ਆਦਮਪੁਰ ਵਿੱਚ 2019 ਤੋਂ ਬਾਅਦ 38 ਖਾਲਾਂ ਦਾ ਮੁੜ ਨਿਰਮਾਣ, 15 ਹੋਰ ਪ੍ਰਸਤਾਵਿਤ
5 Dariya News
ਚੰਡੀਗੜ੍ਹ 06-Mar-2026
ਹਰਿਆਣਾ ਦੀ ਸਿੰਚਾਈ ਅਤੇ ਜਲ੍ਹ ਸਰੋਤ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਦਸਿਆ ਕਿ ਸਰਕਾਰ ਦੀ ਨੀਤੀ ਅਨੁਸਾਰ ਸੂਬੇ ਵਿੱਚ ਖਾਲਾਂ ਨੂੰ ਉਨ੍ਹਾਂ ਦੇ ਨਿਰਮਾਣ ਦੇ ਘੱਟ ਤੋਂ ਘੱਟ 20 ਸਾਲ ਦੇ ਸਮੇਂ ਦੇ ਬਾਅਦ ਉਨ੍ਹਾਂ ਦਾ ਫਿਰ ਤੋਂ ਨਿਰਮਾਣ ਕੀਤਾ ਜਾ ਸਕਦਾ ਹੈ। ਹਰਿਆਣਾ ਦੀ ਸਿੰਚਾਈ ਅਤੇ ਜਲ੍ਹ ਸਰੋਤ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਅੱਜ ਸਦਨ ਵਿੱਚ ਅੱਜ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।
ਉਨ੍ਹਾਂ ਨੇ ਦਸਿਆ ਕਿ ਸਾਲ 2019 ਦੇ ਬਾਅਦ ਆਦਮਪੁਰ ਵਿਧਾਨਸਭਾ ਚੋਣ ਖੇਤਰ ਵਿੱਚ ਕੁੱਲ 38 ਖਾਲਿਆਂ ਨੂੰ ਰੀਮਾਡਲਿੰਗ ਜਾਂ ਮੁੜ ਨਿਰਮਾਣਤ ਕੀਤਾ ਜਾ ਚੁੱਕਾ ਹੈ। ਵਿੱਤੀ ਸਾਲ 2026-27 ਤਹਿਤ ਆਦਮਪੁਰ ਵਿਧਾਨਸਭਾ ਚੋਣ ਖੇਤਰ ਦੇ 15 ਖਾਲਾਂ ਦੀ ਰੀਮਾਡਲਿੰਗ ਦਾ ਕੰਮ ਸਰਕਾਰ ਦੇ ਕੋਲ ਵਿਚਾਰਧੀਨ ਹੈ ਜਿਨ੍ਹਾਂ ਦੀ ਅੰਦਾਜਾ ਲਾਗਤ ਕਰੀਬ 50 ਕਰੋੜ ਰੁਪਏ ਹੈ।