ਨਾਇਬ ਸਿੰਘ ਸੈਣੀ ਨੇ ਕਿਹਾ, ਸੂਬੇ ਵਿੱਚ ਐਲਪੀਜੀ, ਪੈਟੋ੍ਰਲ ਅਤੇ ਡੀਜਲ ਦੀ ਸਪਲਾਈ ਪੂਰੀ ਤਰ੍ਹਾਂ ਨੋਰਮਲ
ਅਫ਼ਵਾਹਾਂ ਤੋਂ ਬਚਣ ਦੀ ਅਪੀਲ, ਕਾਲਾਬਾਜਾਰੀ ਅਤੇ ਜਮਾਖੋਰੀ 'ਤੇ ਸਖਤ ਕਾਰਵਾਈ ਦੇ ਨਿਰਦੇਸ਼
5 Dariya News
ਚੰਡੀਗੜ੍ਹ 13-Mar-2026
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਿਡਿਲ ਇਸਟ ਵਿੱਚ ਚਲ ਰਹੀ ਯੁੱਧ ਜਿਹੇ ਹਾਲਾਤਾਂ ਕਾਰਨ ਘਰੇਲੂ ਐਲਪੀਜੀ ਗੈਸ, ਪੈਟ੍ਰੋਲ ਅਤੇ ਡੀਜਲ ਦੀ ਸਪਲਾਈ ਵਿੱਚ ਰੁਕਾਵਟ ਹੋਣੀ ਦੀ ਜੋ ਅਫ਼ਵਾਹਾਂ ਫੈਲਾਈ ਜਾ ਰਹੀਆਂ ਹਨ, ਉਹ ਪੂਰੀ ਤਰ੍ਹਾਂ ਨਿਰਾਧਾਰ ਹਨ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਹਰਿਆਣਾ ਵਿੱਚ ਘਰੇਲੂ ਐਲਪੀਜੀ, ਪੈਟ੍ਰੋਲ ਅਤੇ ਡੀਜਲ ਦੀ ਸਪਲਾਈ ਪੂਰੀ ਤਰ੍ਹਾਂ ਨਾਲ ਨੋਰਮਲ ਅਤੇ ਲਗਾਤਾਰ ਰੂਪ ਨਾਲ ਜਾਰੀ ਹੈ।
ਮੁੱਖ ਮੰਤਰੀ ਨੇ ਇਸ ਸਬੰਧ ਵਿੱਚ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਸੀਨੀਅਰ ਅਧਿਕਾਰਿਆਂ ਅਤੇ ਤੇਲ ਕੰਪਨਿਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕਰ ਸੂਬੇ ਵਿੱਚ ਈਂਧਨ ਅਤੇ ਗੈਸ ਦੀ ਉਪਲਬਧਤਾ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਤੇਲ ਕੰਪਨਿਆਂ ਦੇ ਪ੍ਰਤੀਨਿਧੀਆਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਪੈਟੋਲ, ਡੀਜਲ ਅਤੇ ਐਲਪੀਜੀ ਦਾ ਪੂਰੀ ਮਾਤਰਾ ਵਿੱਚ ਸਟਾਕ ਉਪਲਬਧ ਹੈ ਅਤੇ ਗੈਸ ਦੀ ਸਪਲਾਈ ਲਾਗਾਤਾਰ ਪ੍ਰਾਪਤ ਹੋ ਰਹੀ ਹੈ।
ਉਨ੍ਹਾਂ ਨੇ ਦੱਸਿਆ ਕਿ ਕਾਮਰਸ਼ਿਅਲ ਗੈਸ ਸਿਲੇਂਡਰਾਂ ਦੀ ਸਪਲਾਈ ਵਿੱਚ ਹਸਪਤਾਲਾਂ, ਅਕਾਦਮਿਕ ਸੰਸਥਾਨਾਂ ਅਤੇ ਹੋਰ ਜਰੂਰੀ ਸੇਵਾਵਾਂ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਵਿਵਸਥਾ ਕੀਤੀ ਗਈ ਹੈ। ਇਸ ਦੇ ਇਲਾਵਾ ਤੇਲ ਕੰਪਨਿਆਂ ਬਾਕੀ ਸਪਲਾਈ ਨੂੰ ਵੀ ਪੂਰੀ ਤਰ੍ਹਾਂ ਸੁਚਾਰੂ ਬਣਾਏ ਰੱਖਣ ਲਈ ਲਗਾਤਾਰ ਯਤਨਸ਼ੀਲ ਹਨ ਤਾਂ ਜੋ ਆਮ ਖਪਤਕਾਰਾਂ ਨੂੰ ਕਿਸੇ ਤਰ੍ਹਾਂ ਦੀ ਅਸਹੂਲਤ ਨਾ ਹੋਵੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੂਬੇ ਦੇ ਸਾਰੇ ਡਿਪਟੀ ਕਮੀਸ਼ਨਰਾਂ ਅਤੇ ਪੁਲਿਸ ਸੁਪਰਡੈਂਟਾਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਹਨ ਕਿ ਕਿਸੇ ਵੀ ਤਰ੍ਹਾਂ ਦੀ ਚੋਰੀ, ਕਾਲਾਬਾਜਾਰੀ ਜਾਂ ਜਮਾਖੋਰੀ ਦੀ ਸ਼ਿਕਾਇਤ ਮਿਲਣ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਸੂਬੇ ਵਾਸਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਫ਼ਵਾਹਾਂ 'ਤੇ ਭਰੋਸਾ ਨਾ ਕਰਨ ਅਤੇ ਬੇਵਜਾਹ ਘਬਰਾਹਟ ਜਾਂ ਈਂਧਨ ਅਤੇ ਗੈਸ ਦਾ ਵਾਧੂ ਭੰਡਾਰਨ ਕਰਨ ਤੋਂ ਬਚਣ।
ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਪੂਰੀ ਤਰ੍ਹਾਂ ਨਾਲ ਸਚੇਤ ਹੈ ਅਤੇ ਹਰ ਘਰ ਤੱਕ ਘਰੇਲੂ ਗੈਸ ਦੀ ਬਿਨਾ ਰੁਕਾਵਟ ਸਪਲਾਈ ਯਕੀਨੀ ਕਰਨ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ।