5 Dariya News

ਸੋਹਾਣਾ ਹਸਪਤਾਲ ਵੱਲੋਂ 'ਕਾਲਾ ਮੋਤੀਆ' ਪ੍ਰਤੀ ਜਾਗਰੂਕਤਾ ਵਧਾਉਣ ਲਈ ਵਾਕ ਦਾ ਆਯੋਜਨ

5 Dariya News

ਮੋਹਾਲੀ 14-Mar-2026

ਸੋਹਾਣਾ ਹਸਪਤਾਲ ਵੱਲੋਂ ਅੱਜ ਮੋਹਾਲੀ ਵਿਖੇ 'ਕਾਲਾ ਮੋਤੀਆ ਜਾਗਰੂਕਤਾ ਵਾਕ' ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ। ਇਹ ਵਾਕ ਹਸਪਤਾਲ ਦੇ ਸੀ.ਓ.ਓ. ਅਤੇ ਸੀਨੀਅਰ ਕੈਟਾਰੈਕਟ ਤੇ ਰਿਫਰੈਕਟਿਵ ਸਰਜਨ ਡਾ. ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ਕੱਢੀ ਗਈ। ਜ਼ਿਕਰਯੋਗ ਹੈ ਕਿ ਇਹ ਸਮਾਗਮ 8 ਤੋਂ 14 ਮਾਰਚ, 2026 ਤੱਕ ਮਨਾਏ ਜਾ ਰਹੇ 'ਵਿਸ਼ਵ ਕਾਲਾ ਮੋਤੀਆ ਜਾਗਰੂਕਤਾ ਹਫ਼ਤੇ' ਦੇ ਹਿੱਸੇ ਵਜੋਂ ਉਲੀਕਿਆ ਗਿਆ ਸੀ।

ਇਸ ਜਾਗਰੂਕਤਾ ਵਾਕ ਦਾ ਮੁੱਖ ਉਦੇਸ਼ ਲੋਕਾਂ  ਅੱਖਾਂ ਦੀ ਨਿਯਮਤ ਜਾਂਚ ਅਤੇ ਕਾਲੇ ਮੋਤੀਏ, ਜਿਸ  ਅੱਖਾਂ ਦੀ ਰੌਸ਼ਨੀ ਦਾ 'ਚੁੱਪ ਚੋਰ' ਵੀ ਕਿਹਾ ਜਾਂਦਾ ਹੈ, ਉਸ ਦੀ ਜਲਦੀ ਪਛਾਣ ਬਾਰੇ ਜਾਗਰੂਕ ਕਰਨਾ ਸੀ। ਇਸ ਦੌਰਾਨ ਡਾਕਟਰਾਂ, ਹਸਪਤਾਲ ਦੇ ਸਟਾਫ਼, ਮਰੀਜ਼ਾਂ ਅਤੇ ਸਥਾਨਕ ਨਿਵਾਸੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ "ਕਾਲੇ ਮੋਤੀਏ ਦੀ ਜਲਦੀ ਪਛਾਣ ਹੀ ਇਸ ਦਾ ਸਭ ਤੋਂ ਵਧੀਆ ਬਚਾਅ ਹੈ" ਦਾ ਸੁਨੇਹਾ ਦਿੱਤਾ। 

ਹੱਥਾਂ ਵਿੱਚ ਪਲੇਕਾਰਡ ਅਤੇ ਬੈਨਰ ਫੜੇ ਭਾਗੀਦਾਰਾਂ ਨੇ ਵਿਸ਼ੇਸ਼ ਤੌਰ 'ਤੇ 40 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਜਾਂ ਪਰਿਵਾਰਕ ਇਤਿਹਾਸ ਵਾਲੇ ਮਰੀਜ਼ਾਂ ਲਈ ਅੱਖਾਂ ਦੇ ਸਕਰੀਨਿੰਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਇਸ ਮੌਕੇ ਭਾਗੀਦਾਰਾਂ  ਸੰਬੋਧਨ ਕਰਦਿਆਂ ਡਾ. ਅਮਨਪ੍ਰੀਤ ਕੌਰ ਨੇ ਕਿਹਾ ਕਿ ਦੁਨੀਆ ਭਰ ਵਿੱਚ ਲਗਭਗ 8 ਕਰੋੜ ਲੋਕ ਕਾਲੇ ਮੋਤੀਏ ਤੋਂ ਪੀੜਤ ਹਨ, ਜਿਨ੍ਹਾਂ ਵਿੱਚੋਂ ਅੱਧੇ ਲੋਕ ਇਹ ਵੀ ਨਹੀਂ ਜਾਣਦੇ ਕਿ ਉਨ੍ਹਾਂ  ਇਹ ਬਿਮਾਰੀ ਹੈ। 

ਭਾਰਤ ਵਿੱਚ ਹਰ ਅੱਠ ਵਿੱਚੋਂ ਇੱਕ ਵਿਅਕਤੀ ਇਸ ਦੇ ਖ਼ਤਰੇ ਹੇਠ ਹੈ। ਸਭ ਤੋਂ ਚਿੰਤਾ ਵਾਲੀ ਗੱਲ ਇਹ ਹੈ ਕਿ ਇਹ ਬਿਮਾਰੀ ਬਿਨਾਂ ਕਿਸੇ ਦਰਦ ਜਾਂ ਚੇਤਾਵਨੀ ਦੇ ਵਧਦੀ ਹੈ, ਇਸ ਲਈ ਸਮੇਂ ਸਿਰ ਜਾਂਚ ਬੇਹੱਦ ਜ਼ਰੂਰੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੋਹਾਣਾ ਹਸਪਤਾਲ ਵਿਖੇ ਇਸ ਜਾਗਰੂਕਤਾ ਹਫ਼ਤੇ (8-14 ਮਾਰਚ) ਦੌਰਾਨ ਅੱਖਾਂ ਦੇ ਦਬਾਅ  ਦੀ ਮੁਫ਼ਤ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਦੀ ਨਜ਼ਰ  ਬਚਾਇਆ ਜਾ ਸਕੇ। 

ਸਮਾਗਮ ਦੇ ਅੰਤ ਵਿੱਚ ਡਾਕਟਰਾਂ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਨਵੀਨਤਮ ਇਲਾਜ ਪ੍ਰਣਾਲੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।