ਫਰੀਦਾਬਾਦ ਸੈਕਟਰ-2 ਪੋਲੀਕਲੀਨਿਕ 80% ਤਿਆਰ, ਜੂਨ 2026 ਤੱਕ ਮੁਕੰਮਲ ਹੋਣ ਦੀ ਸੰਭਾਵਨਾ
5 Dariya News
ਚੰਡੀਗੜ੍ਹ 18-Mar-2026
ਹਰਿਆਣਾ ਦੇ ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਮੰਤਰੀ ਸ੍ਰੀ ਕ੍ਰਿਸ਼ਣ ਬੇਦੀ ਨੇ ਦੱਸਿਆ ਕਿ ਪੋਲੀਕਲੀਨਿਕ ਭਵਨ, ਸੈਕਟਰ-2 ਫਰੀਦਾਬਾਦ ਦੇ ਨਿਰਮਾਣ ਦਾ ਕੰਮ ਲਗਭਗ 80 ਫੀਸਦੀ ਕੀਤਾ ਜਾ ਚੁੱਕਾ ਹੈ। ਬਾਕੀ ਕੰਮ ਪ੍ਰਗਤੀ 'ਤੇ ਹੈ ਅਤੇ ਇਸ ਨੂੰ 30 ਜੂਨ 2026 ਤੱਕ ਪੂਰਾ ਕਰਨ ਦੀ ਸੰਭਾਵਨਾ ਹੈ। ਸ੍ਰੀ ਕ੍ਰਿਸ਼ਣ ਬੇਦੀ ਅੱਜ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਵਿਧਾਇਕ ਸ੍ਰੀ ਮੂਲ ਚੰਦ ਸ਼ਰਮਾ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।
ਉਨ੍ਹਾਂ ਨੇ ਸਦਨ ਨੂੰ ਇਸ ਗੱਲ ਨਾਲ ਵੀ ਜਾਣੂ ਕਰਵਾਇਆ ਕਿ ਉਪਰੋਕਤ ਭਵਨ ਦਾ ਨਿਰਮਾਣ ਕੰਮ ਕਾਰਜਕਾਰੀ ਇੰਜੀਨੀਅਰ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ, ਡਿਵੀਜਨ-1, ਫਰੀਦਾਬਾਦ ਵੱਲੋਂ ਦਫਤਰ ਪੱਤਰ ਗਿਣਤੀ 4509 ਅਨੁਸਾਰ 28 ਜੁਲਾਈ, 2023 ਵੱਲੋਂ ਅਲਾਟ ਕੀਤਾ ਗਿਆ ਸੀ।