ਰਾਜ ਵਿੱਚ ਘਰੇਲੂ ਗੈਸ ਦੀ ਕੋਈ ਕਿੱਲਤ ਨਹੀਂ, ਨਾਗਰਿਕ ਰਹਿਣ ਬੇਫਿਕਰ-ਰਾਜੇਸ਼ ਨਾਗਰ
ਸਰਕਾਰ ਦਾ ਉਦੇਸ਼-ਖਪਤਕਾਰਾਂ ਨੂੰ ਬਿਨਾ ਰੁਕਾਵਟ ਨਾਲ ਪ੍ਰਾਪਤ ਹੋਵੇ ਗੈਸ ਸਿਲੇਂਡਰ ਸਪਲਾਈ
5 Dariya News
ਚੰਡੀਗੜ੍ਹ 18-Mar-2026
ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਕਿਹਾ ਕਿ ਰਾਜ ਵਿੱਚ ਪੈਟੋ੍ਰਲ, ਡੀਜਲ ਅਤੇ ਘਰੇਲੂ ਐਲਪੀਜੀ ਗੈਸ ਦੀ ਸਪਲਾਈ ਪੂਰੀ ਤਰ੍ਹਾਂ ਨਾਲ ਨੋਰਮਲ ਹੈ। ਇਸ ਨਾਗਰ ਨੇ ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜਭਰ ਵਿੱਚ ਆਇਲ ਮਾਰਕਟਿੰਗ ਕੰਪਨਿਆਂ ਵੱਲੋਂ ਪਿਛਲੇ ਪੰਜ ਦਿਨਾਂ ਵਿੱਚ 14.2 ਕਿਲ੍ਹੋ ਦੇ ਕੁੱਲ੍ਹ 226162 ਘਰੇਲੂ ਗੈਸ ਸਿਲੇਂਡਰਾਂ ਦੀ ਸਪਲਾਈ ਕੀਤੀ ਗਈ ਹੈ।
ਇਸ ਸਮੇ ਰਾਜਭਰ ਵਿੱਚ ਬਾਟਲਿੰਗ ਪਲਾਂਟਸ 'ਤੇ ਐਲਪੀਜੀ ਗੈਸ ਸਿਲੇਂਡਰ ਦਾ ਕੁੱਲ੍ਹ ਭੰਡਾਰ 1139787 ਹੈ। ਉਨ੍ਹਾਂ ਨੇ ਦੱਸਿਆ ਕਿ ਰਾਜਭਰ ਵਿੱਚ ਪਿਛਲੇ ਤੀਸ ਦਿਨਾਂ ਵਿੱਚ 19 ਕਿਲ੍ਹੋ ਦੇ ਕੁੱਲ੍ਹ 1422 ਕਰਰਸ਼ਿਅਲ ਸਿਲੇਂਡਰਾਂ ਦੀ ਸਪਲਾਈ ਕੀਤੀ ਗਈ ਹੈ। ਇਸ ਸਮੇ ਰਾਜਭਰ ਵਿੱਚ ਬਾਟਲਿੰਗ ਪਲਾਂਟਸ 'ਤੇ ਕਮਰਸ਼ਿਅਲ ਐਲਪੀਜੀ ਗੈਸ ਸਿਲੇਂਡਰ ਦਾ ਕੁੱਲ੍ਹ ਭੰਡਾਰ 190088 ਹੈ।
ਰਾਜ ਮੰਤਰੀ ਸ੍ਰੀ ਨਾਗਰ ਨੇ ਕਿਹਾ ਕਿ ਭਾਰਤ ਸਰਕਾਰ ਦੇ ਪੇਟੋ੍ਰਲਿਅਮ ਅਤੇ ਕੁਦਰਤੀ ਗੈਸ ਮੰਤਰਾਲੇ, ਨਵੀਂ ਦਿੱਲੀ ਵੱਲੋਂ 9 ਮਾਰਚ, 2026 ਨੂੰ ਜਾਰੀ ਇੱਕ ਮਹਤੱਵਪੂਰਨ ਪੱਤਰ ਵਿੱਚ ਪ੍ਰਾਥਮਿਕ ਖੇਤਰਾਂ ਲਈ ਘਰੇਲੂ ਐਲਪੀਜੀ ਗੈਸ ਦੀ ਸਪਲਾਈ, ਉਸ ਦੇ ਸਮੁਚਿਤ ਅਤੇ ਸਮਾਨ ਵੰਡ ਅਤੇ ਉਪਲਬਧਤਾ ਯਕੀਨੀ ਕਰਨ ਦੇ ਸਬੰਧ ਵਿੱਚ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੇ ਅਨੁਪਾਲਨ ਵਿੱਚ ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਸਾਰੇ ਜਰੂਰੀ ਕਦਮ ਚੁੱਕੇ ਹਨ।
