ਨਾਇਬ ਸਿੰਘ ਸੈਣੀ ਪੰਚਕੂਲਾ ਵਿੱਚ ਤਿੰਨ ਦਿਨਾਂ ਦੇ 38ਵੇਂ ਬਸੰਤ ਉਤਸਵ ਦਾ ਕੀਤਾ ਉਦਘਾਟਨ
37 ਸਾਲਾਂ ਵਿੱਚ ਪਹਿਲੀ ਵਾਰ ਬਸੰਤ ਉਤਸਵ ਦਾ ਆਯੋਜਨ ਸੂਰਜਕੁੰਡ ਮੇਲੇ ਦੀ ਤਰਜ 'ਤੇ ਕੀਤਾ ਜਾ ਰਿਹਾ ਹੈ
5 Dariya News
ਪੰਚਕੂਲਾ 13-Mar-2026
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ੁਕਰਵਾਰ ਸੈਕਟਰ-5 ਸਥਿਤ ਟਾਉਨ ਪਾਰਕ ਵਿੱਚ ਤਿੰਨ ਦਿਨਾਂ ਦੇ 38ਵੇਂ ਬਸੰਤ ਉਤਸਵ ਦਾ ਉਦਘਾਟਨ ਕੀਤਾ। 37 ਸਾਲਾਂ ਵਿੱਚ ਪਹਿਲੀ ਵਾਰ ਇਸ ਉਸਤਵ ਦਾ ਆਯੋਜਨ ਸੂਰਜਕੁੰਡ ਮੇਲੇ ਦੀ ਤਰਜ 'ਤੇ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ, ਰੱਖਰਖਾਵ ਦੇ ਲਈ ਸਾਲਭਰ ਵਿੱਚ ਬੰਦ ਏਸ਼ਿਆ ਦਾ ਸੱਭ ਤੋਂ ਬੰਦ, ਏਸ਼ਿਆ ਦਾ ਸੱਭ ਤੋਂ ਵੱਡਾ ਕੈਕਟਸ ਗਾਰਡਨ ਵੀ ਜਨਤਾ ਲਈ ਖੋਲਿਆਾ ਗਿਆ ਹੈ।
ਇਸ ਤੋਂ ਪਹਿਲਾਂ ਸ੍ਰੀ ਨਾਇਬ ਸਿੰਘ ਸੈਣੀ ਦਾ ਪ੍ਰੋਗਰਾਮ ਵਿੱਚ ਪਹੁੰਚਣ 'ਤੇ ਰਿਵਾਇਤੀ ਪੱਕ ਬੰਨ੍ਹ ਕੇ ਤੇ ਢੋਲ ਨਗਾਰਿਆਂ ਅਤੇ ਵਾਦ ਯੰਤਰਾਂ ਨਾਲ ਸਵਾਗਤ ਕੀਤਾ ਗਿਆ। ਮੁੱਖ ਮੰਤਰੀ ਨੇ ਬਸੰਤ ਉਤਸਵ ਵਿੱਚ ਫੁੱਲਾਂ ਦੀ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ ਅਤੇ ਕੱਟ ਫਲਾਵਰ, ਡਰਾਈ ਫਲਾਵਰ ਅਤੇ ਫ੍ਰੇਸ ਫਲਾਵਰ ਸੈਕਸ਼ਨ ਵਿੱਚ ਫੁੱਲਾਂ ਦੀ ਵੱਖ-ਵੱਖ ਕਿਸਮਾਂ ਵਿੱਚ ਡੁੰਘੀ ਦਿਲਚਸਪੀ ਦਿਖਾਈ। ਉਨ੍ਹਾਂ ਨੇ ਸਵੈ ਸਹਾਇਤਾ ਸਮੂਹ ਵੱਲੋਂ ਨਿਰਮਾਣਤ ਵੱਖ-ਵੱਖ ਉਤਪਾਦਾਂ ਦੇ ਸਟਾਲਾਂ ਦਾ ਵੀ ਅਵਲੋਕਨ ਕੀਤਾ।
