461.42 ਲੱਖ ਦੀ ਲਾਗਤ ਨਾਲ ਉਸਾਰੀ ਜਾਵੇਗੀ ਤਹਿਸੀਲ ਜਲਾਲਾਬਾਦ ਦੀ ਇਮਾਰਤ - ਜਗਦੀਪ ਕੰਬੋਜ ਗੋਲਡੀ
5 Dariya News
ਚੰਡੀਗੜ੍ਹ 08-Mar-2026
ਜਲਾਲਾਬਾਦ ਦੇ ਵਿਧਾਇਕ ਸ਼੍ਰੀ ਜਗਦੀਪ ਗੋਲਡੀ ਕੰਬੋਜ ਨੇ ਜਲਾਲਾਬਾਦ ਦੇ ਵਸਨੀਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 461.42 ਲੱਖ ਦੀ ਲਾਗਤ ਨਾਲ ਤਹਿਸੀਲ ਜਲਾਲਾਬਾਦ ਦੀ ਨਵੀ ਇਮਾਰਤ ਉਸਾਰੀ ਜਾਵੇਗੀ। ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਵਿਧਾਇਕ ਜਲਾਲਾਬਾਦ ਨੇ ਤਹਿਸੀਲ ਜਲਾਲਾਬਾਦ ਦੀ ਨਵੀ ਇਮਾਰਤ ਨੂੰ ਉਸਾਰਨ ਦਾ ਮੁੱਦਾ ਚੁੱਕਿਆ ਸੀ, ਜਿਸ ਤੇ ਮਾਲ ਮੰਤਰੀ ਸ਼੍ਰੀ ਹਰਦੀਪ ਸਿੰਘ ਮੁੰਡੀਆ ਨੇ ਸਪਸ਼ਟ ਕੀਤਾ ਕਿ ਉਨਾਂ ਕੋਲ ਨਵੀਂ ਇਮਾਰਤ ਉਸਾਰਨ ਲਈ ਤਜਵੀਜ ਆਈ ਹੋਈ ਹੈ, ਜਿਸ ਤੇ ਪੈਰਵੀ ਕਰਦਿਆਂ ਉਨਾਂ ਅੱਗੇ ਕਾਰਵਾਈ ਲਈ ਫਾਈਲ ਨੂੰ ਤੋਰ ਦਿੱਤਾ ਹੈ।
ਉਨਾਂ ਭਰੋਸਾ ਦਿੰਦਿਆਂ ਕਿਹਾ ਕਿ ਜਲਦ ਹੀ ਇਹ ਤਜਵੀਜ ਤੇ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ ਤੇ ਉਨਾਂ ਦੀ ਇਸ ਮੰਗ ਨੂੰ ਜਲਦ ਪੂਰਾ ਕੀਤਾ ਜਾਵੇਗਾ। ਵਿਧਾਇਕ ਜਲਾਲਾਬਾਦ ਨੇ ਸਥਾਨਕ ਵਸਨੀਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਸਰਕਾਰ ਨੇ ਪਿਛਲੇ ਲੰਬੇ ਸਮੇਂ ਦੀਆਂ ਕਈ ਲਟਕਦੀਆਂ ਮੰਗਾਂ ਨੂੰ ਪੂਰਾ ਕੀਤਾ ਹੈ ਤੇ ਇਸ ਮੰਗ ਨੂੰ ਵੀ ਜਲਦ ਪੂਰਾ ਕਰਦਿਆਂ ਲੋਕ ਸਮਰਪਿਤ ਕੀਤੀ ਜਾਵੇਗੀ।