ਸੂਬਾ ਸਰਕਾਰ ਖਿਡਾਰਿਆਂ ਨੂੰ ਸਹੂਲਤ ਦੇਣ ਲਈ ਹੈ ਪ੍ਰਤੀਬੱਧ-ਖੇਡ ਰਾਜ ਮੰਤਰੀ ਗੌਰਵ ਗੌਤਮ
5 Dariya News
ਚੰਡੀਗੜ੍ਹ 25-Feb-2026
ਹਰਿਆਣਾ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਸੂਬਾ ਸਰਕਾਰ ਖਿਡਾਰਿਆਂ ਨੂੰ ਸਹੂਲਤ ਦੇਣ ਲਈ ਪ੍ਰਤੀਬੱਧ ਹੈ। ਖੇਡ ਮੰਤਰੀ ਅੱਜ ਬੁੱਧਵਾਰ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਸਦਨ ਦੇ ਇੱਕ ਮੈਂਬਰ ਵੱਲੋਂ ਪੁੱਛੇ ਗਏ ਇੱਕ ਸੁਆਲ ਦਾ ਜਵਾਬ ਦੇ ਰਹੇ ਸਨ।
ਉਨ੍ਹਾਂ ਨੇ ਦੱਸਿਆ ਕਿ ਖੇਡ ਵਿਭਾਗ ਵੱਲੋਂ ਮਾਰਚ 2008 ਵਿੱਚ ਜ਼ਿਲ੍ਹਾ ਖੇਡ ਪਰਿਸ਼ਦ, ਸਿਰਸਾ ਨੂੰ ਪਿੰਡ ਮਸੀਤਾ ਵਿੱਚ ਇੱਕ ਖੇਡ ਸਟੇਡੀਅਮ ਦੇ ਨਿਰਮਾਣ ਲਈ 12.67 ਲੱਖ ਰੁਪਏ ਦੀ ਰਕਮ ਪ੍ਰਦਾਨ ਕੀਤੀ ਗਈ ਸੀ। ਇਸ ਸਟੇਡੀਅਮ ਦਾ ਨਿਰਮਾਣ ਸਾਲ 2009 ਵਿੱਚ ਗ੍ਰਾਮ ਪੰਚਾਇਤ ਵੱਲੋਂ ਕੀਤਾ ਗਿਆ ਸੀ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਗ੍ਰਾਮ ਪੰਚਾਇਤ ਦੀ ਅਪੀਲ 'ਤੇ ਖੇਡ ਵਿਭਾਗ ਵੱਲੋਂ ਫਰਵਰੀ 2010 ਵਿੱਚ 20.65 ਲੱਖ ਰੁਪਏ ਅਤੇ ਮਈ 2017 ਵਿੱਚ ਵਧੀਕ 18.96 ਲੱਖ ਰੁਪਏ ਦੀ ਰਕਮ ਜ਼ਿਲ੍ਹਾ ਖੇਡ ਪਰਿਸ਼ਦ, ਸਿਰਸਾ ਨੂੰ ਪਿੰਡ ਮਸੀਤਾ ਵਿੱਚ ਇੱਕ ਬਹੁਉਦੇਸ਼ੀ ਹਾਲ ਦੇ ਨਿਰਮਾਣ ਲਈ ਮੰਜ਼ੂਰ ਕੀਤੀ ਗਈ ਸੀ। ਇਸ ਹਾਲ ਦੇ ਨਿਰਮਾਣ ਨਾਲ ਸਬੰਧਿਤ ਜਾਂਚ ਚਲ ਹੀ ਹੈ, ਜਿਸ ਦੇ ਕਾਰਨ ਨਿਰਮਾਣ ਕੰਮ ਪੈਂਡਿੰਗ ਹੈ।