5 Dariya News

ਅੰਬਾਲਾ ਕੈਂਟ ਦੀ ਬਦਲੇਗੀ ਸੂਰਤ: 58 ਕਰੋੜ ਰੁਪਏ ਨਾਲ ਵਿਛੇਗਾ 89 ਕਿਲੋਮੀਟਰ ਲੰਬਾ ਸਟ੍ਰਾਮ ਵਾਟਰ ਪਾਇਪ ਲਾਇਨ ਨੈਟਵਰਕ

5 Dariya News

ਅੰਬਾਲਾ 07-Mar-2026

ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਸਟ੍ਰਾਮ ਵਾਟਰ ਡ੍ਰੇਨੇਜ ਸਿਸਟਮ ਤਹਿਤ ਅੰਬਾਲਾ ਕੈਂਟ ਵਿੱਚ ਜਲ੍ਹ ਨਿਕਾਸੀ ਵਿਵਸਥਾ ਨੂੰ ਬਿਹਤਰ ਬਣਾਇਆ ਜਾਵੇਗਾ। ਸਦਰ ਖੇਤਰ ਵਿੱਚ ਪਹਿਲਾਂ ਹੀ ਸਟ੍ਰਾਮ ਵਾਟਰ ਡ੍ਰੇਨੇਜ ਸਿਸਟਮ ਸਫਲਤਾਪੂਰਵਕ ਪਾਈ ਜਾ ਚੁੱਕੀ ਹੈ, ਜਿਸ ਦਾ ਲੋਕਾਂ ਨੂੰ ਲਾਭ ਮਿਲ ਰਿਹਾ ਹੈ। ਹੁਣ ਬਾਕੀ ਅੰਬਾਲਾ ਕੈਂਟ ਵਿੱਚ ਡ੍ਰੇਨੇਜ ਪਾਇਪਲਾਇਨ ਦਾ ਜਾਲ ਵਿਛਾਇਆ ਜਾਵੇਗਾ।

ਦੋ ਪੜਾਆਂ ਵਿੱਚ ਅੰਬਾਲਾ ਕੈਂਟ ਵਿੱਚ ਸਟ੍ਰਾਮ ਵਾਟਰ ਪਾਇਪਲਾਇਨ ਪਾਉਣ ਦਾ ਕੰਮ ਪੂਰਾ ਹੋਵੇਗਾ। ਪਹਿਲੇ ਪੜਾਅ ਤਹਿਤ ਲਗਭਗ 58 ਕਰੋੜ ਰੁੲਪੇ ਦੀ ਲਾਗਤ ਨਾਲ 89 ਕਿਲੋਮੀਟਰ ਲੰਬੀ ਪਾਇਪ ਲਾਇਨ ਪਾਉਣ ਦੇ ਕੰਮ ਨੂੰ ਮੰਜੂਰੀ ਮਿਲ ਚੁੱਕੀ ਹੈ ਜਦੋਂ ਕਿ ਦੂਜੇ ਪੜਾਅ ਦੇ ਕੰਮ ਨੂੰ ਜਲਦੀ ਮੰਜੂਰੀ ਮਿਲਣ ਦੀ ਸੰਭਾਵਨਾ ਹੈ। ਸ੍ਰੀ ਵਿਜ ਅੱਜ ਆਪਣੇ ਅੰਬਾਲਾ ਸਥਿਤ ਆਵਾਸ 'ਤੇ ਜਨਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਅੰਬਾਲਾ ਕੈਂਟ ਵਿੱਚ ਸਟ੍ਰਾਮ ਵਾਟਰ ਡੇ੍ਰਨੇਜ ਪ੍ਰੋ੧ੈਕਟ ਨੂੰ ਲੈ ਕੇ ਸਮੀਖਿਆ ਕਰ ਰਹੇ ਸਨ।

ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਦਸਿਆ ਕਿ ਪ੍ਰੋਜੈਕਟ ਦੇ ਪਹਿਲੇ ਪੜਾਅ ਵਿੱਚ 58 ਕਰੋੜ ਰੁਪਏ ਦੀ ਲਾਗਤ ਨਾਲ ਬੀਸੀ ਬਾਜਾਰ, ਲਾਲਕੁਰਤੀ, ਆਊਟਰ ਲਾਰਜ ਰੋਡ (ਬਿਜਲੀ ਬੋਰਡ ਦਫਤਰ ਤੋਂ ਐਸਡੀ ਵਿਦਿਆ ਸਕੂਲ ਤੱਕ), ਟ੍ਰਿਬਿਊਨ ਕਲੋਨੀ, ਗੋਬਿੰਦ ਨਗਰ, ਹਾਊਂਸਿੰਗ ਬੋਰਡ ਕਾਨੌਨੀ, ਸੁਭਾਸ਼ ਕਲੌਨੀ, ਕਸਤੂਰਬਾ ਕਲੌਨੀ ਤੋਂ ਇਲਾਵਾ ਹੋਰ ਕਲੌਨੀਆਂ ਵਿੱਚ ਸਟ੍ਰਾਮ ਵਾਟਰ ਪਾਇਪਲਾਇਨ ਪਾਈ ਜਾਵੇਗੀ। ਯੋਜਨਾ ਤਿਆਰ ਹੈ ਅਤੇ ਬਹੁਤ ਜਲਦੀ ਜਮੀਨੀ ਪੱਧਰ 'ਤੇ ਕੰਮ ਸ਼ੁਰੂ ਹੋਵੇਗਾ। 

ਉਨ੍ਹਾਂ ਨੇ ਦਸਿਆ ਕਿ ਸਟ੍ਰਾਮ ਵਾਟਰ ਪਾਇਪਲਾਇਨ ਦੇ ਪੈਣ ਨਾਲ ਕਲੌਨੀਆਂ ਤੇ ਹੋਰ ਥਾਵਾਂ 'ਤੇ ਵਿਲੱਖਣ ਬਦਲਾਅ ਦੇਖਣ ਨੂੰ ਮਿਲੇਗਾ। ਓਪਨ ਨਾਲਿਆਂ ਨੂੰ ਬੰਦ ਕੀਤਾ ਜਾਵੇਗਾ, ਜਿਸ ਨਾਲ ਜਲ੍ਹ ਨਿਕਾਸੀ ਤਾਂ ਬਿਹਤਰ ਹੋਵੇਗੀ ਨਾਲ ਹੀ ਲੋਕਾਂ ਨੂੰ ਗੰਦਗੀ ਤੋਂ ਵੀ ਭਾਰੀ ਰਾਹਤ ਮਿਲੇਗੀ ਤੇ ਉਨ੍ਹਾਂ ਦਾ ਜੀਵਨ ਸੁਖਦ ਬਣੇਗਾ।

ਉਨ੍ਹਾਂ ਨੇ ਦਸਿਆ ਕਿ ਇਸੀ ਤਰ੍ਹਾ, ਪ੍ਰੋਜੈਕਟ ਦੇ ਦੂਜੇ ਪੜਾਅ ਤਹਿਤ ਜਗਾਧਰੀ ਰੋਡ ਦੇ ਦੂਜੇ ਪਾਸੇ ਮਹੇਸ਼ਨਗਰ ਤੋਂ ਲੈ ਕੇ ਅੰਤਮ ਛੋਰ ਵਿੱਚ ਵਸੀ ਡਿਫੇਂਸ ਕਲੌਨੀ ਤੱਕ ਸਾਰੀ ਕਲੌਨੀਆਂ ਵਿੱਚ ਸਟ੍ਰਾਮ ਵਾਟਰ ਪਾਇਪਲਾਇਨ ਪਵੇਗੀ। ਉਨ੍ਹਾਂ ਨੇ ਦਸਿਆ ਕਿ ਵਿਭਾਗ ਦੇ ਪੱਧਰ 'ਤੇ ਯੋਜਨਾ ਨੂੰ ਤਿਆਰ ਕਰ ਲਿਆ ਗਿਆ ਹੈ ਅਤੇ ਸਰਕਾਰ ਤੋਂ ਜਲਦੀ ਇਸ ਦੀ ਮੰਜੂਰੀ ਮਿਲਣ ਦੀ ਸੰਭਾਵਨਾ ਹੈ।