ਇਸ ਆਯੋਜਨ ਨੇ ਪੰਚਕੂਲਾ ਦੀ ਸੁੰਦਰਤਾ ਨੁੰ ਹੋਰ ਵੀ ਵਧਾ ਦਿੱਤਾ ਹੈ
ਪ੍ਰੋਗਰਾਮ ਨੂੰ ਮੁੱਖ ਮਹਿਮਾਨ ਵਜੋ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬਸੰਤ ਉਤਸਵ ਸਾਡੇ ਸਭਿਆਚਾਰ, ਕੁਦਰਤੀ ਪੇ੍ਰਮ ਤੇ ਸਮਾਜਿਕ ਭਾਈਚਾਰੇ ਦਾ ਜੀਵੰਤ ਉਤਸਵ ਹੈ। ਇਹ ਉਤਸਵ ਪੂਰੇ ਸੂਬੇ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਪੰਚਕੂਲਾ ਹਰਿਆਣਾ ਦਾ ਇੱਕ ਆਧੁਨਿਕ ਅਤੇ ਵਿਵਸਥਿਤ ਸ਼ਹਿਰ ਹੈ।
ਇਹ ਨਗਰ ਕੁਦਰਤੀ ਸੁੰਦਰਤਾ, ਸਵੱਛ ਵਾਤਾਵਰਣ ਅਤੇ ਸੁਵਿਵਸਥਿਤ ਵਿਕਾਸ ਦਾ ਵਿਲੱਖਣ ਉਦਾਹਰਣ ਹੈ। ਹਿੱਥੇ ਆਧੁਨਿਕਤਾ ਅਤੇ ਰਿਵਾਇਤਾਂ ਦਾ ਸੁੰਦਰ ਸੰਗਮ ਦਿਖਾਈ ਦਿੰਦਾ ਹੈ ਅਤੇ ਅੱਜ ਦੇ ਇਸ ਆਯੋਜਨ ਨੇ ਇਸ ਸ਼ਹਿਰ ਦੀ ਸੁੰਦਰਤਾ ਨੂੰ ਹੋਰ ਵੀ ਵਧਾ ਦਿੱਤਾ ਹੈ।
ਬਸੰਤ ਉਤਸਵ ਵਿੱਚ ਵੱਖ-ਵੱਖ ਮੁਕਾਬਲਿਆਂ ਨਾਲ ਬੱਚਿਆਂ ਅਤੇ ਨੌਜੁਆਨਾਂ ਵਿੱਚ ਰਚਨਾਤਮਕਤਾ ਵਿਕਸਿਤ ਹੋਵੇਗੀ
ਉਨ੍ਹਾਂ ਨੇ ਕਿਹਾ ਕਿ ਇਸ ਉਤਸਵ ਨੂੰ ਆਕਰਸ਼ਕ ਬਨਾਉਣ ਲਈ ਪੁਸ਼ਪ ਸੱਜਾ, ਕੱਟ ਫਲਾਵਰ, ਰੰਗੋਲੀ ਮੁਕਾਬਲੇ, ਚਿਤਰਕਲਾ, ਪਾਟ ਪੇਟਿੰਗ, ਫੇਸ ਪੇਂਟਿੰਗ ਅਤੇ ਟੈਟੂ ਮੁਕਾਬਲੇ, ਵਾਤਾਵਰਣ ਕਵਿਜ, ਮੇਹੰਦੀ ਮੁਕਾਬਲੇ ਅਤੇ ਫੈਂਸੀ ਡ੍ਰੈਸ ਮੁਕਾਬਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਊਨ੍ਹਾਂ ਨੇ ਇੰਨ੍ਹਾਂ ਸਾਰੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਨੂੰ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਇੰਨ੍ਹਾ ਮੁਕਾਬਲਿਆਂ ਰਾਹੀਂ ਨਾ ਸਿਰਫ ਪ੍ਰਤੀਭਾਵਾਂ ਨੂੰ ਮੰਚ ਮਿਲੇਗਾ ਸਗੋ ਬੱਚਿਆਂ ਅਤੇ ਨੌਜੁਆਨਾ ਵਿੱਚ ਰਚਨਾਤਮਕਤਾ ਵੀ ਵਿਕਸਿਤ ਹੋਵੇਗੀ।
