ਰਿਆੜਕੀ ਕਾਲਜ ਤੁਗਲਵਾਲਾ ਵੱਲੋਂ ਮਾਂ ਦਿਵਸ ਮੌਕੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਵੰਡੀਆਂ 40 ਵਿਿਦਆਰਥਣਾਂ ਨੂੰ 4 ਲੱਖ 50,000 ਰੁਪਏ ਦੀਆਂ ਐਫ.ਡੀ.
ਸਿਿਖਅਤ ਹੋਣਾ ਕੇਵਲ ਡਿਗਰੀ ਲੈਣਾ ਨਹੀਂ ਸਗੋਂ ਚੰਗੀ ਸਭਿਅਤਾ ਪੈਦਾ ਕਰਨ ਦੀ ਸੰਭਾਵਨਾ ਹੈ- ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ
5 Dariya News
ਅੰਮ੍ਰਿਤਸਰ 12-Mar-2026
ਪੰਜਾਬ ਦੇ ਸ਼ਾਂਤੀ ਨਿਕੇਤਨ ਵਜੋਂ ਜਾਣੇ ਜਾਂਦੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਵਿਖੇ ਮਾਂ ਦਿਵਸ ਬੜੀ ਸ਼ਰਧਾ, ਸ਼ਿੱਦਤ ਤੇ ਵਿਲੱਖਣ ਅੰਦਾਜ਼ ਵਿੱਚ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਡਾ. ਕਰਮਜੀਤ ਸਿੰਘ ਜੀ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕੀਤੀ।
ਪ੍ਰਧਾਨ ਸ੍ਰ. ਬਖਤਾਵਰ ਸਿੰਘ, ਪ੍ਰਿੰਸੀਪਲ ਮੈਡਮ ਹਰਿੰਦਰ ਕੌਰ ਰਿਆੜ, ਐਡਵੋਕੇਟ ਸ੍ਰ.ਪਰਮਪਾਲ ਸਿੰਘ ਹੁੰਦਲ, ਸ੍ਰ. ਪਰਮਿੰਦਰ ਸਿੰਘ ਪੀਏ ਟੂ ਵੀਸੀ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਿੰਸੀਪਲ ਸ੍ਰ.ਸਵਰਨ ਸਿੰਘ ਵਿਰਕ ਨੇ ਦੱਸਿਆ ਕਿ ਬੱਚਿਆਂ ਦਾ ਚੰਗਾ ਭਵਿੱਖ ਤਦ ਹੀ ਸੰਭਵ ਹੈ ਜਦੋਂ ਮਾਵਾਂ ਸੰਸਕਾਰੀ, ਸਿੱਖਿਆਯੁਕਤ ਅਤੇ ਉੱਚ ਵਿਚਾਰਾਂ ਵਾਲੀਆਂ ਹੋਣ।
ਉਨ੍ਹਾਂ ਕਿਹਾ ਕਿ ਇਸੇ ਮਕਸਦ ਨਾਲ ਸੰਸਥਾ ਵਿੱਚ ਸਮੇਂ-ਸਮੇਂ ’ਤੇ ਅਜਿਹੇ ਸਮਾਗਮ ਅਤੇ ਸੈਮੀਨਾਰ ਕਰਵਾਏ ਜਾਂਦੇ ਹਨ, ਜਿਨ੍ਹਾਂ ਦਾ ਖਾਸ ਮਨੋਰਥ ਵਿਿਦਆਰਥੀਆਂ ਵਿੱਚ ਚੰਗੇ ਸੰਸਕਾਰ, ਜ਼ਿੰਮੇਵਾਰੀ ਅਤੇ ਸਮਾਜ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਉਹਨਾਂ ਦੱਸਿਆ ਕਿ ਵਿਿਦਆਰਥੀਆਂ ਵਿੱਚ ਬੱਚਤ, ਆਰਥਿਕ ਪ੍ਰਬੰਧਨ ਦੀ ਸੋਚ ਪੈਦਾ ਕਰਨਾ ਅਤੇ ਸਵੈ ਨਿਰਭਰ ਬਣਾਉਣ ਲਈ ਸਮੇਂ ਸਮੇਂ ਤੇ ਹੋਣਹਾਰ, ਮਿਹਨਤੀ ਤੇ ਇਮਾਨਦਾਰ ਵਿਿਦਆਰਥੀਆਂ ਨੂੰ ਐਫ ਡੀ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਉਹ ਹੋਰ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਹੋਣ।
