5 Dariya News

ਪਿਹੋਵਾ ਦੇ ਕੰਥਲਾ ਪਿੰਡ ਵਿੱਚ 8.5 ਕਰੋੜ ਨਾਲ ਨਵਾਂ ਓਵਰਬ੍ਰਿਜ ਬਣੇਗਾ

5 Dariya News

ਚੰਡੀਗੜ੍ਹ 05-Mar-2026

ਸੂਬੇ ਦੀ ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਸਦਨ ਵਿੱਚ ਦੱਸਿਆ ਕਿ ਪਿਹੋਵਾ ਦੇ ਕੰਥਲਾ ਪਿੰਡ ਵਿੱਚ ਨਵਾਂ ਓਵਰਬ੍ਰਿਜ ਬਨਾਉਣ ਲਈ ਸਰਕਾਰ ਵੱਲੋਂ ਪ੍ਰਸਾਸ਼ਨਿਕ ਮੰਜੂਰੀ ਦਿੱਤੀ ਜਾ ਚੁੱਕੀ ਹੈ। ਇਸ ਦੇ ਲਈ 850.00 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਓਵਰਬ੍ਰਿਜ ਬਣਾਇਆ ਜਾਵੇਗਾ। 

ਇਸ ਦਾ ਡਿਜਾਇਨ ਅਤੇ ਵਿਸਤਾਰ ਅੰਦਾਜਾ ਤਿਆਰ ਕੀਤਾ ਜਾ ਰਿਹਾ ਹੈ। ਸੂਬੇ ਦੀ ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਅੱਜ ਹਰਿਆਣਾ ਵਿਧਾਨਸਭਾ ਵਿੱਚ ਚਲ ਰਹੇ ਬਜਟ ਸੈਸ਼ਨ ਦੌਰਾਨ ਸਦਨ ਦੇ ਇੱਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।

ਉਨ੍ਹਾਂ ਨੇ ਦੱਸਿਆ ਕਿ ਕੰਥਲਾ ਤੋਂ ਮਲਿਕਪੁਰ ਮਾਰਗ 'ਤੇ ਸਥਿਤ ਪੁੱਲ 'ਤੇ ਯਾਤਾਯਾਤ ਦੀ ਆਵਾਜਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਨੂੰ 7.5 ਮੀਟਰ ਦੀ ਵਧੀ ਹੋਈ ਮਾਰਗ ਚੌੜਾਈ ਦੇ ਨਾਲ ਪੁਨਰ ਨਿਰਮਾਣਤ ਕੀਤਾ ਜਾਵੇਗਾ। ਇਹ ਕੰਮ 30 ਜੂਨ, 2027 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ।