5 Dariya News

2022–26 ਦੌਰਾਨ ਫਸਲ ਨੁਕਸਾਨ ਮੁਆਵਜ਼ਾ ਵੰਡਿਆ, ਡੀਬੀਟੀ ਰਾਹੀਂ ਸਿੱਧੀ ਭੁਗਤਾਨੀ: ਮੰਤਰੀ ਵਿਪੁਲ ਗੋਇਲ

5 Dariya News

ਚੰਡੀਗੜ੍ਹ 27-Feb-2026

ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਸਦਨ ਵਿੱਚ ਦਸਿਆ ਕਿ ਸਾਲ 2022 ਤੋਂ ਲੈ ਕੇ ਸਾਲ 2026 ਤੱਕ ਫਸਲ ਦੇ ਨੁਕਸਾਨ ਲਈ ਸਰਕਾਰ ਵੱਲੋਂ ਮੁਆਵਜਾ ਵੰਡ ਦਿੱਤਾ ਗਿਆ ਹੈ। ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀ ਵਿਪੁਲ ਗੋਇਲ ਸ਼ੁਕਰਵਾਰ ਨੂੰ ਸਦਨ ਵਿੱਚ ਪੁੱਛੇ ਗਏ ਇੱਕ ਸੁਆਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਕੁਦਰਤੀ ਆਪਦਾਵਾਂ ਦੇ ਕਾਰਨ ਫਸਲਾਂ ਨੂੰ ਹੋਏ ਨੁਕਸਾਨ ਲਈ ਸਾਲ 2022-23 ਵਿੱਚ ਕਰੀਬ 494.05 ਕਰੋੜ ਰੁਪਏ ਦਾ ਮੁਆਵਜਾ ਰਕਮ ਮੰਜੂਰ ਕੀਤੀ ਗਈ ਸੀ ਜੋ ਡਿਪਟੀ ਕਮਿਸ਼ਨਰਾਂ ਨੂੰ ਵੰਡ ਲਈ ਮੈਨੂਅਲ ਢੰਗ ਨਾਲ ਮੰਜੁਰ ਕੀਤੀ ਗਈ ਸੀ। 

ਸੂਬੇ ਵਿੱਚ ਸਾਲ 2023-24 ਵਿੱਚ ਫਸਲ ਖਰਾਬਾ ਲਈ 720.29 ਕਰੋੜ ਰੁਪਏ ਮੰਜੂਰ ਕੀਤੇ ਗਏ ਸਨ। ਰਬੀ 2023 ਤੋਂ ਮਆਵਜਾ ਰਕਮ ਸ਼ਤੀਪੂਰਤੀ ਪੋਰਟਲ ਰਾਹੀਂ ਡੀਬੀਟੀ ਵੱਲੋਂ ਸਿੱਧੇ ਲਾਭਕਾਰਾਂ ਨੂੰ ਵੰਡੀ ਜਾ ਰਹੀ ਹੈ। ਸਾਲ 2024-25 ਵਿੱਚ ਫਸਲ ਖਰਾਬਾ ਲਈ 265.57 ਕਰੋੜ ਰੁਪਏ ਮੰਜੂਰ ਕੀਤੇ ਗਏ ਸਨ ਅਤੇ ਸਾਲ 2025-26 ਵਿੱਚ ਫਸਲ ਖਰਾਬਾ ਲਈ 168.74 ਕਰੋੜ ਰੁਪਏ ਮੰਜੂਰ ਕੀਤੇ ਗਏ।

ਉਨ੍ਹਾਂ ਨੇ ਦਸਿਆ ਕਿ ਸੂਬੇ ਵਿੱਚ ਕੁੱਝ ਕਿਸਾਨਾਂ ਨੂੰ ਗਲਦੀ ਦੇ ਕਾਰਨ, ਬੈਂਕ ਖਾਤਾ ਉਪਲਬਧ ਨਾ ਕਰਵਾਉਣ ਜਾਂ ਹੋਰ ਕਿਸੇ ਕਾਰਨ ਦੀ ਵਜ੍ਹਾ ਨਾਲ ਰਕਮ ਦੀ ਵੰਡ ਨਹੀਂ ਕੀਤੀ ਜਾ ਸਕੀ। ਪਰ ਵਿਭਾਗ ਵੱਲੋਂ ਪਟਵਾਰੀਆਂ ਨੂੰ ਨਿਰਦੇਸ਼ ਹਨ ਕਿ ਗਲਤੀਆਂ ਨੂੰ ਜਲਦੀ ਠੀਕ ਕਰਵਾਉਣ ਤਾਂ ਜੋ ਰਕਮ ਅਲਾਟ ਕੀਤੀ ਜਾ ਸਕੇ।