ਪਾਈ ਵਿੱਚ ਕਬੱਡੀ ਅਕਾਦਮੀ ਦਾ 90% ਨਿਰਮਾਣ ਪੂਰਾ, ਜਲਦ ਹੋਵੇਗੀ ਤਿਆਰ
5 Dariya News
ਚੰਡੀਗੜ੍ਹ 05-Mar-2026
ਹਰਿਆਣਾ ਦੇ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਜਿਲ੍ਹਾ ਕੈਥਲ ਦੇ ਪਾਈ ਵਿੱਚ ਕਬੱਡੀ ਅਕਾਦਮੀ ਭਵਨ ਦਾ ਨਿਰਮਾਣ ਲੋਕ ਨਿਰਮਾਣ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਵਿੱਚੋਂ 90 ਫੀਸਦੀ ਨਿਰਮਾਣ ਕੰਮ ਪੂਰਾ ਕੀਤਾ ਜਾ ਚੁੱਕਾ ਹੈ। ਖੇਡ ਵਿਭਾਗ ਵੱਲੋਂ ਲੋਕ ਨਿਰਮਾਣ ਵਿਭਾਗ (ਭਵਨ ਅਤੇ ਸੜਕਾਂ) ਨੂੰ 7.14 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਇਸ ਰਕਮ ਤਹਿਤ ਸਿਵਲ ਅਤੇ ਬਿਜਲੀ ਕੰਮਾਂ ਦੀ ਲਾਗਤ ਵਾਧੇ ਦੀ ਮੰਜੂਰੀ ਤਹਿਤ ਲੋਕ ਨਿਰਮਾਣ ਵਿਭਾਗ ਵੱਲੋਂ ਸਰਕਾਰ ਨੂੰ ਪ੍ਰਸਤਾਵ ਭੇਜਿਆ ਗਿਆ ਹੈ, ਜੋ ਵਿਚਾਰਧੀਨ ਹੈ। ਮੰਜੂਰੀ ਪ੍ਰਾਪਤ ਹੋਣ ਦੇ ਬਾਅਦ ਦੋ ਮਹੀਨੇ ਦੇ ਅੰਦਰ ਨਿਰਮਾਣ ਕੰਮ ਪੂਰਾ ਕਰ ਦਿੱਤਾ ਜਾਵੇਗਾ।
ਖੇਡ ਰਾਜ ਮੰਤਰੀ ਹਰਿਆਣਾ ਵਿਧਾਨਸਭਾ ਬਜਟ ਸੈਸ਼ਨ ਦੌਰਾਨ ਸਦਨ ਦੇ ਇੱਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।