ਕੋਸਲੀ ਰੇਲਵੇ ਅੰਡਰ-ਪਾਸ ਦੀ ਉਸਾਰੀ ਪ੍ਰਸਤਾਵਿਤ ਹੈ
5 Dariya News
ਚੰਡੀਗੜ੍ਹ 09-Mar-2026
ਲੋਕ ਨਿਰਮਾਣ (ਭਵਨ ਅਤੇ ਸੜਕਾਂ) ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਕੋਸਲੀ ਰੇਲਵੇ ਸਟੇਸ਼ਨ ਦੇ ਬਾਜ਼ਾਰ ਖੇਤਰ ਵਿੱਚ ਜਿੱਥੋਂ ਰੇਲਵੇ ਲਾਈਨ ਲੰਘਦੀ ਹੈ, ਉੱਥੇ ਰੇਲਵੇ ਅੰਡਰ-ਪਾਸ ਦੀ ਉਸਾਰੀ ਪ੍ਰਸਤਾਵਿਤ ਹੈ। ਰੇਲਵੇ ਅੰਡਰ-ਪਾਸ ਦੀ ਉਸਾਰੀ ਲਈ ਸਰਕਾਰ ਨੇ 520.15 ਲੱਖ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਦੇ ਦਿੱਤੀ ਹੈ।
ਸ੍ਰੀ ਗੰਗਵਾ ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਕੋਸਲੀ ਦੇ ਵਿਧਾਇਕ ਸ੍ਰੀ ਅਨਿਲ ਯਾਦਵ ਵੱਲੋਂ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ। ਮੰਤਰੀ ਨੇ ਇਸ ਦੌਰਾਨ ਦੱਸਿਆ ਕਿ ਰੇਲਵੇ ਵੱਲੋਂ 27 ਦਸੰਬਰ 2021 ਨੂੰ ਜਨਰਲ ਅਰੇਂਜਮੈਂਟ ਡਰਾਇੰਗ (GAD) ਨੂੰ ਮਨਜ਼ੂਰੀ ਦਿੱਤੀ ਗਈ ਸੀ। ਪ੍ਰਸਤਾਵਿਤ ਪਹੁੰਚ ਮਾਰਗਾਂ ਦੇ ਨਾਲ ਰਿਹਾਇਸ਼ੀ/ਵਪਾਰਕ ਖੇਤਰ ਹੋਣ ਕਾਰਨ ਸਥਾਨਕ ਨਿਵਾਸੀਆਂ/ਦੁਕਾਨਦਾਰਾਂ ਨੇ ਮਨਜ਼ੂਰਸ਼ੁਦਾ ਅਲਾਈਨਮੈਂਟ (ਸੇਧ) ਦਾ ਵਿਰੋਧ ਕੀਤਾ ਸੀ।
ਇਸ ਲਈ, ਸੋਧੀ ਹੋਈ ਅਲਾਈਨਮੈਂਟ ਦਾ ਜਨਰਲ ਅਰੇਂਜਮੈਂਟ ਡਰਾਇੰਗ (GAD) U-ਆਕਾਰ ਦੇ ਅੰਡਰ-ਪਾਸ ਦੇ ਨਾਲ ਤਿਆਰ ਕੀਤਾ ਗਿਆ ਸੀ, ਜਿਸ ਨੂੰ ਰੇਲਵੇ ਵੱਲੋਂ 2 ਮਾਰਚ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਹੁਣ ਰੇਲਵੇ ਨੂੰ ਵਿਸਤ੍ਰਿਤ ਡਿਜ਼ਾਈਨ ਪੇਸ਼ ਕੀਤਾ ਜਾਣਾ ਹੈ ਅਤੇ ਉਸ ਦੀ ਪ੍ਰਵਾਨਗੀ ਤੋਂ ਬਾਅਦ ਕੰਮ ਨੂੰ ਨੇਪਰੇ ਚਾੜ੍ਹਨ ਦੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।