ਬਸੰਤ ਉਤਸਵ ਸਾਡੇ ਜੀਵਨ ਨੂੰ ਨਵੇਂ ਦ੍ਰਿਸ਼ਟੀਕੋਣ ਨਾਲ ਦੇਖਣ ਦੀ ਪੇ੍ਰਰਣਾ ਦਿੰਦਾ ਹੈ
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵਿਸ਼ਵ ਦਾ ਅਜਿਹਾ ਦੇਸ਼ ਹੈ, ਜਿੱਥੇ ਕੁਦਰਤ ਨੇ ਸਾਨੂੰ ਅਨੇਕ ਰੁੱਤਾਂ ਦਾ ਵਰਦਾਨ ਦਿੱਤਾ ਹੈ। ਹਰ ਰੁੱਤ ਆਪਣੇ ਨਾਲ ਇੱਕ ਨਵੀਂ ਅਨੁਭੂਤੀ ਅਤੇ ਨਵੀਂ ਉਰਜਾ ਲੈ ਕੇ ਆਉਂਦੀ ਹੈ। ਸਾਡੇ ਦੇਸ਼ ਦਾ ਸਭਿਆਚਾਰ ਵੀ ਰੁੱਤਾਂ ਦੇ ਨਾਲ ਡੁੰਘਾਈ ਨਾਲ ਜੁੜਿਆ ਹੋਇਆ ਹੈ।
ਇਸ ਲਈ ਹਰ ਰੁੱਤ ਦੇ ਆਗਮਨ 'ਤੇ ਕੋਈ ਨਾ ਕੋਈ ਉਤਸਵ ਮਨਾਇਆ ਜਾਂਦਾ ਹੈ। ਬਸੰਤ ਉਤਸਵ ਸਾਨੂੰ ਜੀਵਨ ਨੁੰ ਨਵੇਂ ਦ੍ਰਿਸ਼ਟੀਕੋਣ ਨਾਲ ਦੇਖਣ ਦੀ ਪ੍ਰੇਰਣਾ ਦਿੰਦਾ ਹੈ। ਇਹ ਉਤਸਵ ਸਾਨੂੰ ਸਿਖਾਉਂਦਾ ਹੈ ਕਿ ਬਦਲਾਅ ਕੁਦਰਤ ਦਾ ਨਿਯਮ ਹੈ ਅਤੇ ਸਕਾਰਾਤਮਕ ਬਦਲਾਅ ਹੀ ਪ੍ਰਗਤੀ ਦੇ ਵੱਲ ਲੈ ਜਾਂਦਾ ਹੈ।
ਪ੍ਰਾਣਵਾਇਯੂ ਦੇਵਤਾ ਪੈਨਸ਼ਨ ਯੋਜਨਾ ਤਹਿਤ 75 ਸਾਲ ਤੋਂ ਉੱਪਰ ਦੇ ਪੇੜਾਂ ਦੇ ਰੱਖਰਖਾਵ ਲਈ 3 ਹਜਾਰ ਰੁਪਏ ਸਾਲਾਨਾ ਪੈਨਸ਼ਨ ਦਾ ਪ੍ਰਾਵਧਾਨ
ਵਾਤਾਵਰਣ ਨਾਲ ਜੁੜੇ ਵਿਸ਼ਿਆਂ 'ਤੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਗਲੋਬਲ ਵਾਰਮਿੰਗ ਅਤੇ ਵਾਤਾਵਰਣ ਪ੍ਰਦੂਸ਼ਣ ਵਰਗੀ ਗੰਭੀਰ ਸਮਸਿਆਵਾਂ ਦਾ ਸਾਹਮਣਾ ਕਰ ਰਹੀ ਹੈ। ਇੰਨ੍ਹਾਂ ਸਮਸਿਆਵਾਂ ਦਾ ਹੱਲ ਸਿਰਫ ਕੁਦਰਤ ਦੇ ਸਰੰਖਣ ਨਾਲ ਹੀ ਸੰਭਵ ਹੈ। ਹਰਿਆਣਾ ਸਰਕਾਰ ਵੀ ਵਾਤਾਵਰਣ ਸਰੰਖਣ ਲਈ ਲਗਾਤਾਰ ਕੰਮ ਕਰ ਰਹੀ ਹੈ।
ਸੂਬੇ ਵਿੱਚ ਹਰਿਤ ਖੇਤਰ ਵਧਾਉਣ, ਜਲ੍ਹ ਸਰੰਖਣ ਨੂੰ ਪ੍ਰੋਤਸਾਹਨ ਦੇਣ ਅਤੇ ਜੈਵ ਵਿਵਿਧਤਾ ਨੂੰ ਯਕੀਨੀ ਰੱਖਣ ਲਈ ਅਨੇਕ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਪੇੜਾਂ ਦੇ ਸਰੰਖਣ ਲਈ ਪ੍ਰਾਣਵਾਇਯੂ ਦੇਵਤਾ ਪੈਨਸ਼ਨ ਯੋਜਨਾ ਤਹਿਤ 75 ਸਾਲ ਤੋਂ ਉੱਪਰ ਦੇ ਪੇੜਾਂ ਦੇ ਰੱਖਰਖਾਵ ਲਈ 3 ਹਜਾਰ ਰੁਪਏ ਸਾਲਾਨਾ ਪੈਨਸ਼ਨ ਦੇਣ ਦਾ ਪ੍ਰਾਵਧਾਨ ਕੀਤਾ ਹੋਇਆ ਹੈ।
ਹੁਣ ਤੱਕ 3,819 ਪੇੜਾਂ ਦੀ ਪਹਿਚਾਣ ਕਰ ਕੇ ਉਨ੍ਹਾਂ ਦੇ ਅਭਿਰੱਖਿਅਕਾਂ ਨੂੰ 2 ਕਰੋੜ 5 ਲੱਖ ਰੁਪਏ ਦੀ ਰਕਮ ਪੈਨਸ਼ਨ ਵਜੋ ਦਿੱਤੀ ਗਈ ਹੈ। ਇੰਨ੍ਹਾਂ ਤੋਂ ਇਲਾਵਾ 1,541 ਵੱਧ ਪੇੜਾਂ ਦੀ ਪਹਿਚਾਣ ਕੀਤੀ ਗਈ ਹੈ।
ਸੂਬੇ ਵਿੱਚ 20 ਆਕਸੀਵਨ ਸਥਾਪਿਤ ਕੀਤੇ ਗਏ ਹਨ
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸੂਬੇ ਵਿੱਚ ਆਕਸੀਵਨ ਵਿਕਸਿਤ ਕਰਨ ਦੀ ਪਹਿਲ ਵੀ ਸ਼ੁਰੂ ਕੀਤੀ ਹੈ। ਹੁਣ ਤੱਕ ਸੂਬੇ ਵਿੱਚ 20 ਆਕਸੀਵਨ ਸਥਾਪਿਤ ਕੀਤੇ ਗਏ ਹਨ। ਇਸ ਦੇ ਤਹਿਤ 5 ਤੋਂ 100 ਏਕੜ ਭੁਮੀ 'ਤੇ ਪੇੜ ਲਗਾਏ ਜਾਂਦੇ ਹਨ। ਪੰਚਕੂਲਾ ਦੇ ਬੀੜ ਘੱਗਰ ਅਤੇ ਕਰਨਾਲ ਵਿੱਚ ਪੁਰਾਣੀ ਬਾਦਸ਼ਾਹੀ ਨਹਿਰ 'ਤੇ ਆਕਸੀਵਨ ਦਾ ਕੰਮ ਪ੍ਰਗਤੀ 'ਤੇ ਹੈ।
ਇਸ ਵਿੱਚ ਅਨੇਕ ਦੁਰਲਭ ਅਤੇ ਔਸ਼ਧੀ ਗੁਣਾ ਵਾਲੇ ਪੇੜ ਲਗਾਏ ਜਾ ਰਹੇ ਹਨ, ਜਿਸ ਨਾਲ ਲੋਕਾਂ ਨੂੰ ਸਾਫ ਹਵਾ ਅਤੇ ਸਿਹਤਮੰਦ ਵਾਤਾਵਰਣ ਮਿਲ ਸਕੇਗਾ।
ਹਰਿਆਣਾ ਸਰਕਾਰ ਵਾਤਾਵਰਣ ਸਰੰਖਣ ਨੂੰ ਸੈਰ-ਸਪਾਟਾ ਅਤੇ ਵਿਕਾਸ ਨਾਲ ਜੋੜ ਰਹੀ ਹੈ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਵਾਤਾਵਰਣ ਸਰੰਖਣ ਨੂੰ ਸੈਰ-ਸਪਾਟਾ ਅਤੇ ਵਿਕਾਸ ਨਾਲ ਵੀ ਜੋੜ ਰਹੀ ਹੈ। ਇਸੀ ਦਿਸ਼ਾ ਵਿੱਚ ਗੁਰੂਗ੍ਰਾਮ ਦੇ ਅਰਾਵਲੀ ਖੇਤਰ ਵਿੱਚ ਦੁਨੀਆ ਦਾ ਸੱਭ ਤੋਂ ਵੱਡਾ ਜੰਗਲ ਸਫਾਰੀ ਵਿਕਸਿਤ ਕਰਨ ਦੀ ਯੋਜਨਾ 'ਤੇ ਕੰਮ ਚੱਲ ਰਿਹਾ ਹੈ। ਇਹ ਪਰਿਯੋਜਨਾ ਨਾ ਸਿਰਫ ਜੰਗਲੀ ਜੀਵਾਂ ਦੇ ਸਰੰਖਣ ਵਿੱਚ ਮਦਦ ਕਰੇਗੀ, ਸਗੋ ਸੈਰ-ਸਪਾਟਾ ਅਤੇ ਸਥਾਨਕ ਰੁਜ਼ਗਾਰ ਦੇ ਮੌਕੇ ਵੀ ਵਧਾਏਗੀ।
ਵਿੱਤ ਸਾਲ 2026-27 ਦੇ ਬਜਟ ਵਿੱਚ ਵਾਤਾਵਰਣ ਸਰੰਖਣ ਦੀ ਦਿਸ਼ਾ ਵਿੱਚ ਸ਼ਾਮਿਲ ਕੀਤੇ ਗਏ ਅਨੇਕ ਪ੍ਰਾਵਧਾਨ
ਵਿੱਤ ਸਾਲ 2026-27 ਦੇ ਬਜਟ ਵਿੱਚ ਵਾਤਾਵਰਣ ਸਰੰਖਣ ਦੀ ਦਿਸ਼ਾ ਵਿੱਚ ਸ਼ਾਮਿਲ ਕੀਤੇ ਗਏ ਅਨੇਕ ਪ੍ਰਾਵਧਾਨਾਂ ਦਾ ਵਰਨਣ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿੱਚ ਰੁੱਖ ਰਕਬੇ ਵਧਾਉਣ ਅਤੇ ਪਲਾਈਵੁੱਡ ਉਦਯੋਗਾਂ ਨੂੰ ਹੋਰ ਸਮਰਕਨ ਦੇਣ ਲਈ ਹਰਿਆਣਾ ਰਾਜ ਏਗਰੋ ਫੋਰੇਸਟਰੀ ਪੋਲਿਸੀ ਲਾਗੂ ਕੀਤੀ ਜਾਵੇਗੀ। ਇੱਕ ਪੇੜ ਮਾਂ ਦੇ ਨਾਮ ਮੁਹਿੰਮ ਤਹਿਤ ਪੰਚਾਇਤ ਭੂਮੀ ਅਤੇ ਪਬਲਿਕ ਭੂਮੀ 'ਤੇ ਵੱਡੇ ਪੈਮਾਨੇ 'ਤੇ ਪੌਧਾ ਰੋਪਣ ਮੁਹਿੰਮ ਚਲਾਈ ਜਾਵੇਗੀ ਅਤੇ ਪਵਿੱਤਰ ਉਪਵਨ ਸਰੰਖਣ ਲਈ ਸਾਰੇ ਪਵਿੱਤਰ ਉਪਵਨ ਨੂੰ ਨੋਟੀਫਾਇਡ ਕੀਤਾ ਜਾਵੇਗਾ।
ਇਸ ਤੋਂ ਇਲਾਵਾ, ਪਿੰਡ ਹਸਨਪੁਰ, ਕਰਨਾਲ ਵਿੱਚ ਜੰਗਲਾਤ ਵਿਭਾਗ ਦੀ 100 ਏਕੜ ਭੂਮੀ ਵਿੱਚ ਲਗਭਗ 50 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਡਿਅਰ ਪਾਰਕ ਬਣਾਇਆ ਜਾਵੇਗਾ।
