ਡਿਜੀਟਲ ਭੁਗਤਾਨ ਨਾਲ ਛੋਟੇ ਵਪਾਰੀਆਂ ਨੂੰ ਮਿਲ ਰਹੀ ਨਵੀਂ ਮਜਬੂਤੀ - ਨਾਇਬ ਸਿੰਘ ਸੈਣੀ
ਕਿਸੇ ਵਪਾਰੀ ਜਾਂ ਦੁਕਾਨਦਾਰ ਨੁੰ ਕਿਸੇ ਤਰ੍ਹਾ ਦੀ ਕੋਈ ਦਿਕੱਤ ਨਹੀਂ ਹੈ, ਦਿਕੱਤ ਕਿਸੇ ਨੂੰ ਹੈ ਤਾਂ ਉਹ ਕਾਂਗਰਸ ਨੂੰ ਹੈ - ਨਾਇਬ ਸਿੰਘ ਸੈਣੀ
5 Dariya News
ਚੰਡੀਗੜ੍ਹ 18-Mar-2026
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਿਰੋਧੀ ਧਿਰ ਵੱਲੋਂ ਆਨਲਾਇਨ ਖਰੀਦਾਰੀ ਦੀ ਵੱਧਦੀ ਪ੍ਰਵ੍ਰਿਤੀ ਦੇ ਕਾਰਨ ਰਾਜ ਦੇ ਛੋਟੇ ਦੁਕਾਨਦਾਰਾਂ ਦੇ ਕਾਰੋਬਾਰ 'ਤੇ ਪ੍ਰਤੀਕੂਲ ਪ੍ਰਭਾਵ ਪੈਣ ਦੇ ਸੁਆਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅੱਜ ਭਾਰਤ ਵਿਸ਼ਵ ਵਿੱਚ ਉਹ ਸ਼ਕਤੀ ਬਣ ਕੇ ਉਭਰਿਆ ਹੈ, ਜਿੱਥੇ ਰੇਹੜੀ-ਫੜੀ ਵਾਲੇ ਵੀ ਯੂਪੀਆਈ ਡਿਜੀਟਲ ਪੇਮੈਂਟ ਦੀ ਵਰਤੋ ਕਰ ਰਹੇ ਹਨ। ਕਿਸੇ ਵਪਾਰੀ ਜਾਂ ਦੁਕਾਨਦਾਰ ਨੂੰ ਕਿਸੇ ਤਰ੍ਹਾ ਦੀ ਕੋਈ ਦਿਕੱਤ ਨਹੀਂ ਹੈ।
ਜੇਕਰ ਦਿਕੱਤ ਕਿਸੇ ਨੂੰ ਹੈ ਤਾਂ ਕਾਂਗਰਸ ਨੂੰ ਹੈ। ਮੁੱਖ ਮੰਤਰੀ ਬੁੱਧਵਾਰ ਨੂੰ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਵਿੱਚ ਸੁਆਲਸਮੇਂ ਦੌਰਾਨ ਵਿਧਾਇਕ ਸ੍ਰੀ ਬਲਵਾਨ ਸਿੰਘ ਦੌਲਤਪੁਰਿਆ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ। ਵਿਧਾਇਕ ਵੱਲੋਂ ਛੋਟੇ ਰਿਟੇਲ ਵਪਾਰੀਆਂ ਨੂੰ ਸਮਰਥਨ ਦੇਣ ਲਈ ਆਨਲਾਇਨ ਖਰੀਦਾਰੀ 'ਤੇ ਭਾਰੀ ਟੈਕਸ ਲਗਾਉਣ ਦੇ ਪ੍ਰਸਤਾਵ ਦੇ ਸੁਆਲ 'ਤੇ ਮੁੱਖ ਮੰਤਰੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਵਿਰੋਧੀ ਧਿਰ ਨੂੰ ਤੱਥਾਂ ਦੀ ਜਾਣਕਾਰੀ ਹੀ ਨਹੀਂ ਹੈ ਅਤੇ ਉਹ ਜਾਣਕਾਰੀ ਦੇ ਅਭਾਵ ਵਿੱਚ ਅਜਿਹੀ ਗੱਲਾਂ ਕਰਦੇ ਹਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੋਰੋਨਾ ਸਮੇਂ ਵਿੱਚ ਵੀ ਕਿਸੇ ਰੇਹੜੀ-ਫੜੀ ਵਾਲਿਆਂ ਨੂੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਾ ਹੋਵੇ, ਇਸ ਦੇ ਲਈ ਕੇਂਦਰ ਸਰਕਾਰ ਨੇ ਰੇਹੜੀ-ਫੜੀ ਵਾਲਿਆਂ ਨੂੰ ਬਿਨ੍ਹਾਂ ਵਿਆਜ ਦੇ 10 ਹਜਾਰ ਰੁਪਏ ਤੱਕ ਦਾ ਲੋਨ ਦਿੱਤਾ ਸੀ। ਵਪਾਰੀਆਂ ਨੂੰ ਕਿਤੇ ਕਿਸੇ ਤਰ੍ਹਾ ਦੀ ਕੋਈ ਪਰੇਸ਼ਾਨੀ ਨਹੀਂ ਹੋ ਰਹੀ ਹੈ, ਮੁਸ਼ਕਲ ਸਿਰਫ ਕਾਂਗਰਸ ਨੂੰ ਹੋ ਰਹੀ ਹੈ ਕਿ ਪੈਸਾ ਆਨਲਾਇਨ ਕਿਉਂ ਜਾ ਰਿਹਾ ਹੈ, ਸਿੱਧਾ ਆਉਣਾ ਚਾਹੀਦਾ ਹੈ।
ਸੁਆਲਸਮੇਂ ਤੋਂ ਵਾਇਬ ਵਿਰੋਧੀ ਧਿਰ 'ਤੇ ਮੁੱਖ ਮੰਤਰੀ ਦਾ ਕਟਾਕਸ਼ - ਆਪਣੇ ਹੀ ਸੁਆਲਾਂ ਦੇ ਜਵਾਬ ਸੁਨਣ ਸਦਨ ਵਿੱਚ ਨਹੀਂ ਆਉਂਦੇ ਵਿਧਾਇਕ
ਕਾਂਗਰਸ ਦੇ ਜਿਆਦਾਤਰ ਵਿਧਾਇਕਾਂ ਵੱਲੋਂ ਸੁਆਲਸਮੇਂ ਦੌਰਾਨ ਵਿਧਾਨਸਭਾ ਵਿੱਚ ਮੌਜੂਦ ਨਾ ਹੋਣ 'ਤੇ ਮੁੱਖ ਮੰਤਰੀ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਵਿਰੋਧੀ ਧਿਰ ਇੰਨ੍ਹਾ ਹਤਾਸ਼ ਅਤੇ ਨਿਰਾਸ਼ ਹੋ ਗਿਆ ਹੈ ਕਿ ਉਹ ਸੁਆਲ ਸਮੇਂ ਦੌਰਾਨ ਆਪਣੇ ਸੁਆਲ ਦਾ ਜਵਾਬ ਸੁਨਣ ਦੇ ਲਈ ਵੀ ਸਦਨ ਵਿੱਚ ਨਹੀਂ ਆਏ ਹਨ, ਤਾਂ ਉਹ ਸੂਬੇ ਦੀ ਜਨਤਾ ਦੇ ਮੁੱਦਿਆਂ ਨੂੰ ਪ੍ਰਭਾਵੀ ਢੰਗ ਨਾਲ ਸਦਨ ਵਿੱਚ ਕਿਵੇਂ ਚੁੱਕ ਪਾਉਣਗੇ।