ਇਸ ਸਾਲ ਦੇ ਪ੍ਰਤਿਭਾਸ਼ਾਲੀ, ਹੋਣਹਾਰ ਅਤੇ ਅਨੁਸ਼ਾਸਿਤ 40 "ਵਿਿਦਆਰਥੀ-ਅਧਿਆਪਕਾਂ" ਨੂੰ 4,50, 000 ਰੁ.ਦੀਆਂ ਐਫ ਡੀ ਦਿੱਤੀਆਂ ਗਈਆਂ। ਜਿੰਨਾ ਵਿੱਚੋਂ 5 ਵਿਿਦਆਰਥੀ-ਅਧਿਆਪਕਾਂ ਨੂੰ 30-30 ਹਜਾਰ ਦੀਆਂ, 5 ਨੂੰ 20-20 ਹਜ਼ਾਰ ਦੀਆਂ, 10 ਨੂੰ 10-10 ਹਜਾਰ ਦੀਆਂ ਅਤੇ 20 ਵਿਿਦਆਰਥੀ- ਅਧਿਆਪਕਾਂ ਨੂੰ 5-5 ਹਜਾਰ ਦੀਆਂ ਐਫ ਡੀ ਅੱਜ ਦਿੱਤੀਆਂ ਗਈਆਂ।
ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਵਿਿਦਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਅਕਸਰ ਉਹ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਸੈਮੀਨਾਰਾਂ ਚ ਜਾਂਦੇ ਹਨ,ਉੱਥੇ ਜਾਣ ਦਾ ਮਕਸਦ ਵਿਿਦਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਨਾ, ਉਨ੍ਹਾਂ ਨੂੰ ਕੁਝ ਨਵਾਂ ਸਿਖਾਉਣ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹਾਂ। ਪਰ ਅੱਜ ਰਿਆੜਕੀ ਕਾਲਜ ਵਿੱਚ ਆ ਕੇ ਇੱਕ ਵੱਖਰਾ ਹੀ ਅਨੁਭਵ ਹੋਇਆ ਹੈ।
ਉਨ੍ਹਾਂ ਕਿਹਾ ਕਿ ਅੱਜ ਮੈਂ ਇੱਥੇ ਸਿਖਾਉਣ ਨਹੀਂ, ਸਗੋਂ ਖੁਦ ਸਿੱਖਣ ਲਈ ਆਇਆ ਹਾਂ। ਇਸ ਸੰਸਥਾ ਦੀ ਹਰ ਕਾਰਜ-ਸ਼ੈਲੀ ਬੇਹੱਦ, ਵਿਲੱਖਣ ਅਤੇ ਪ੍ਰੇਰਣਾਦਾਇਕ ਹੈ। ਉਨ੍ਹਾਂ ਕਿਹਾ ਕਿ ਸਿਿਖਅਤ ਹੋਣਾ ਕੇਵਲ ਡਿਗਰੀ ਲੈਣਾ ਨਹੀਂ ਸਗੋਂ ਚੰਗੀ ਸਭਿਅਤਾ ਪੈਦਾ ਕਰਨ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਇੱਥੇ ਸਿੱਖਿਆ ਨੂੰ ਸਿਰਫ਼ ਡਿਗਰੀ ਤੱਕ ਸੀਮਿਤ ਨਹੀਂ ਕੀਤਾ ਗਿਆ, ਸਗੋਂ ਇਸਨੂੰ ਇਮਾਨਦਾਰੀ, ਅਨੁਸ਼ਾਸਨ ਅਤੇ ਸੰਸਕਾਰਾਂ ਨਾਲ ਜੋੜਿਆ ਗਿਆ ਹੈ। ਨਕਲ ਰਹਿਤ ਪ੍ਰੀਖਿਆ ਪ੍ਰਣਾਲੀ, ਕਰੈਕਟਰਸ਼ਾਲਾ, ਸਾਦਗੀ, ਸਿਰ ਤੇ ਚੁੰਨੀ ਆਦਿ ਆਪਣੇ ਆਪ ਵਿੱਚ ਬਹੁਤ ਵੱਡੀ ਉਪਲਬਧੀ ਹੈ।
