ਸਾਢੌਰਾ ਖੇਤਰ ਦੇ ਪਿੰਡਾਂ ਵਿੱਚ ਪੁਲ ਬਣਾਉਣ ਦੀ ਯੋਜਨਾ, ਕਨੇਕਟਿਵਿਟੀ ਹੋਵੇਗੀ ਬਿਹਤਰ
5 Dariya News
ਚੰਡੀਗੜ੍ਹ 18-Mar-2026
ਹਰਿਆਣਾ ਦੀ ਸਿੰਚਾਈ ਅਤੇ ਜਲ ਸਰੋਤ ਮੰਤਰੀ ਸ੍ਰੀਮਤੀ ਸ਼ਰੁਤੀ ਚੌਧਰੀ ਨੇ ਸਦਨ ਵਿੱਚ ਸਦਨ ਇੱਕ ਸੁਆਲ ਦੇ ਜਵਾਬ ਵਿੱਚ ਜਾਣਕਾਰੀ ਦਿੱਤੀ ਕਿ ਸਾਢੌਰਾ ਵਿਧਾਨਸਭਾ ਖੇਤਰ ਵਿੱਚ ਨਦੀ ਦੇ ਨਾਲ ਲਗਦੇ ਵੱਖ ਵੱਖ ਪਿੰਡਾਂ ਵਿੱਚ ਪੁਲ ਨਿਰਮਾਣ ਨੂੰ ਲੈ ਕੇ ਸਰਕਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਮੰਤਰੀ ਨੇ ਦੱਸਿਆ ਕਿ ਕਲਿਆਣਪੁਰ-ਅੰਤਰੀ, ਰਤੌਲੀ, ਜੈਤਪੁਰ, ਰਾਜਪੁਰ-ਗੋਹਰਾਬਨੀ, ਮਹੀਉੱਦੀਨਪੁਰ ਅਤੇ ਨਗਲੀ-32 ਜਿਹੇ ਪਿੰਡਾਂ ਵਿੱਚ ਆਵਾਜਾਹੀ ਨੂੰ ਸੁਗਮ ਬਨਾਉਣ ਦੇ ਉਦੇਸ਼ ਨਾਲ ਪੁਲ ਨਿਰਮਾਣ ਦਾ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਤਿੰਨ ਪੁਲਾਂ ਦੇ ਨਿਰਮਾਣ ਲਈ ਪ੍ਰਸ਼ਾਸਨਿਕ ਮੰਜ਼ੂਰੀ ਵਿਤੀ ਸਾਲ 2026-27 ਵਿੱਚ ਪੇਸ਼ ਕੀਤੀ ਜਾਵੇਗੀ। ਯੋਜਨਾ ਅਨੁਸਾਰ ਇਨ੍ਹਾਂ ਪੁਲਾਂ ਦਾ ਨਿਰਮਾਣ ਕੰਮ 1 ਜਨਵਰੀ 2027 ਤੋਂ ਸ਼ੁਰੂ ਹੋ ਕੇ 31 ਦਸੰਬਰ 2027 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਰਾਜ ਸਰਕਾਰ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਅਤੇ ਗਾ੍ਰਮੀਣ ਖੇਤਰਾਂ ਵਿੱਚ ਬੇਹਤਰ ਕਨੇਕਟਿਵਿਟੀ ਯਕੀਨੀ ਕਰਨ ਲਈ ਵਚਨਬੱਧ ਹੈ।