5 Dariya News

ਮਹਿਮ ਵਿੱਚ ਨਵਾਂ ਬੱਸ ਸਟੈਂਡ ਬਣਾਉਣ ਲਈ ਜ਼ਮੀਨ ਦੀ ਤਲਾਸ਼

5 Dariya News

ਚੰਡੀਗੜ੍ਹ 06-Mar-2026

ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਕਿਹਾ ਕਿ ਮਹਾਪ੍ਰਬੰਧਕ ਹਰਿਆਣਾ ਰਾਜ ਟ੍ਰਾਂਸਪੋਰਟ, ਰੋਹਤਕ ਨੂੰ ਜਿਲ੍ਹਾ ਪ੍ਰਸਾਸ਼ਨ ਦੇ ਨਾਲ ਸਲਾਹ-ਮਸ਼ਵਰਾ ਕਰ ਉਪਯੁਕਤ ਭੁਮੀ ਦੇ ਬਾਰੇ ਵਿੱਚ ਸੁਝਾਅ ਦੇਣ ਦੇ ਨਿਰਕੇਸ਼ ਦਿੱਤੇ ਗਏ ਹਨ। ਜਿਲ੍ਹਾ ਪ੍ਰਸਾਸ਼ਨ ਵੱਲੋਂ ਉਪਯੁਕਤ ਭੂਮੀ ਉਪਲਬਧ ਕਰਵਾਈ ਜਾਣ ਦੇ ਬਾਅਦ ਮਹਿਮ ਵਿੱਚ ਇੱਕ ਨਵੇਂ ਬੱਸ ਸਟੈਂਡ ਦਾ ਨਿਰਮਾਣ ਕਰਵਾ ਦਿੱਤਾ ਜਾਵੇਗਾ ਜਿਸ ਨਾਲ ਖੇਤਰ ਦੇ ਲੋਕਾਂ ਨੂੰ ਬੇਹਤਰ ਟ੍ਰਾਂਸਪੋਰਟ ਸਹੂਲਤਾਂ ਮਿਲ ਸਕਣਗੀਆਂ।

ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਅੱਜ ਹਰਿਆਣਾ ਵਿਧਾਨਸਭਾ ਵਿੱਚ ਚੱਲ ਰਹੇ ਬਜਟ ਸੈਸ਼ਨ ਦੌਰਾਨ ਵਿਧਾਇਕ ਬਲਰਾਮ ਦਾਂਗੀ ਵੱਲੋਂ ਪੁੱਛੇ ਗਏ ਇੱਕ ਸੁਆਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਬੱਸ ਅੱਡੇ ਦੀ ਇਮਾਰਾਤ ਦਾ ਹਰਿਆਣਾ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਨਿਰੀਖਣ ਕਰਨ ਬਾਅਦ ਅਸੁਰੱਖਿਅਤ ਐਲਾਨ ਕਰ ਦਿੱਤਾ ਗਿਆ ਸੀ ਅਤੇ ਸਰਕਾਰ ਵੱਲੋਂ ਮਿੱਤੀ 11 ਅਕਤੂਬਰ, 2023 ਨੂੰ ਮਹਿਮ ਬੱਸ ਸਟੈਡ ਨੂੰ ਤੋੜਨ ਦੀ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕਰ ਦਿੱਤੀ ਗਈ ਸੀ ਅਤੇ ਨਿਯਮ ਅਨੁਸਾਰ ਪੁਰਾਣੀ ਇਮਾਰਤ ਨੂੰ ਤੋੜ ਦਿੱਤਾ ਗਿਆ ਹੈ

ਉਨ੍ਹਾਂ ਨੇ ਦੱਸਿਆ ਕਿ ਮਹਿਮ ਵਿੱਚ ਨਵੇਂ ਬੱਸ ਸਟੈਂਡ ਦੇ ਨਿਰਮਾਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ। ਇਸ ਵਿੱਚਕਾਰ ਮੁੱਖ ਮੰਤਰੀ ਜਨ ਸੰਵਾਦ ਪੋਰਟਲ 'ਤੇ 20-04-2025 ਨੂੰ ਇਹ ਮੰਗ ਸਾਹਮਣੇ ਆਈ ਸੀ ਕਿ ਨਵਾਂ ਬੱਸ ਸਟੈਂਡ ਸ਼ਹਿਰ ਦੇ ਬਾਹਰ ਬਾਈਪਾਸ 'ਤੇ ਬਣਾਇਆ ਜਾਵੇ, ਤਾਂ ਜੋ ਆਵਾਜਾਈ ਵਿਵਸਥਾ ਬੇਹਤਰ ਹੋ ਸਕੇ।