ਹਰਿਆਣਾ ਨੇ ਟੀਬੀ ਦੇ ਖਾਤਮੇ ਵਿੱਚ ਤੇਜੀ ਲਿਆਉਣ ਲਈ ਅਪਣਾਈ ਆਰਟੀਫਿਸ਼ਿਅਲ ਇੰਟੇਲਿਜੇਂਸ ਤਕਨੀਕ-ਡਾ. ਸੁਮਿਤਾ ਮਿਸ਼ਰਾ
5 Dariya News
ਚੰਡੀਗੜ੍ਹ 13-Mar-2026
ਹਰਿਆਣਾ ਦੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਹਰਿਆਣਾ ਨੇ ਪੂਰੇ ਰਾਜ ਵਿੱਚ ਟੀਬੀ ਦੀ ਪਛਾਣ, ਇਲਾਜ ਅਤੇ ਭੌਗੋਲਿਕ ਯੋਜਨਾ ਨੂੰ ਮਜਬੂਤ ਕਰਨ ਲਈ ਰਾਸ਼ਟਰੀ ਪ੍ਰਧਾਨ ਮੰਤਰੀ ਟੀਬੀ ਮੁਕਤ ਭਾਰਤ ਅਭਿਆਨ ਤਹਿਤ ਆਰਟੀਫਿਸ਼ਿਅਲ ਇੰਟੇਲਿਜੇਂਸ 'ਤੇ ਅਧਾਰਿਤ ਤੀਨ ਟੂਲ ਲਾਗੂ ਕੀਤੇ ਹਨ। ਉਨ੍ਹਾਂ ਨੇ ਟੀਬੀ ਖਾਤਮੇ ਵਿੱਚ ਰਾਜ ਦੀ ਤਕਨੀਕੀ ਪਹਿਲਾਂ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜ ਵਿੱਚ ਟੀਬੀ ਖਾਤਮੇ ਲਈ ਇੱਕ ਸੁਵਿਵਸਥਿਤ ਤਿਨ-ਪੱਧਰੀ ਏਆਈ ਰਣਨੀਤੀ ਲਾਗੂ ਕੀਤੀ ਗਈ ਹੈ ਜਿਸ ਦੇ ਤਹਿਤ ਸਕ੍ਰੀਨਿੰਗ, ਮਰੀਜਾਂ ਦੀ ਨਿਗਰਾਨੀ ਅਤੇ ਭੌਗੋਲਿਕ ਪ੍ਰਾਥਮਿਕਤਾ ਨਿਰਧਾਰਨ ਨੂੰ ਮਜਬੂਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਰਾਜ ਨੇ ਫਰਵਰੀ 2025 ਵਿੱਚ ਤਿਨਾਂ ਵਿੱਚੋਂ ਦੋ ਟੂਲ ਕਫ਼ ਅਗੇਂਸਟ ਟੀਬੀ ਅਤੇ Vulnerability Mapping for Tuberculosis (VM-TB) -ਨੂੰ ਚਾਲੂ ਕੀਤਾ, ਜਦੋਂ ਕਿ ਤੀਜਾ ਟੂਲ, Prediction of Adverse TB Outcomes (PATO),ਅਪ੍ਰੈਲ 2023 ਨਾਲ ਕੰਮ ਕਰ ਰਹੇ ਹਨ। ਇਹ ਤੀਨਾਂ ਸਮਾਧਾਨ ਰਾਸ਼ਟਰੀ ਟੀਬੀ ਖਾਤਮੇ ਪ੍ਰੋਗਰਾਮ ਤਹਿਤ ਕੇਂਦਰੀ ਟੀਬੀ ਖਾਤਮੇ ਤਹਿਤ ਕੇਂਦਰੀ ਟੀਬੀ ਪ੍ਰਭਾਗ ਦੀ ਮਦਦ ਨਾਲ ਵਿਕਸਿਤ ਅਤੇ ਲਾਗੂ ਕੀਤੇ ਗਏ ਹਨ।
ਡਾ. ਮਿਸ਼ਰਾ ਨੇ ਦੱਸਿਆ ਕਿ ਸੀਏਟੀਬੀ ਇੱਕ ਮੋਬਾਇਲ ਅਧਾਰਿਤ ਐਪਲੀਕੇਸ਼ਨ ਹੈ ਜੋ ਖਾਂਸੀ ਦੀ ਆਵਾਜ ਅਤੇ ਲਛਣਾਂ ਦੀ ਪਛਾਣ ਕਰ ਸੰਭਾਵਿਤ ਪਲਮੋਨਰੀ ਟੀਬੀ ਦੇ ਮਾਮਲਿਆਂ ਦੀ ਸਕ੍ਰੀਨਿੰਗ ਕਰਦਾ ਹੈ। ਇਹ ਐਪਲੀਕੇਸ਼ਨ ਇੰਟਰਨੇਟ ਕਨੇਕਟਿਵਿਟੀ ਤੋਂ ਬਿਨਾ ਵੀ ਕੰਮ ਕਰ ਸਕਦਾ ਹੈ ਅਤੇ ਸਾਮੁਦਾਇਕ ਪੱਧਰ ਅਤੇ ਸਿਹਤ ਸੰਸਥਾਨਾਂ ਦੋਹਾਂ ਵਿੱਚ ਉਪਯੋਗੀ ਹੈ।
ਇਸ ਨਾਲ ਫ੍ਰੈਂਟਲਾਇਨ ਸਿਹਤ ਕਾਰਜਕਰਤਾਵਾਂ ਨੂੰ ਤੁਰੰਤ, ਭਰੋਸੇਮੰਦ ਅਤੇ ਸੁਸੰਗਤ ਫੈਸਲਾ ਲੈਣ ਵਿੱਚ ਮਦਦ ਮਿਲਦੀ ਹੈ। ਇਸ ਨਾਲ ਉਨ੍ਹਾਂ ਲੋਕਾਂ ਦੀ ਵੀ ਜਲਦ ਪਛਾਣ ਹੋ ਜਾਂਦੀ ਹੈ ਜਿਨ੍ਹਾਂ ਵਿੱਚ ਟੀਬੀ ਦੇ ਸਪਸ਼ਟ ਲਛਣ ਵਿਖਾਈ ਨਹੀਂ ਦਿੰਦੇ। ਉਨ੍ਹਾਂ ਨੇ ਦੱਸਿਆ ਕਿ ਇਸ ਐਪਲੀਕੇਸ਼ਨ ਦੇ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 711 ਵਿਕਤੀਆਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ, 2654 ਫ੍ਰੈਂਟਲਾਇਨ ਸਿਹਤ ਕਾਰਜਕਰਤਾਵਾਂ ਨੂੰ ਟ੍ਰੇਂਡ ਕੀਤਾ ਗਿਆ ਹੈ, 1119 ਸਿਹਤ ਕਰਮੀ ਪਲੇਟਫਾਰਮ 'ਤੇ ਰਜਿਸਟਰਡ ਹੋਏ ਹਨ ਜਦੋਂ ਕਿ 609 ਹੈਲਥ ਐਂਡ ਵੇਲਨੇਸ ਸੇਂਟਰਾਂ ਵਿੱਚੋਂ 140 ਸੰਭਾਵਿਤ ਟੀਬੀ ਮਾਮਲਿਆਂ ਦੀ ਪਛਾਣ ਕਰ ਉਨ੍ਹਾਂ ਨੂੰ ਅੱਗੇ ਦੀ ਜਾਂਚ ਲਈ ਨਿਸ਼ਾਨਦੇਹ ਕੀਤਾ ਗਿਆ ਹੈ।
ਡਾ. ਮਿਸ਼ਰਾ ਨੇ ਦੱਸਿਆ ਕਿ ਪੀਏਟੀਓ ਇਹ ਰਾਸ਼ਟਰੀ ਨਿਕਸ਼ੇ ਪੋਰਟਲ ਨਾਲ ਨਿਯਮਤ ਰੂਪ ਨਾਲ ਇੱਕਠੇ ਕੀਤੇ ਗਏ ਮਰੀਜਾਂ ਦੇ ਡੇਟਾ ਦਾ ਉਪਯੋਗ ਕਰਦਾ ਹੈ। ਇਸ ਦੇ ਜਰਇਏ, ਇਲਾਜ ਸ਼ੁਰੂ ਕਰਦੇ ਸਮੇ ਹੀ ਉਨ੍ਹਾਂ ਮਰੀਜਾਂ ਦੀ ਪਛਾਣ ਕੀਤੀ ਜਾਂਦੀ ਹੈ, ਜਿਨ੍ਹਾਂ ਦਾ ਇਲਾਜ ਵਿੱਚਕਾਰ ਛੱਡਣ ਜਾਂ ਮੌਤ ਹੋਣ ਦਾ ਜੋਖਿਮ ਵੱਧ ਹੁੰਦਾ ਹੈ।
ਅਜਿਹੇ ਲੋਕਾਂ ਨੂੰ ਪਹਿਲਾਂ ਤੋਂ ਹੀ ਪਛਾਣ ਕਰਕੇ ਇਹ ਟੂਲ ਸਿਹਤ ਸੇਵਾ ਪ੍ਰਦਾਤਾਵਾਂ ਨੂੰ ਉਨ੍ਹਾਂ 'ਤੇ ਸਖਤ ਨਿਗਰਾਨੀ ਰੱਖਣ, ਉਨ੍ਹਾਂ ਨੂੰ ਮਦਦ ਦੇਣ ਅਤੇ ਸਮੇ ਸਿਰ ਦਖਲਅੰਦਾਜੀ ਕਰਨ ਵਿੱਚ ਸਮਰਥ ਬਣਾਉਂਦਾ ਹੈ। ਅਪ੍ਰੈਲ 2023 ਤੋਂ ਹੁਣ ਤੱਕ ਹਰਿਆਣਾ ਵਿੱਚ ਇਸ ਟੂਲ ਰਾਹੀਂ 18,591 ਉੱਚ ਜੋਖਿਮ ਵਾਲੇ ਮਰੀਜਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ।
ਡਾ. ਮਿਸ਼ਰਾ ਨੇ ਦੱਸਿਆ ਕਿ ਵੀਐਮ-ਟੀਬੀ ਇੱਕ ਐਡਵਾਂਸ ਏਆਈ ਅਧਾਰਿਤ ਜਿਯੋਸਪੇਸ਼ਿਅਲ ਏਨਾਲਿਟਿਕਸ ਟੂਲ ਹੈ। ਇਹ ਨੋਟੀਫਾਇਡ ਟੀਬੀ ਮਾਮਲਿਆਂ ਦੇ ਨਾਲ ਨਾਲ 20 ਤੋਂ ਜਿਆਦਾ ਜਿਯੋਸਪੇਸ਼ਿਅਲ ਅਤੇ ਸਿਹਤ-ਨਿਰਧਾਰਕ ਸੰਕੇਤਕਾਂ ਦਾ ਵਿਸ਼ਲੇਸ਼ਣ ਕਰਦਾ ਹੈ ਤਾਂ ਜੋ ਉਨ੍ਹਾਂ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਦੀ ਪਛਾਣ ਕੀਤੀ ਜਾ ਸਕੇ ਜਿੱਥੇ ਟੀਬੀ ਦਾ ਖਤਰਾ ਜਿਆਦਾ ਹੈ।
ਰਾਸ਼ਟਰੀ ਨਿਕਸ਼ੇ ਪੋਰਟਲ ਨਾਲ ਜੁੜਿਆ ਇਹ ਟੂਲ ਵਲਨਰੇਬਿਲਿਟੀ ਸਕੋਰ ਜੇਨਰੇਟ ਕਰਦਾ ਹੈ ਜੋ ਥਾਵਾਂ ਨੂੰ ਹਾਈ, ਮੀਡੀਅਮ ਅਤੇ ਲੋ ਰਿਸਕ ਜੋਨ ਵਿੱਚ ਵੰਡਦਾ ਹੈ। ਇਸ ਨਾਲ ਜ਼ਿਲ੍ਹਾ ਅਤੇ ਰਾਜ ਪੱਧਰ ਦੇ ਸਿਹਤ ਅਧਿਕਾਰਿਆਂ ਨੂੰ ਸਪਸ਼ਟ ਰੂਪ ਨਾਲ ਇਹ ਵੇਖਣ ਵਿੱਚ ਮਦਦ ਮਿਲਦੀ ਹੈ ਕਿ ਕਿਨ੍ਹਾਂ ਖੇਤਰਾਂ ਵਿੱਚ ਜੋਖਿਮ ਵੱਧ ਹੈ ਅਤੇ ਸਕ੍ਰੀਨਿੰਗ ਅਤੇ ਜਾਗਰੂਕਤਾ ਗਤੀਵਿਧੀਆਂ ਨੂੰ ਪ੍ਰਾਥਮਿਕਤਾ ਦਿੱਤੀ ਜਾ ਸਕਦੀ ਹੈ।
ਇਸ ਟੂਲ ਦਾ ਇਸਤੇਮਾਲ ਕਰਕੇ ਪੂਰੇ ਰਾਜ ਵਿੱਚ 2111 ਹਾਈ ਰਿਸਕ ਵਾਲੇ ਪਿੰਡਾਂ ਦੀ ਪਛਾਣ ਕੀਤੀ ਗਈ ਹੈ ਜਿਸ ਨਾਲ ਸਿਹਤ ਅਧਿਕਾਰਿਆਂ ਨੂੰ ਲਕਸ਼ਿਤ ਐਕਟਿਵ ਕੇਸ ਫਾਇੰਡਿੰਗ ਦੇ ਯਤਨਾਂ ਦੀ ਯੋਜਨਾ ਬਨਾਉਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਵਿੱਚ ਮਦਦ ਮਿਲੀ ਹੈ।ਡਾ. ਮਿਸ਼ਰਾ ਨੇ ਕਿਹਾ ਕਿ ਮੌਜ਼ੂਦਾ ਪ੍ਰੋਗਰਾਮ ਢਾਂਚਿਆਂ ਵਿੱਚ ਐਡਵਾਂਸ ਏਨਾਲਿਟਿਕਸ ਨੂੰ ਸ਼ਾਮਲ ਕਰਕੇ, ਰਾਜ ਆਪਣੀ ਕਾਰਜ ਸਮਰਥਾ ਵਧਾ ਰਿਹਾ ਹੈ, ਫ੍ਰੈਂਟਲਾਇਨ 'ਤੇ ਫੈਸਲੇ ਲੈਣ ਦੀ ਪ੍ਰਕਿਰਿਆ ਨੂੰ ਮਜਬੂਤ ਕਰ ਰਿਹਾ ਹੈ, ਅਤੇ ਟੀਬੀ ਮੁਕਤ ਹਰਿਆਣਾ ਦੀ ਦਿਸ਼ਾ ਵਿੱਚ ਪ੍ਰਗਤੀ ਨੂੰ ਤੇਜ ਕਰ ਰਿਹਾ ਹੈ।