ਮੌਜ਼ੂਦਾ ਵਿੱਚ ਹਰਿਆਣਾ ਰਾਜ ਵਿੱਚ ਪੈਟੋ੍ਰਲ, ਡੀਜਲ ਅਤੇ ਘਰੇਲੂ ਐਲਪੀਜੀ ਗੈਸ ਦੀ ਸਪਲਾਈ ਪੂਰੀ ਤਰ੍ਹਾਂ ਨਾਲ ਸਹੀ ਤਰ੍ਹਾਂ ਚਲ ਰਹੀ ਹੈ। ਪ੍ਰਮੁੱਖ ਤੇਲ ਕੰਪਨਿਆਂ-ਇੰਡੀਅਨ ਆਯਲ ਕਾਰਪੋਰੇਸ਼ਨ ਲਿਮਿਟੇਡ, ਭਾਰਤ ਪੇਟ੍ਰੋਲਿਅਮ ਕਾਰਪੋਰੇਸ਼ਨ ਲਿਮਿਟੇਡ ਅਤੇ ਹਿੰਦੁਸਤਾਨ ਪੇਟ੍ਰੋਲਿਅਮ ਕਾਰਪੋਰੇਸ਼ਨ ਲਿਮਿਟੇਡ ਕੋਲ੍ਹ ਸਟਾਕ ਉਪਲਬਧ ਹੈ।
ਪ੍ਰਾਥਮਿਕਤਾ ਦੇ ਅਧਾਰ 'ਤੇ ਕਮਰਸ਼ਿਅਲ ਸਿਲੇਂਡਰਾਂ ਦੀ ਸਪਲਾਈ ਵਿਦਿਅਕ ਸੰਸਥਾਨਾਂ, ਹਸਪਤਾਲਾਂ ਅਤੇ ਹੋਰ ਜਰੂਰੀ ਸੇਵਾਵਾਂ ਨਾਲ ਜੁੜੇ ਪ੍ਰਤਿਸ਼ਠਾਨਾਂ ਨੂੰ ਯਕੀਨੀ ਕੀਤੀ ਜਾ ਰਹੀ ਹੈ। ਬਾਕੀ ਵੰਡ ਨੂੰ ਨੋਰਮਲ ਕਰਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਜਲਦ ਹੀ ਸਥਿਤੀ ਪੂਰੀ ਤਰ੍ਹਾਂ ਕੰਟ੍ਰੋਲ ਵਿੱਚ ਹੋ ਜਾਵੇਗੀ।
ਰਾਜ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਦਾ ਪ੍ਰਾਥਮਿਕ ਉਦੇਸ਼ ਹਰ ਘਰ ਵਿੱਚ ਰਸੋਈ ਗੈਸ ਮੌਜ਼ੂਦਾ ਮਾਤਰਾ ਵਿੱਚ ਮੁਹੱਈਆ ਕਰਵਾਉਣਾ ਅਤੇ ਯਕੀਨੀ ਕਰਨਾ ਹੈ ਕਿ ਵਾਹਨਾਂ ਦੇ ਇੰਜਨ ਸੁਚਾਰੂ ਰੂਪ ਨਾਲ ਚਲਦੇ ਰਹਿਣ। ਕੇਂਦਰ ਸਰਕਾਰ ਦੇ ਸਹਿਯੋਗ ਨਾਲ ਅਸੀ ਰਾਜ ਪੱਧਰ 'ਤੇ ਮਜਬੂਤ ਵੰਡ ਨੇਟਵਰਕ ਵਿਕਸਿਤ ਕੀਤਾ ਹੈ ਜਿਸ ਵਿੱਚ 5,000 ਤੋਂ ਵੱਧ ਵਿਤਰਕ ਸ਼ਾਮਲ ਹਨ। ਇਨ੍ਹਾਂ ਰਾਹੀਂ ਹਰ ਰੋਜ ਲੱਖਾਂ ਸਿਲੇਂਡਰ ਵੰਡੇ ਜਾ ਰਹੇ ਹਨ।