5 Dariya News

ਹਰਿਆਣਾ ਵਿੱਚ ਜਮੀਨੀ ਸੇਵਾਵਾਂ ਲਈ ‘ਭੂ-ਮਿੱਤਰ’ ਵਟਸਐਪ ਚੈਟਬਾਟ ਲਾਂਚ

5 Dariya News

ਚੰਡੀਗੜ੍ਹ 14-Mar-2026

ਹਰਿਆਣਾ ਦੇ ਮਾਲ ਤੇ ਆਪਦਾ ਪ੍ਰਬੰਧਨ ਵਿਭਾਗ ਨੇ ਭੂ-ਮਿਤਰ ਨਾਮਕ ਵਟਸਅਪ ਆਧਾਰਿਤ ਚੈਟਬਾਟ ਲਾਂਚ ਕੀਤਾ ਹੈ, ਜੋ ਜਮੀਨ ਅਤੇ ਮਾਲਿਆ ਨਾਲ ਸਬੰਧਤ ਸੇਵਾਵਾਂ ਲੈਣ ਵਾਲੇ ਨਾਗਰਿਕਾਂ ਨੂੰ 24&7 ਮਦਦ ਦੇਵੇਗਾ। ਹਿੰਦੀ ਅਤੇ ਅੰਗ੍ਰੇਜੀ ਦੋਵਾਂ ਭਾਸ਼ਾਵਾਂ ਵਿਚ ਉਪਲੱਬਧ ਇਹ ਚੈਟਬਾਟ ਸੂਬੇ ਦੇ ਹਰੇਕ ਨਾਗਰਿਕ ਲਈ ਸਰਕਾਰੀ ਸੇਵਾਵਾਂ ਨੂੰ ਵੱਧ ਆਸਾਨ, ਪਾਰਦਰਸ਼ੀ ਅਤੇ ਪ੍ਰਭਾਵੀ ਬਣਾਉਣ ਦੇ ਮੰਤਵ ਨਾਲ ਤਿਆਰ ਕੀਤਾ ਗਿਆ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਮਾਲ ਤੇ ਆਪਦਾ ਪ੍ਰਬੰਧਨ ਵਿਭਾਗ ਦੀ ਵਿੱਤ ਕਮਿਸ਼ਨਰ ਡਾ.ਸਮਿਤਾ ਮਿਸ਼ਰਾ ਨੇ ਦਸਿਆ ਕਿ ਭੂ-ਮਿੱਤਰ ਇਕ ਸਮਾਰਟ, ਗਲਬਾਤ ਵਾਲਾ ਚੈਟਬਾਟ ਹੈ, ਜਿਸ ਨਾਲ ਸਿੱਧੇ ਵਟਸਅੱਪ ਰਾਹੀਂ ਵਰਤੋਂ ਕੀਤਾ ਜਾ ਸਕਦਾ ਹੈ। ਇਹ ਪਲੇਟਫਾਰਮ ਪਹਿਲਾਂ ਤੋਂ ਹੀ ਹਰਿਆਣਾ ਦੇ ਨਾਗਰਿਕਾਂ ਵਿਚਕਾਰ ਸਮਾਵੇਸ਼ ਢੰਗ ਨਾਲ ਵਰਤੋਂ ਕੀਤੀ ਜਾ ਰਹੀ ਹੈ। 

