ਯਮੁਨਾਨਗਰ ਦੇ ਸਰਕਾਰੀ ਸਕੂਲਾਂ ਵਿੱਚ 1497 ਅਧਿਆਪਕ ਅਸਾਮੀਆਂ ਖਾਲੀ, ਭਰਤੀ ਪ੍ਰਕਿਰਿਆ ਜਾਰੀ
5 Dariya News
ਚੰਡੀਗੜ੍ਹ 18-Mar-2026
ਹਰਿਆਣਾਂ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਯਮੁਨਾਨਗਰ ਜਿਲ੍ਹਾ ਦੇ ਗ੍ਰਾਮੀਣ ਖੇਤਰਾਂ ਵਿੱਚ 829 ਸਰਕਾਰੀ ਸਕੂਲ ਹਨ ਅਤੇ ਇੰਨ੍ਹਾਂ ਸਕੂਲਾਂ ਵਿੱਚ ਅਧਿਆਪਕਾਂ ਦੇ 4353 ਅਹੁਦੇ ਮੰਜੂਰ ਹਨ। ਮੌਜੂਦਾ ਅਧਿਆਪਕ-ਵਿਦਿਅਕ ਅਨੁਪਾਤ 26:1 ਹੈ। ਮੰਤਰੀ ਅੱਜ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਇੱਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।
ਮੰਤਰੀ ਨੇ ਕਿਹਾ ਕਿ ਸਰਕਾਰ ਅਧਿਆਪਕਾਂ ਦੇ ਖਾਲੀ ਅਹੁਦਿਆਂ ਨੂੰ ਸਮੇਂ 'ਤੇ ਭਰਨ ਲਈ ਪ੍ਰਤੀਬੱਧ ਹੈ। ਜਿਲ੍ਹਾ ਯਮੁਨਾਨਗਰ ਸਮੇਤ ਰਾਜ ਵਿੱਚ ਸਿੱਧੀ ਭਰਤੀ, ਪਦੋਓਨਤੀ ਅਤੇ ਠੇਕਾ ਆਧਾਰ 'ਤੇ ਅਧਿਆਪਕਾਂ ਦੇ ਖਾਲੀ ਅਹੁਦਿਆਂ ਨੂੰ ਭਰਨ ਲਈ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਹਾਲਾਂਕਿ, ਕੁੱਝ ਮਾਮਲਿਆਂ ਵਿੱਚ ਕੋਰਟ ਕੇਸ ਦੀ ਵਜ੍ਹਾ ਨਾਲ ਇੰਨ੍ਹਾਂ ਪ੍ਰਕ੍ਰਿਆਵਾਂ ਵਿੱਚ ਦੇਰੀ ਹੋ ਜਾਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੇ ਖਾਲੀ ਅਹੁਦਿਆਂ ਨੂੰ ਭਰਨ ਲਈ ਗੰਭੀਰ ਹਨ ਅਤੇ ਜਲਦੀ ਹੀ ਇੰਨ੍ਹਾਂ ਨੂੰ ਭਰ ਲਿਆ ਜਾਵੇਗਾ। ਸਰਕਾਰ ਵੱਲੋਂ ਸਾਲ 2022 ਵਿੱਚ ਪੀਜੀਟੀ ਦੇ 4476 ਖਾਲੀ ਅਸਾਮੀਆਂ ਅਤੇ ਸਾਲ 2024 ਵਿੱਚ ਪੀਜੀਟੀ ਦੇ 3069 ਖਾਲੀ ਅਸਮਾੀਆਂ ਨੂੰ ਭਰਨ ਬਾਰੇ ਹਰਿਆਣਾ ਲੋਕ ਸੇਵਾ ਆਯੋਗ ਨੂੰ ਮੰਗ-ਪੱਤਰ ਭੇਜਿਆ ਗਿਆ ਸੀ, ਜਿਸ ਵਿੱਚੋਂ ਆਯੋਗ ਤੋਂ ਪ੍ਰਾਪਤ ਸਿਫਾਰਿਸ਼ਾਂ ਦੇ ਆਧਾਰ 'ਤੇ 3701 ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਲਗਭਗ 2000 ਅਹੁਦਿਆਂ ਬਾਰੇ ਚੋਣ ਪ੍ਰਕ੍ਰਿਆ ਆਯੋਗ ਪੱਧਰ 'ਤੇ ਕਾਰਵਾਈ ਵਿੱਚ ਹੈ।
ਇਸ ਤੋਂ ਇਲਾਵਾ, ਵਿਭਾਗ ਵੱਲੋਂ ਪਦੋਓਨਤੀ ਕੋਰਟ ਰਾਹੀਂ ਵੱਖ-ਵੱਖ ਵਿਸ਼ਿਆਂ ਵਿੱਚ ਪੀਜੀਟੀ ਦੇ ਖਾਲੀ ਅਸਾਮੀਆਂ ਨੂੰ ਭਰਨ ਬਾਰੇ ਪਦੋਓਨਤੀ ਮਾਮਲੇ ਵੀ ਮੰਗੇ ਗਏ ਹਨ ਅਤੇ ਜਲਦੀ ਹੀ ਪਦੋਓਨਤੀ ਕਰ ਦਿੱਤੀ ਜਾਵੇਗੀ।