾਲ ਨੀਂਹ ਪੱਥਰ ਰੱਖੇ ਗਏ।
ਇਸ ਦੌਰਾਨ ਪਿੰਡ ਫਤੂਹੀ ਖੇੜਾ ਵਿਖੇ ਫਤੂਹੀਖੇੜਾ ਮਾਈਨਰ ਦੀ ਕੰਕਰੀਟ ਲਾਈਨਿੰਗ ਅਤੇ ਹੈਂਡ ਰੈਗੂਲੇਟਰ ਦੇ ਪ੍ਰੋਜੈਕਟ ਲਈ ਲਗਭਗ 1 ਕਰੋੜ 20 ਲੱਖ ਰੁਪਏ ਦੀ ਲਾਗਤ ਨਾਲ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਤੋਂ ਇਲਾਵਾ ਪਿੰਡ ਵੜਿੰਗ ਖੇੜਾ ਵਿਖੇ ਲਾਇਬ੍ਰੇਰੀ ਦੀ ਉਸਾਰੀ, ਸੀਨੀਅਰ ਸਕੈਂਡਰੀ ਸਕੂਲ ਵਿੱਚ ਸਾਇੰਸ ਲੈਬ ਅਤੇ ਕਲਾਸਰੂਮਾਂ ਦੀ ਉਸਾਰੀ ਲਈ ਲਗਭਗ 22.51 ਲੱਖ ਰੁਪਏ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ।
ਪਿੰਡ ਥਰਾਜਵਾਲਾ, ਛਾਪਿਆਂਵਾਲੀ, ਕਬਰਵਾਲਾ ਅਤੇ ਰੱਤਾ ਟਿੱਬਾ ਵਿਖੇ ਹੈਲਥ ਵੈੱਲਨੈਸ ਸੈਂਟਰਾਂ ਦੀ ਉਸਾਰੀ ਲਈ ਹਰ ਇਕ ਥਾਂ ‘ਤੇ ਲਗਭਗ 35-35 ਲੱਖ ਰੁਪਏ ਦੀ ਲਾਗਤ ਨਾਲ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ। ਇਸ ਦੇ ਨਾਲ ਹੀ ਪਿੰਡ ਰਾਣੀਵਾਲਾ ਵਿਖੇ ਪੰਚਾਇਤ ਘਰ ਦੀ ਉਸਾਰੀ ਲਈ ਲਗਭਗ 25 ਲੱਖ ਰੁਪਏ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ ਗਿਆ।
ਇਸ ਮੌਕੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਮੁੱਢਲੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਪੂਰੇ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡਾ ਲਾਭ ਮਿਲੇਗਾ ਅਤੇ ਜੀਵਨ ਪੱਧਰ ਵਿੱਚ ਸੁਧਾਰ ਆਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਰ ਖੇਤਰ ਵਿੱਚ ਪਹਿਲ ਦੇ ਅਧਾਰ ਤੇ ਕੰਮ ਕੀਤਾ ਜਾ ਰਿਹਾ ਹੈ, ਨੌਜਵਾਨਾਂ ਨੂੰ ਨੋਕਰੀਆਂ, ਬਿਜਲੀ ਦੀ ਮੁਫਤ ਸਹੂਲਤ, ਸੜਕਾਂ ਦਾ ਨਿਰਮਾਣ ਤੋਂ ਇਲਾਵਾ ਹਰ ਪੱਖ ਤੋਂ ਪੰਜਾਬ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਲਈ ਵਚਨਬੱਧ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਢਿੱਲੋਂ, ਬੀਡੀਪੀਓ ਰਾਕੇਸ਼ ਬਿਸ਼ਨੋਈ, ਐਸਐਚਓ ਹਰਪ੍ਰੀਤ ਕੌਰ, ਮੰਡੀ ਬੋਰਡ ਜੇ.ਈ ਜਿਓਣ ਸਿੰਘ, ਜਗਦੇਵ ਸਿੰਘ ਸਰਪੰਚ ਵੜਿੰਗ ਖੇੜਾ,ਸਾਬਕਾ ਸਰਪੰਚ ਦਰਸ਼ਨ ਸਿੰਘ ਵੜਿੰਗ,ਗੁਰਲਾਲ ਸਿੰਘ ਵੜਿੰਗ,ਨਛੱਤਰ ਸਿੰਘ, ਕਰਨਬੀਰ ਸਿੰਘ ਲੁਹਾਰਾ, ਸਰਪੰਚ ਦਰਸ਼ਨ ਸਿੰਘ ਥਰਾਜਵਾਲਾ,ਟੋਨੀ ਗਰਗ,ਜਗਦੇਵ ਸਿੰਘ ਕਿੰਗਰਾ, ਮਨਪ੍ਰੀਤ ਸਿੰਘ ਪੋਪੀ, ਕੁਲਵਿੰਦਰ ਸਿੰਘ, ਜਸ਼ਨਦੀਪ ਸਿੰਘ ਸਰਪੰਚ ਛਾਪਿਆਵਾਲੀ, ਮੰਦਰ ਸਿੰਘ ਯੂਥ ਕੋਆਰਡੀਨੇਟਰ, ਅਨੋਖ ਸਿੰਘ ਸਰਪੰਚ ਕਬਰਵਾਲਾ, ਗੁਨਦੀਪ ਸਿੰਘ,ਨਿਰਮਲ ਸਿੰਘ ਕਬਰਵਾਲਾ,ਸੁੱਖਦੇਵ ਸਿੰਘ ਸੁੱਖਾ ਗੁਰੂਸਰ, ਮੋਹਨ ਸਿੰਘ ਕੱਟਿਆਂਵਾਲੀ, ਜੁਗਰਾਜ ਸਿੰਘ ਸਰਪੰਚ ਰਾਣੀਵਾਲਾ, ਸ਼ਮਸ਼ੇਰ ਸਿੰਘ, ਵਿਜੇ ਨੰਬਰਦਾਰ,ਗੁਰਜੀਤ ਸਿੰਘ ਥਰਾਜਵਾਲਾ,ਜਗਦੀਸ਼ ਸਿੰਘ ਮੈਂਬਰ,ਜਗਦੇਵ ਸਰਪੰਚ ਧੋਲਾ,ਅਮਰੀਕ ਸਿੰਘ ਖਾਲਸਾ,ਗੋਲੂ ਛਾਪਿਆਂਵਾਲੀ,ਪਰਗਟ ਸਿੰਘ ਕਬਰਵਾਲਾ,ਗੱਗੀ ਮਾਨ ਕਰਮਗੜ੍ਹ,ਗੁਰਭੇਜ ਸਿੰਘ ਮੱਲ੍ਹੀ,ਜਗਬੀਰ ਸਿੰਘ,ਬਲਵਿੰਦਰ ਸਿੰਘ,ਹਰਮਿੰਦਰ ਸਿੰਘ,ਗੁਰਜੀਤ ਸਿੰਘ ਜੀਤੂ,ਗੁਰਬਾਜ ਸਿੰਘ ਵਨਵਾਲਾ,ਰਾਜਾ ਮਾਹੂਆਣਾ, ਰਛਪਾਲ ਸਿੰਘ ਚੇਅਰਮੈਨ, ਟੋਜੀ ਲੰਬੀ,ਗੁਰਦੀਪ ਸਿੰਘ, ਗੁਰਚਰਨ ਸਿੰਘ ਚੰਨਾ, ਤਕਦੀਰ ਸਿੰਘ, ਓਐਸਡੀ ਗੁਰਬਾਜ ਖੁਡੀਆਂ ਅਤੇ ਮੀਡੀਆ ਇੰਚਾਰਜ ਮੋਹਿਤ ਸੋਨੀ ਮੌਜੂਦ ਸਨ।