ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਸੈਨੇਟ ਇਕੱਤਰਤਾਵਾਂ
ਗੁਰੂ ਨਾਨਕ ਦੇਵ ਯੂਨੀਵਰਿਸਟੀ ਦਾ ਵਿਤੀ ਸਾਲ 2026-27 ਦਾ 773 ਕਰੋੜ 17 ਲੱਖ 42 ਹਜ਼ਾਰ ਰੁਪਏ ਦਾ ਬਜਟ ਪਾਸ
5 Dariya News
ਅੰਮ੍ਰਿਤਸਰ 17-Mar-2026
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਤੀ ਸਾਲ 2026-27 ਬਜਟ ਨੂੰ ਅੱਜ ਯੂਨੀਵਰਸਿਟੀ ਦੀ ਸਿੰਡੀਕੇਟ ਅਤੇ ਸੈਨੇਟ ਦੋਵਾਂ ਸਦਨਾਂ ਵੱਲੋਂ 773 ਕਰੋੜ 17 ਲੱਖ 42 ਹਜ਼ਾਰ ਰੁਪਏ ਨੂੰ ਸਰਬ-ਸੰਮਤੀ ਨਾਲ ਪ੍ਰਵਾਨਗੀ ਦੇ ਦਿਤੀ ਗਈ। ਇਸ ਬਜਟ ਵਿਚ ਜਿਥੇ ਪ੍ਰਮੁੱਖ ਤੌਰ 'ਤੇ ਅਧਿਆਪਨ, ਖੋਜ, ਅਤੇ ਕਿਤਾ ਮੁਖੀ ਕੋਰਸਾਂ ਨੂੰ ੳਤਸ਼ਾਹਿਤ ਕਰਨ ਤੇ ਜ਼ੋਰ ਦਿਤਾ ਗਿਆ ਹੈ ਉਥੇ ਯੂਨੀਵਰਸਿਟੀ ਦੇ ਮੁਢਲੇ ਢਾਂਚੇ ਤੇ ਵਾਤਾਵਰਣ ਨੂੰ ਹੋਰ ਵੀ ਵਧੀਆ ਬਣਾਉਣ ਲਈ ਵੀ ਵਿਸ਼ੇਸ਼ ਬਜਟ ਰਖਿਆ ਗਿਆ ਹੈ।
ਯੂਨੀਵਰਸਿਟੀ ਇਸ ਬੱਜਟ ਵਿਚੋਂ 46.50 ਫੀਸਦ ਰਕਮ ਅਧਿਆਪਨ, ਅਲਾਈਡ ਅਧਿਆਪਨ, ਖੋਜ ਅਤੇ ਸਿਿਖਆ ਵਿਚ ਸੁਧਾਰ ਲਿਆਉਣ ਲਈ ਖਰਚ ਕਰਨ ਜਾ ਰਹੀ ਹੈ। ਯੂਨੀਵਰਸਿਟੀ ਦੇ ਸਿੰਡੀਕੇਟ ਤੇ ਸੈਨੇਟ ਦੋਵਾਂ ਸਦਨਾਂ ਦੀਆਂ ਵੱਖ-ਵੱਖ ਇਕੱਤਰਤਾਵਾਂ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਕਰਮਜੀਤ ਸਿੰਘ ਨੇ ਕੀਤੀ ਜਦੋਂਕਿ ਰਜਿਸਟਰਾਰ ਪ੍ਰੋ. ਕੇ.ਐਸ. ਚਾਹਲ ਨੇ ਦੋਵਾਂ ਮੀਟਿੰਗਾਂ ਵਿਚ ਏਜੰਡਾ ਪੇਸ਼ ਕੀਤਾ।
ਡੀਨ ਅਕਾਦਮਿਕ ਮਾਮਲੇ, ਪ੍ਰੋ. ਐਚ.ਐਸ. ਸੈਣੀ ਤੋਂ ਇਲਾਵਾ ਇਸ ਮੌਕੇ ਵੱਡੀ ਗਿਣਤੀ ਵਿਚ ਮੈਂਬਰ ਦੋਵਾਂ ਸਦਨਾਂ ਵਿਚ ਹਾਜ਼ਰ ਸਨ। ਪ੍ਰੋ. ਕਰਮਜੀਤ ਸਿੰਘ ਨੇ ਦੱਸਿਆ ਕਿ ਬਜ਼ਟ ਦਾ 46.50 ਫੀਸਦ ਅਧਿਆਪਨ ਅਲਾਈਡ ਖੋਜ ਅਤੇ ਸਿੱਖਿਆ ਦੇ ਸੁਧਾਰ ਤੇ ਖਰਚ ਕੀਤਾ ਜਾਵੇਗਾ, ਨਾਨ ਟੀਚਿੰਗ ਵਿਭਾਗਾਂ ਤੇ 11.36 ਫੀਸਦ, ਜਨਰਲ ਐਡਮਿਨੀਸਟਰੇਸ਼ਨ ਤੇ 10.53 ਫੀਸਦ, ਪ੍ਰੀਖਿਆਵਾਂ ਦੇ ਸੰਚਾਲਨ ਤੇ 2.97 ਫੀਸਦ, ਆਮ ਮੱਦਾਂ (ਟੀਚਿੰਗ ਅਤੇ ਨਾਨ ਟੀਚਿੰਗ) 'ਤੇ 6.80 ਫੀਸਦ, ਇਮਾਰਤਾਂ ਦੀ ਉਸਾਰੀ ਤੇ 6.05 ਫੀਸਦ ਅਤੇ ਪੈਨਸ਼ਨ ਅਤੇ ਹੋਰ ਦੂਸਰੇ ਸੇਵਾ-ਮੁਕਤੀ ਲਾਭ ਉਪਰ 15.79 ਫੀਸਦ ਖਰਚ ਕੀਤਾ ਜਾਵੇਗਾ।
ਵਾਈਸ ਚਾਂਸਲਰ ਨੇ ਦੱਸਿਆ ਕਿ ਸਾਲ 2025-26 ਦੌਰਾਨ ਹੋਣਹਾਰ ਅਤੇ ਲੋੜਵੰਦ ਵਿਿਦਆਰਥੀ ਦੀ ਆਰਥਿਕ ਮਦਦ ਲਈ ਪਿਛਲੇ ਸਾਲ ਨਾਲੋਂ ਵੱਧ ਕੁੱਲ 4 ਕਰੋੜ 16 ਲੱਖ 28 ਹਜ਼ਾਰ ਰੁਪਏ ਦੀ ਟਿਊਸ਼ਨ ਫੀਸ (ਪੂਰੀ ਅਤੇ ਅੱਧੀ) ਦੀ ਮੁਆਫੀ ਦਿੱਤੀ ਗਈ। ਇਸੇ ਤਰ੍ਹਾਂ ਪੋਸਟ ਮੈਟਰਿਕ ਸਕਾਲਰਸ਼ਿਪ ਟੂ ਐਸ.ਸੀ. ਸਟੂਡੈਂਟ ਸਕੀਮ ਅਧੀਨ ਅਨੂਸੂਚਿਤ ਜਾਤੀ ਦੇ 2377 ਵਿਿਦਆਰਥੀਆਂ ਦੀ 22 ਕਰੋੜ 24 ਲੱਖ 69 ਹਜ਼ਾਰ ਰੁਪਏ ਦਾ ਫੀਸ ਕਲੇਮ ਪੰਜਾਬ ਸਰਕਾਰ ਨੂੰ ਭੇਜਿਆ ਜਾ ਚੁੱਕਿਆ ਹੈ।
ਇਸ ਤੋਂ ਛੁੱਟ ਨੈਸ਼ਨਲ ਸਕਾਲਰਸ਼ਿਪ ਪੋਰਟਲ 'ਤੇ ਲਗਪਗ 35 ਵਿਿਦਆਰਥੀਆਂ ਦੇ ਫਾਰਮ ਆਨਲਾਈਨ ਸਰਕਾਰ ਪਾਸ ਭੇਜੇ ਜਾ ਚੁੱਕੇ ਹਨ। ਯੂਨੀਵਰਸਿਟੀ ਵੱਲੋਂ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਵਿਿਦਆਰਥੀਆਂ ਦੀ ਹਰ ਪੱਖ ਤੋਂ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਹ ਉਚੇਰੀ ਵਿਿਦਆ ਹਾਸਲ ਕਰਕੇ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾ ਸਕਣ।