ਹੁਣ ਨਾਗਰਿਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਜਾਂ ਮੁਸ਼ਕਲ ਪੋਟਰਲਾਂ ਦੀ ਵਰਤੋਂ ਕਰਨ ਦੀ ਲੋਂੜ ਨਹੀਂ ਹੋਵੇਗੀ। ਉਹ ਆਪਣੇ ਸਮਾਟਫੋਨ 'ਤੇ ਕੁਝ ਹੀ ਕਲਿਕ ਰਾਹੀਂ ਘਰ ਬੈਠੇ ਦਿਨ ਦੇ ਕਿਸੇ ਵੀ ਸਮੇਂ ਲੋਂੜੀਦੀ ਮਾਲਿਆ ਸੇਵਾਵਾਂ ਲੈ ਸਕਦੇ ਹਨ। ਡਾ. ਮਿਸ਼ਰਾ ਨੇ ਅੱਗੇ ਦਸਿਆ ਕਿ ਭੂ-ਮਿੱਤਰ ਚੈਟਬਾਟ ਰਾਹੀਂ ਨਾਗਰਿਕ ਫਿਲਹਾਲ ਚਾਰ ਮੁੱਖ ਮਾਲੀਆ ਸੇਵਾਵਾਂ ਦਾ ਫਾਇਦ ਲੈ ਸਕਦੇ ਹਨ ਜਮੀਨ ਮਾਲਕਨਾ ਅਤੇ ਖੇਤੀ ਸਬੰਧ ਰਿਕਾਰਡ ਲਈ ਜਮ੍ਹਾਂਬੰਦੀ ਦੀ ਕਾਪੀ, ਜਮੀਨੀ ਮਾਲਕਨਾ ਵਿਚ ਤਬਦੀਲੀ ਨਾਲ ਸਬੰਧਤ ਇੰਤਕਾਲ ਦੀ ਕਾਪੀ, ਸਬੰਧਤ ਮਾਮਲਿਆਂ ਲਈ ਮੁਆਵਜਾ ਰਜਿਸਟਰੇਸ਼ਨ ਅਤੇ ਦਸਤਾਵੇਜ ਰਜਿਸਟਰੇਸ਼ਨ ਨਾਲ ਸਬੰਧਤ ਮਦਦ। 

ਇਸ ਤੋਂ ਇਲਾਵਾ, ਚੈਟਬਾਕਸ ਰਾਹੀਂ ਡੀਡ ਟੋਕਨ ਜਨਰੇਸ਼ਨ, ਜਮੀਨ ਹੱਦਬੰਦੀ ਲਈ ਬਿਨੈ, ਜਮੀਨ ਤੇ ਮਾਲਿਆ ਨਾਲ ਜੁੜੀ ਸ਼ਿਕਾਇਤ ਦਰਜ ਕਰਨਾ ਅਤੇ ਸ਼ਿਕਾਇਤ ਦੀ ਸਥਿਤੀ ਦੀ ਰਿਅਲ ਟਾਇਮ ਟੈ੍ਰਕਿੰਗ ਵਰਗੀ ਸਹੂਲਤਾਂ ਵੀ ਇਕ ਆਸਾਨ ਗੱਲਬਾਦ ਇੰਟਰਫੇਸ ਰਾਹੀਂ ਵਟਸਅੱਪ 'ਤੇ ਮਹੁੱਇਆ ਹੋਵੇਗੀ। ਨਾਰਿਕ ਵਟਸਅੱਪ ਨੰਬਰ 95933 00009 ਨੂੰ ਸੇਵ ਕਰਕੇ ਅਤੇ ਉਸ 'ਤੇ ਮੈਸੇਜ ਭੇਜਕੇ ਭੂ ਮਿੱਤਰ ਸੇਵਾ ਦੀ ਵਰਤੋਂ ਕਰ ਸਕਦੇ ਹਨ। 

ਇਹ ਚੈਟਬਾਟ ਸਾਲ ਦੇ 365 ਦਿਨ, ਚੌਬੀ ਘੰਟੇ ਉਪਲੱਬਧ ਰਹੇਗਾ ਅਤੇ ਹਿੰਦੀ ਤੇ ਅੰਗ੍ਰੇਜੀ ਦੋਵਾਂ ਭਾਸ਼ਾਵਾਂ ਵਿਚ ਗਲਬਾਦ ਦੀ ਸਹੂਲਤ ਪ੍ਰਦਾਨ ਕਰੇਗਾ।