ਹੋਡਲ ਖੇਤਰ ਵਿੱਚ ਜਲਭਰਾਵ ਸਮੱਸਿਆ ਹੱਲ ਲਈ ₹1.94 ਕਰੋੜ ਦਾ ਪ੍ਰੋਜੈਕਟ मंजਰ
5 Dariya News
ਚੰਡੀਗੜ੍ਹ 18-Mar-2026
ਹਰਿਆਣਾ ਦੀ ਸਿੰਚਾਈ ਅਤੇ ਜਲ ਸਰੋਤ ਮੰਤਰੀ ਸ੍ਰੀਮਤੀ ਸ਼ਰੁਤੀ ਚੌਧਰੀ ਨੇ ਸਦਨ ਵਿੱਚ ਜਾਣਕਾਰੀ ਦਿੱਤੀ ਕਿ ਹੋਡਲ ਚੌਣ ਖੇਤਰ ਦੇ ਕੁੱਝ ਪਿੰਡਾਂ ਵਿੱਚ ਜਲਭਰਾਵ ਦੀ ਸਮੱਸਿਆ ਦੇ ਹੱਲ ਲਈ ਰਾਜ ਸਰਕਾਰ ਵੱਲੋਂ ਠੋਸ ਕਦਮ ਚੁੱਕੇ ਗਏ ਹਨ। ਸ੍ਰੀਮਤੀ ਸ਼ਰੁਤੀ ਚੌਧਰੀ ਅੱਜ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਵਿਧਾਇਕ ਸ੍ਰੀ ਜਗਮੋਹਨ ਆਨੰਦ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।
ਮੰਤਰੀ ਨੇ ਸਪਸ਼ਟ ਕੀਤਾ ਕਿ ਖੇਤਰ ਵਿੱਚ ਵਿਆਪਕ ਪੱਧਰ 'ਤੇ ਖੇਤੀਬਾੜੀ ਭੂਮੀ ਦੇ ਬੰਜਰ ਹੋਣ ਦੀ ਗੱਲ ਸਹੀ ਨਹੀਂ ਹੈ। ਸਿਰਫ ਗਢੀ ਪੱਟੀ ਅਤੇ ਖੱਚੀ ਖੇੜਾ ਪਿੰਡਾਂ ਦੀ ਲਗਭਗ 350 ਏਕੜ ਭੂਮੀ ਹੀ ਜਲਭਰਾਵ ਨਾਲ ਪ੍ਰਭਾਵਿਤ ਪਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਭਾਵਿਤ ਖੇਤਰ ਵਿੱਚ ਖੇਤਾਂ ਤੋਂ ਹੱੜ ਦੇ ਪਾਣੀ ਦੀ ਨਿਕਾਸੀ ਲਈ ਇੱਕ ਵਿਸ਼ੇਸ਼ ਪ੍ਰੋਜੈਕਟ ਨੂੰ ਮੰਜ਼ੂਰੀ ਦਿੱਤੀ ਗਈ ਹੈ।
ਇਸ ਪ੍ਰੋਜੈਕਟ ਤਹਿਤ ਪਾਇਪਲਾਇਨ ਬਿਛਾਉਣ ਦੇ ਨਾਲ ਨਾਲ 5 ਸਮਪਵੇਲ ਸਥਾਪਿਤ ਕੀਤੇ ਜਾਣਗੇ, ਜਿਸ ਨਾਲ ਜਲਭਰਾਵ ਦੀ ਸਮੱਸਿਆ ਦਾ ਪ੍ਰਭਾਵੀ ਹੱਲ ਹੋ ਸਕੇਗਾ। ਇਹ ਪ੍ਰੋਜੈਕਟ 31 ਦਸੰਬਰ 2025 ਨੂੰ ਮੰਜ਼ੂਰੀ ਦਿੱਤੀ ਗਈ ਹੈ ਜਿਸ ਦੀ ਕੁੱਲ੍ਹ ਲਾਗਤ 1.94 ਕਰੋੜ ਨਿਰਧਾਰਿਤ ਕੀਤੀ ਗਈ ਹੈ। ਕੰਮ ਨੂੰ 30 ਜੂਨ 2026 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਨਾ ਅਤੇ ਉਨ੍ਹਾਂ ਦੀ ਖੇਤੀਬਾੜੀ ਭੂਮੀ ਨੂੰ ਦੁਬਾਰਾ ਉਪਜਾਊ ਬਨਾਉਣਾ ਹੈ ਤਾਂ ਜੋ ਉਹ ਬਿਨਾ ਕਿਸੇ ਰੁਕਾਵਟ ਦੇ ਖੇਤੀ ਕਰ ਸਕਣ।