ਬਸੰਤ ਉਤਸਵ ਆਉਣ ਵਾਲੇ ਸਾਲਾਂ ਵਿੱਚ ਆਪਣੀ ਵੱਖ ਪਹਿਚਾਣ ਬਣਾਏਗਾ
ਇਸ ਮੌਕੇ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਮਿਲ ਕੇ ਇਸ ਉਤਸਵ ਨੂੰ ਜੀਵਨ ਦੇ ਇੱਕ ਨਵੇਂ ਦ੍ਰਿਸ਼ਟੀਕੋਣ ਵਜੋ ਅਪਨਾਉਣ ਅਤੇ ਇਹ ਸੰਕਲਪ ਲੈਣ ਕਿ ਅਸੀਂ ਆਪਣੇ ਵਾਤਾਵਰਣ ਨੂੰ ਸਾਫ ਅਤੇ ਸੁਰੱਖਿਅਤ ਬਣਾਏ ਰੱਖਣ ਲਈ ਹਰ ਸੰਭਵ ਯਤਨ ਕਰਣਗੇ। ਉਨ੍ਹਾਂ ਨੇ ਭਰੋਸਾ ਵਿਅਕਤ ਕੀਤਾ ਕਿ ਪੰਚਕੂਲਾ ਦਾ ਇਹ ਬਸੰਤ ਉਤਸਵ ਆਉਣ ਵਾਲੇ ਸਾਲਾਂ ਵਿੱਚ ਹੋਰ ਵੱਧ ਵੱਧਾ ਰੂਪ ਲਵੇਗਾ ਅਤੇ ਪੂਰੇ ਦੇਸ਼ ਵਿੱਚ ਆਪਣੀ ਵੱਖ ਪਹਿਚਾਣ ਬਣਾਏਗਾ।
ਬਸੰਤ ਉਤਸਵ ਵਰਗੇ ਆਯੋਜਨਾਂ ਨਾਲ ਸਥਾਨਕ ਕਲਾਕਾਰਾਂ ਅਤੇ ਹਸਤਸ਼ਿਲਪਾਂ ਨੂੰ ਮੰਚ ਮਿਲਦਾ ਹੈ ਅਤੇ ਸੈਰ-ਸਪਾਟਾ ਅਤੇ ਸਥਾਨਕ ਅਰਥਵਿਵਸਥਾ ਨੂੰ ਨਵੀਂ ਗਤੀ ਮਿਲਦੀ ਹੈ - ਸ੍ਰੀ ਕੇ. ਮਕਰੰਦ ਪਾਂਡੂਰੰਗ
ਇਸ ਤੋਂ ਪਹਿਲਾਂ ਆਪਣੇ ਸਵਾਗਤ ਭਾਸ਼ਨ ਵਿੱਚ ਪੰਚਕੂਲਾ ਮਹਾਨਗਰ ਵਿਕਾਸ ਅਥਾਰਿਟੀ (ਪੀਐਮਡੀਏ) ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਕੇ ਮਕਰੰਦ ਪਾਂਡੂਰੰਗ ਨੇ ਮੌਜੂਦ ਸਾਰੇ ਲੋਕਾਂ ਨੂੰ ਬਸੰਤ ਉਤਸਵ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾ ਬਸੰਤ ਵਿੱਚ ਪੁਰਾਣੇ ਪੱਤੇ ਡਿੱਗਦੇ ਹਨ ਅਤੇ ਨਵੇਂ ਅੰਕੁਰ ਫੁੱਟਦੇ ਹਨ ਉਸੀ ਤਰ੍ਹਾ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਆਧੁਨਿਕਤਾ ਅਤੇ ਪ੍ਰਗਤੀ ਦੀ ਨਵੀਂ ਰਾਹ 'ਤੇ ਅੱਗੇ ਵੱਧ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਦਾ ਇਹ ਵਾਤਾਵਰਣ ਸਾਨੂੰ ਯਾਦ ਦਿਵਾਉਂਦਾ ਹੈ ਕਿ ਵਿਕਾਸ ਤਾਂਹੀ ਸਾਰਥਕ ਹਨ ਜਦੋਂ ਉਸ ਵਿੱਚ ਸਾਡੇ ਸਭਿਆਚਾਰ ਅਤੇ ਆਪਸੀ ਭਾਈਚਾਰੇ ਦਾ ਰੰਗ ਘੁਲੇ ਹੋਣ। ਅਜਿਹੇ ਆਯੋਜਨਾਂ ਨਾਲ ਜਿੱਥੇ ਇੱਕ ਪਾਸੇ ਸਾਡੇ ਸਥਾਨਕ ਕਲਾਕਾਰਾਂ ਅਤੇ ਹਸਤਸ਼ਿਲਪਾਂ ਨੂੰ ਮੰਚ ਮਿਲਦਾ ਹੈ ਉੱਥੇ ਦੂਜਿਆਂ ਅਤੇ ਇਹ ਸੈਰ-ਸਪਾਟਾ ਅਤੇ ਸਥਾਨਕ ਅਰਥਵਿਵਸਥਾ ਨੂੰ ਵੀ ਨਵੀਂ ਗਤੀ ਪ੍ਰਦਾਨ ਕਰਦਾ ਹੈ।
ਪ੍ਰੋਗਰਾਮ ਦੌਰਾਨ ਮੰਨੇ-ਪ੍ਰਮੰਨੇ ਸ਼ਹਿਨਾਈ ਵਾਦਕ ਪੰਡਿਤ ਲੋਕੇਸ਼ ਆਨੰਦ ਦੇ ਨਿਰਦੇਸ਼ਨ ਵਿੱਚ ਸੰਗੀਤਮਈ ਪੇਸ਼ਗੀ ਦਿੱਤੀ ਗਈ। ਇਸ ਤੋਂ ਇਲਾਵਾ ਏਕ ਭਾਰਤ, ਸ਼੍ਰੇਸ਼ਠ ਭਾਰਤ ਥੀਮ 'ਤੇ ਵੱਖ-ਵੱਖ ਸੂਬਿਆਂ ਦੇ ਸਭਿਆਚਾਰਕ ਨਾਚ ਦੇ ਸੰਗਮ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ ਗਿਆ, ਜਿਸ ਨੂੰ ਦਰਸ਼ਕਾਂ ਨੇ ਖੂਬ ਸਰਾਹਿਆ। ਮੁੱਖ ਮੰਤਰੀ ਨੇ ਵੀ ਕਲਾਕਾਰਾਂ ਦੇ ਨਾਲ ਸਮੂਹ ਚਿੱਤਰ ਦੇ ਕੇ ਕਲਾਕਾਰਾਂ ਦਾ ਹੌਸਲਾ ਵਧਾਇਆ।
ਇਸ ਮੌਕੇ 'ਤੇ ਹਰਿਆਣਾ ਵਿਧਾਨਸਭਾ ਦੇ ਸਾਬਕਾ ਸਪੀਕਰ ਸ੍ਰੀ ਗਿਆਨਚੰਦ ਗੁਪਤਾ, ਭਾਜਪਾ ਸੂਬਾ ਉੱਪ ਪ੍ਰਧਾਨ ਸ੍ਰੀਮਤੀ ਬੰਤੋਂ ਕਟਾਰਿਆ, ਯੁਵਾ ਮੋਰਚਾ ਸੂਬਾ ਪ੍ਰਧਾਨ ਯੋਗੇਂਦਰ ਸ਼ਰਮਾ, ਸ਼ਿਵਾਲਿਕ ਵਿਕਾਸ ਰੋਰਡ ਦੇ ਵਾਇਸ ਚੇਅਰਮੈਨ ਸ੍ਰੀ ਓਮਪ੍ਰਕਾਸ਼ ਦੇਵੀ ਨਾਗਰ, ਡਿਪਟੀ ਕਮਿਸ਼ਨਰ ਸ੍ਰੀ ਸਤਪਾਲ ਸ਼ਰਮਾ, ਪੁਲਿਸ ਡਿਪਟੀ ਕਮਿਸ਼ਨਰ ਸ੍ਰੀਮਤੀ ਸ੍ਰਿਸ਼ਟੀ ਗੁਪਤਾ, ਹੋਰ ਮਾਣਯੋਗ ਵਿਅਕਤੀ ਸਮੇਤ ਭਾਰਤੀ ਗਿਣਤੀ ਵਿੱਚ ਲੋਕ ਮੌਜੂਦ ਰਹੇ।