ਰਜਿਸਟਰਾਰ ਪ੍ਰੋ. ਕੇ.ਐਸ. ਚਾਹਲ ਨੇ ਦੱਸਿਆ ਕਿ ਰਿਸਰਚ ਦੇ ਕੰਮ ਨੂੰ ਹੋਰ ਉਤਸਾਹਿਤ ਕਰਨ ਦੇ ਮੰਤਵ ਲਈ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਪਰਾਲੇ ਅਤੇ ਅਣਥੱਕ ਮਿਹਨਤ ਸਦਕਾ ਦੇਸ ਅਤੇ ਵਿਦੇਸ਼ ਦੇ ਦਾਨੀ-ਸਜਨਾ ਪਾਸੋਂ ਵਿੱਤੀ ਸਹਾਇਤਾ ਪ੍ਰਾਪਤ ਹੋ ਰਹੀਆਂ ਹਨ। ਯੂਨੀਵਰਸਿਟੀ ਬਜਟ ਵਿਚ 200 ਰਿਸਰਚ ਸਕਾਲਰਾਂ ਨੂੰ 8000 ਰੁਪਏ ਪ੍ਰਤੀ ਮਹੀਨਾ ਫਿਕਸਡ ਸਕਾਲਰਸ਼ਿਪ ਦੇਣ ਲਈ ਵਿਵਸਥਾ ਕੀਤੀ ਗਈ ਹੈ।
ਸਾਲ 2025 ਦੌਰਾਨ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਤੋਂ ਵਿਿਦਆ ਪ੍ਰਾਪਤ ਕਰਨ ਉਪਰੰਤ ਕੁੱਲ 624 ਵਿਿਦਆਰਥੀਆਂ ਦੀ ਪਲੇਸਮੈਂਟ ਭਾਰਤ ਅਤੇ ਵਿਦੇਸ਼ਾਂ ਦੀਆਂ ਉਚੀਆਂ ਕੰਪਨੀਆਂ ਵਿਚ ਹੋਈ ਹੈ। ਵਾਈਸ ਚਾਂਸਲਰ ਨੇ ਦੱਸਿਆ ਕਿ ਯੂਨੀਵਰਸਿਟੀ ਅਤੇ ਇਸ ਦੇ ਕਾਲਜ ਵਿਿਦਆਰਥੀਆਂ ਵਲੋਂ ਖੇਡਾਂ ਦੇ ਖੇਤਰ ਵਿਚ ਵੀ ਮੱਲਾਂ ਮਾਰੀਆਂ ਜਾ ਰਹੀਆਂ ਹਨ।
ਇਸ ਯੂਨੀਵਰਸਿਟੀ ਦੇ ਖਿਡਾਰੀਆਂ ਵਲੋਂ ਇੰਟਰ-ਨੈਸ਼ਨਲ ਪੱਧਰ ਤੇ ਨਿਸ਼ਾਨੇਬਾਜ਼ੀ ਵਿਚ 4 ਗੋਲਡ ਅਤੇ 3 ਸਿਲਵਰ ਮੈਡਲ ਜਿੱਤੇ ਹਨ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਵਿਿਦਆਰਥੀਆਂ ਵਲੋਂ ਆਲ ਇੰਡੀਆ ਇੰਟਰ ਯੂਨੀਵਰਸਿਟੀ, ਖੇਲੋ ਇੰਡੀਆ ਅਤੇ ਨੈਸ਼ਨਲ ਪੱਧਰ ਦੀਆਂ ਵੱਖ-ਵੱਖ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਓਵਰਆਲ ਪਹਿਲਾ, ਦੁਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਵਿਿਦਆਰਥੀਆਂ ਵਲੋਂ ਯੂਥ ਫੈਸਟੀਵਲ ਦੇ ਵੱਖ-ਵੱਖ ਮੁਕਾਬਲਿਆਂ ਵਿਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਨਾਰਥ ਜੋਨ ਇੰਟਰ ਯੂਨੀਵਰਸਿਟੀ ਵਿਚ ਸੈਕੰਡ ਰਨਰਜ਼ਅਪ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਮਨੁੱਖੀ ਜੀਵਨ ਵਿਚ ਆਰਟੀਫਿਸ਼ੀਅਲ ਇੰਟੇਲੀਜੈਂਸ ਦੀ ਵੱਧ ਰਹੀ ਵਰਤੋਂ ਨੂੰ ਮੁੱਖ ਰਖਦੇ ਹੋਏ, ਵਾਈਸ ਚਾਂਸਲਰ ਨੇ ਦੱਸਿਆ ਕਿ, ਯੂਨੀਵਰਸਿਟੀ ਵਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਖੇਤਰ ਵਿਚ ਆਰਟੀਫਿਸ਼ੀਅਲ ਇੰਟੇਲੀਜੈਂਸ ਦੀ ਭੂੁਮਿਕਾ ਸਬੰਧੀ ਇਕ ਵਿਸ਼ਵ ਪੱਧਰੀ ਕਾਨਫਰੰਸ ਕਰਵਾਈ ਗਈ ਹੈ।
ਇਸਦੇ ਨਾਲ ਹੀ ਯੂਨੀਵਰਸਿਟੀ ਵਲੋਂ ਪੰਜਾਬੀ ਦੀ ਸਿੱਖਿਆ ਸਬੰਧੀ ਇਕ ਏ.ਆਈ. ਅਧਾਰਤ ਸਾਫਟਵੇਅਰ ਵੀ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਭਾਰਤ ਸਰਕਾਰ ਦੀਆਂ ਵੱਖ-ਵੱਖ ਗ੍ਰਾਂਟ ਅਤੇ ਫੰਡ ਏਜੰਸੀਆਂ ਵਲੋਂ ਯੂਨੀਵਰਸਿਟੀ ਨੂੰ ਸਾਲ 2025-26 ਦੌਰਾਨ ਵੱਖ-ਵੱਖ ਪ੍ਰੋਜੈਕਟਾਂ/ਸਕੀਮਾਂ ਦੇ ਤਹਿਤ ਜਾਰੀ ਗ੍ਰਾਂਟਾਂ ਬਾਰੇ ਵੀ ਜਾਣਕਾਰੀ ਦਿੱਤੀ।
ਮੀਟਿੰਗ 'ਚ ਹਾਜ਼ਰ ਮੈਂਬਰਾਂ ਨੇ ਯੂਨੀਵਰਸਿਟੀ ਦੀਆਂ ਉਪਲਬਧੀਆਂ ਅਤੇ ਸੁਚਾਰੂ ਬਜਟ ਪੇਸ਼ ਕਰਨ 'ਤੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਅਤੇ ਯੂਨੀਵਰਸਿਟੀ ਭਾਈਚਾਰੇ ਨੂੰ ਵਧਾਈ ਦਿੱਤੀ। ਵਾਈਸ ਚਾਂਸਲਰ ਨੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਯੂਨੀਵਰਸਿਟੀ ਹੋਰ ਉਚਾ ਚੱੁਕਣ ਲਈ ਯਤਨ ਜਾਰੀ ਰੱਖਣਗੇ।