ਬਾਦਲੀ ਖੇਤਰ ਦੇ ਜ਼ਿਆਦਾਤਰ ਸਕੂਲ ਭਵਨ ਠੀਕ, ਮੁਰੰਮਤ ਤੇ ਨਵੇਂ ਨਿਰਮਾਣ ਦੀ ਯੋਜਨਾ
5 Dariya News
ਚੰਡੀਗੜ੍ਹ 18-Mar-2026
ਹਰਿਆਣਾ ਦੇ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਜ਼ਿਲ੍ਹਾ ਝੱਜਰ ਦੇ ਬਾਦਲੀ ਵਿਧਾਨਸਭਾ ਖੇਤਰ ਦੇ ਪਿੰਡ ਤੁੰਬਾਹੇੜੀ, ਸੁਬਾਨਾ, ਡਾਵਲਾ ਦੇ ਸਰਕਾਰੀ ਸੀਨੀਅਰ ਸਕੈਂਡਰੀ ਅਤੇ ਪ੍ਰਾਈਮਰੀ ਸਕੂਲਾਂ ਦੇ ਭਵਨ ਮਾਪਦੰਢਾਂ ਅਨੁਸਾਰ ਠੀਕ ਹਾਲਤ ਵਿੱਚ ਹਨ। ਮੰਤਰੀ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਸਦਨ ਦੇ ਇੱਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।
ਮੰਤਰੀ ਨੇ ਕਿਹਾ ਕਿ ਝੱਜਰ ਦੇ ਪਿੰਡ ਕਾਸਨੀ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿੱਚ 6 ਕਲਾਸਾਂ ਦਾ ਭਵਨ ਠੀਕ ਹਾਲਤ ਵਿੱਚ ਹੈ ਅਤੇ 7 ਕਲਾਸਾਂ ਦਾ ਭਵਨ ਖਰਾਬ ਹਾਲਤ ਵਿੱਚ ਹੈ ਜਿਨ੍ਹਾਂ ਦੇ ਪੁਨਰਨਿਰਮਾਣ ਲਈ 12 ਮਾਰਚ 2026 ਨੂੰ 89.52 ਲੱਖ ਰੁਪਏ ਦਾ ਅੰਦਾਜਾ ਪ੍ਰਾਪਤ ਹੋਇਆ ਹੈ ਜੋ ਵਿਭਾਗ ਵਿੱਚ ਵਿਚਾਰ ਅਧੀਨ ਹੈ। ਇਸ ਸਬੰਧ ਵਿੱਚ ਬਜਟ ਆਗਾਮੀ ਵਿਤੀ ਸਾਲ 2026-27 ਵਿੱਚ ਜਾਰੀ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਪਿੰਡ ਦਾਦਨਪੁਰ ਦਾ ਸਰਕਾਰੀ ਸੀਨੀਅਰ ਸਕੈਂਡਰੀ ਅਤੇ ਪ੍ਰਾਇਮਰੀ ਸਕੂਲ ਵਿੱਚ ਮਾਨਦੰਢਾਂ ਅਨੁਸਾਰ ਭਵਨ ਮੌਜ਼ੂਦ ਹੈ ਜੋ ਕਿ ਠੀਕ ਹਾਲਤ ਵਿੱਚ ਹਨ। ਪਿੰਡ ਖੂੰਗਾਈ ਦਾ ਸਰਕਾਰੀ ਹਾਈ ਅਤੇ ਪ੍ਰਾਈਮਰੀ ਸਕੂਲ ਠੀਕ ਹਾਲਤ ਵਿੱਚ ਹਨ। ਪਿੰਡ ਪੇਲਪਾ ਦਾ ਸਰਕਾਰੀ ਸੀਨੀਅਰ ਸਕੈਂਡਰੀ ਅਤੇ ਪ੍ਰਾਇਮਰੀ ਸਕੂਲ ਠੀਕ ਹਾਲਤ ਵਿੱਚ ਹਨ।
ਉਨ੍ਹਾਂ ਨੇ ਕਿਹਾ ਕਿ ਪਿੰਡ ਮੁੰਡਾਖੇੜਾ ਦਾ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੇ ਤਿੰਨ ਲੈਬ ਅਤੇ ਇੱਕ ਲਾਇਬ੍ਰੇਰੀ ਦਾ ਕਮਰਾ ਠੀਕ ਹਾਲਤ ਵਿੱਚ ਹੈ ਜਦੋਂ ਕਿ ਸਕੂਲ ਦੇ ਕਮਰਿਆਂ ਨੂੰ ਮੁਰੱਮਤ ਦੀ ਲੋੜ ਹੈ। 14 ਕਮਰੇ ਖਰਾਬ ਹਨ ਜਿਨ੍ਹਾਂ ਦੀ ਮਰੱਮਤ ਲਈ 12 ਮਾਰਚ 2026 ਨੂੰ 113.35 ਲੱਖ ਰੁਪਏ ਦਾ ਬਜਟ ਅੰਦਾਜਾ ਪ੍ਰਾਪਤ ਹੋਇਆ ਹੈ ਜੋ ਵਿਭਾਗ ਵਿੱਚ ਵਿਚਾਰ ਅਧੀਨ ਹੈ।
ਇਸ ਸਬੰਧ ਵਿੱਚ ਬਜਟ ਆਗਾਮੀ ਵਿਤੀ ਸਾਲ 2026-27 ਵਿੱਚ ਜਾਰੀ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਪਾਇਮਰੀ ਸਕੂਲ, ਮੁੰਡਾਖੇੜਾ ਦੇ ਭਵਨ ਨੂੰ ਲੋਕ ਨਿਰਮਾਣ ਵਿਭਾਗ ਵੱਲੋਂ ਖਰਾਬ ਐਲਾਨ ਕੀਤਾ ਗਿਆ ਹੈ। ਨਵੇ ਸਕੂਲ ਭਵਨ ਦੇ ਨਿਰਮਾਣ ਲਈ 1.44 ਕਰੋੜ ਰੁਪਏ ਦਾ ਅੰਦਾਜਾ ਪ੍ਰਾਪਤ ਹੋਇਆ ਹੈ ਜੋ ਵਿਭਾਗ ਵਿੱਚ ਵਿਚਾਰ ਅਧੀਨ ਹੈ।
ਇਸ ਸਬੰਧ ਵਿੱਚ ਬਜਟ ਆਗਾਮੀ ਵਿਤੀ ਸਾਲ 2026-27 ਵਿੱਚ ਜਾਰੀ ਕੀਤਾ ਜਾਵੇਗਾ।