ਮੁਲਾਨਾ ਖੇਤਰ ਦੇ ਖੇਡ ਕਾਂਪਲੈਕਸਾਂ ਦੀ ਮਰੰਮਤ ਲਈ ਫੰਡ ਜਾਰੀ
5 Dariya News
ਚੰਡੀਗੜ੍ਹ 06-Mar-2026
ਹਰਿਆਣਾ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਮੁਲਾਨਾ ਵਿਧਾਨਸਭਾ ਖੇਤਰ ਤਹਿਤ ਸਥਿਤ ਪਿੰਡ ਸਰਕਪੁਰ, ਮੋਹਰਾ ਅਤੇ ਸਾਹਾ ਸਥਿਤ ਰਾਜੀਵ ਗਾਂਧੀ ਖੇਡ ਕਾਂਪਲੈਕਸ ਦੇ ਰੱਖ ਰਖਾਵ ਅਤੇ ਮਰੱਮਤ ਲਈ ਖੇਡ ਵਿਭਾਗ ਵੱਲੋਂ 22,84,000 ਰੁਪਏ, 25,03,200 ਰੁਪਏ ਅਤੇ 24,88,043 ਰੁਪਏ ਦੀ ਰਕਮ ਲੋਕ ਨਿਰਮਾਣ ਵਿਭਾਗ ਨੂੰ ਜਾਰੀ ਕੀਤੀ ਗਈ ਹੈ। ਇਨ੍ਹਾਂ ਕੰਮਾਂ ਲਈ ਇਨ੍ਹਾਂ ਸਟੇਡੀਅਮਾਂ ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ ਲੋਕ ਨਿਰਮਾਣ ਵਿਭਾਗ ਵਲੋਂ 25 ਫਰਵਰੀ 2026 ਨੂੰ ਟੇਂਡਰ ਮੰਗੇੇ ਗਏ ਹਨ।
ਖੇਡ ਰਾਜ ਮੰਤਰੀ ਅੱਜ ਹਰਿਆਣਾ ਵਿਧਾਨਸਭਾ ਬਜਟ ਸੈਸ਼ਨ ਦੌਰਾਨ ਵਿਧਾਇਕ ਸ੍ਰੀਮਤੀ ਪੂਜਾ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ। ਮੰਤਰੀ ਨੇ ਕਿਹਾ ਕਿ ਪਿੰਡ ਸਰਕਪੁਰ, ਮੋਹਰਾ ਅਤੇ ਸਾਹਾ ਵਿੱਚ ਸਥਿਤ ਰਾਜੀਵ ਗਾਂਧੀ ਖੇਡ ਕਾਂਪਲੈਕਸ ਲਈ ਇੱਕ-ਇੱਕ ਚੌਕੀਦਾਰ ਅਤੇ ਇੱਕ-ਇੱਕ ਗ੍ਰਾਉਂਡਮੈਨ ਦਾ ਅਹੁਦਾ ਮੰਜ਼ੂਰ ਹੈ। ਕੋਚ ਦੇ ਅਹੁਦੇ ਸਟੇਡੀਅਮ ਅਨੁਸਾਰ ਨਹੀਂ ਸਗੋਂ ਜ਼ਿਲ੍ਹਾ ਪੱਧਰ 'ਤੇ ਮੰਜ਼ੂਰ ਕੀਤੇ ਜਾਂਦੇ ਹਨ।
ਮੌਜ਼ੂਦਾ ਵਿੱਚ ਰਾਜੀਵ ਗਾਂਧੀ ਗ੍ਰਾਮੀਣ ਖੇਡ ਕਾਂਪਲੈਕਸ ਸਰਕਪੁਰ ਵਿੱਚ 1 ਜੂਨਿਅਰ ਹਾਕੀ ਕੋਚ ਅਤੇ 1 ਚੌਕੀਦਾਰ, ਰਾਜੀਵ ਗਾਂਧੀ ਗ੍ਰਾਮੀਣ ਖੇਡ ਕਾਂਪਲੈਕਸ ਮੋਹਰਾ ਵਿੱਚ 1 ਕੁਸ਼ਤੀ ਕੋਚ, 1 ਜੂਨਿਅਰ ਲਾਨ ਟੇਨਿਸ ਕੋਚ ਅਤੇ 1 ਚੌਕੀਦਾਰ ਅਤੇ ਰਾਜੀਵ ਗਾਂਧੀ ਖੇਡ ਕਾਂਪਲੈਕਸ ਸਾਹਾ ਵਿੱਚ 1 ਜੂਨਿਅਰ ਜੂਡੋ ਕੋਚ ਅਤੇ 1 ਚੌਕੀਦਾਰ ਕੰਮ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਜੇਕਰ ਕੋਚ ਅਤੇ ਚੌਕੀਦਾਰ ਸਟੇਡੀਅਮ ਵਿੱਚ ਨਹੀਂ ਆਉਂਦੇ ਹਨ ਤਾਂ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।