ਇਸ ਤੋਂ ਇਲਾਵਾ, ਇੱਥੇ ਦਾ ਔਰਗੈਨਿਕ ਸਿਸਟਮ ਅਤੇ ਕੁਦਰਤ ਨਾਲ ਜੁੜੀ ਜੀਵਨ-ਸ਼ੈਲੀ ਵੀ ਕਾਬਿਲ-ਏ-ਤਾਰੀਫ਼ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਉੱਤੇ ਚੱਲਦਾ ਇਹ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਇੱਕ ਹਿੱਸਾ ਹੈ।
ਓਹਨਾਂ ਵਿਿਦਆਰਥੀਆਂ ਨਾਲ ਜਪੁ ਜੀ ਸਾਹਿਬ ਦੀ ਬਾਣੀ ਵਿੱਚ ਦਰਜ ਪੰਜ ਖੰਡ ਤੋ ਇਲਾਵਾ ਜਤ, ਧੀਰਜ ਅਤੇ ਮੱਤ ਜਿਹੇ ਸਿਧਾਂਤਾਂ ਨੂੰ ਵੀ ਸਾਂਝਾ ਕੀਤਾ। ਸਮਾਰੋਹ ਦੇ ਪਹਿਲੇ ਪੜਾਅ ਦੌਰਾਨ ਵਿਿਦਆਰਥਣਾਂ ਨੇ ਆਪਣੀਆਂ ਮਾਵਾਂ ਲਈ ਖੂਬਸੂਰਤ ਕਾਰਡ ਤਿਆਰ ਕਰਕੇ ਉਨ੍ਹਾਂ ਨੂੰ ਤੋਹਫ਼ੇ ਵਜੋਂ ਪੇਸ਼ ਕੀਤੇ।
ਇਹ ਕਾਰਡ ਸਿਰਫ਼ ਕਲਾ ਦਾ ਪ੍ਰਦਰਸ਼ਨ ਨਹੀਂ ਸਨ, ਸਗੋਂ ਉਹਨਾਂ ਦੇ ਦਿਲਾਂ ਵਿੱਚ ਮਾਂ ਲਈ ਵੱਸਦੇ ਪਿਆਰ, ਸਤਿਕਾਰ ਅਤੇ ਨਿਸ਼ਕਾਮਤਾ ਦੀ ਭਾਵਨਾ ਦਾ ਸੁੰਦਰ ਪ੍ਰਗਟਾਵਾ ਸਨ। ਉਪਰੰਤ ਸੈਮੀਨਾਰ ਦੌਰਾਨ ਵਿਿਦਆਰਥਣਾਂ ਵੱਲੋਂ "ਮਾਂ ਦਾ ਸਮਾਜ ਵਿੱਚ ਮਹੱਤਵ"," ਮਾਂ ਬੱਚੇ ਦੀ ਪਹਿਲੀ ਅਧਿਆਪਕ"," ਆਧੁਨਿਕ ਸਮੇਂ ਵਿੱਚ ਮਾਂ ਦੀ ਭੂਮਿਕਾ"," ਮਾਂ ਅਤੇ ਬੱਚੇ ਦੀ ਮਨੋਵਿਿਗਆਨਿਕ ਸਮਝ"," ਮਾਂ ਦੇ ਸੰਸਕਾਰ ਅਤੇ ਬੱਚੇ ਦਾ ਭਵਿੱਖ"," ਮਾਂ ਦਾ ਤਿਆਗ- ਸਮਰਪਣ" ਆਦਿ ਵੱਖ ਵੱਖ ਵਿਿਸ਼ਆਂ ਨਾਲ ਸੰਬੰਧਿਤ ਬਹੁਤ ਹੀ ਪ੍ਰਭਾਵਸ਼ਾਲੀ ਵਿਚਾਰ, ਗੀਤ ਅਤੇ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ।
ਅਖੀਰ ਪ੍ਰਿੰਸੀਪਲ ਸ੍ਰ. ਸਵਰਨ ਸਿੰਘ ਜੀ ਵਿਰਕ, ਸ੍ਰ.ਗਗਨਦੀਪ ਸਿੰਘ ਜੀ ਵਿਰਕ, ਮੈਡਮ ਮਨਪ੍ਰੀਤ ਕੌਰ ਵਿਰਕ ਅਤੇ ਸਟੂਡੈਂਟ ਕਮੇਟੀ ਦੁਆਰਾ ਮਹਿਮਾਨਾਂ ਦਾ ਸਿਰੋਪਾਓ, ਦੁਸ਼ਾਲੇ ਅਤੇ ਸਨਮਾਨ ਚਿੰਨ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਵਿਿਦਆਰਥਣਾ ਵੱਲੋਂ ਹੱਥੀ ਤਿਆਰ ਕੀਤਾ ਗਿਆ ਲੰਗਰ ਵੀ ਛਕਾਇਆ ਗਿਆ।