5 Dariya News

ਮਹਿਮ ਖੇਤਰ ਵਿੱਚ ਹੜ੍ਹ ਤੇ ਜਲਭਰਾਵ ਸਮੱਸਿਆ ਹੱਲ ਲਈ 112.56 ਕਰੋੜ ਦੀਆਂ 44 ਯੋਜਨਾਵਾਂ

5 Dariya News

ਚੰਡੀਗੜ੍ਹ 24-Feb-2026

ਹਰਿਆਣਾ ਦੀ ਸਿੰਚਾਈ ਅਤੇ ਜਲ ਸਰੋਤ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਮਹਿਮ ਵਿਧਾਨਸਭਾ ਖੇਤਰ ਦੇ ਸਾਰੇ ਪਿੰਡਾਂ ਵਿੱਚ ਹੜ੍ਹ ਅਤੇ ਜਲ੍ਹਭਰਾਵ ਦੀ ਸਮੱਸਿਆ ਦੇ ਸਥਾਈ ਹੱਲ ਲਈ ਸੂਬਾ ਸਰਕਾਰ ਵੱਲੋਂ ਕੁੱਲ 112.56 ਕਰੋੜ ਰੁਪਏ ਦੀ ਲਾਗਤ ਨਾਲ 44 ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ। ਇੰਨ੍ਹਾਂ ਯੋਜਨਾਵਾਂ ਨੂੰ ਪੜਾਅਵਾਰ ਢੰਗ ਨਾਲ ਲਾਗੂ ਕੀਤਾ ਜਾਵੇਗਾ।

ਹਰਿਆਣਾ ਦੀ ਸਿੰਚਾਈ ਅਤੇ ਜਲ ਸਰੋਤ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਇੱਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਸ ਦੇ ਪਹਿਲੇ ਪੜਾਅ ਵਿੱਚ 30.16 ਕਰੋੜ ਰੁਪਏ ਦੀ ਲਾਗਤ ਵਾਲੀ 10 ਯੋਜਨਾਵਾਂ ਨੂੰ ਮਿੱਤੀ 31.12.2025 ਨੂੰ ਆਯੋਜਿਤ .ਛਣਞ = -ਙਨ ਦੀ 57ਵੀਂ ਮੀਟਿੰਗ ਵਿੱਚ ਜਰੂਰੀ ਬਜਟ ਪ੍ਰਾਵਧਾਨ ਸਮੇਤ ਮੰਜੂਰੀ ਪ੍ਰਦਾਨ ਕਰ ਦਿੱਤੀ ਗਈ ਹੈ। 

ਮੌਜੂਦਾ ਵਿੱਚ ਇੰਨ੍ਹਾ ਯਜਨਾਵਾਂ ਦੀ ਟੈਂਡਰ ਪ੍ਰਕ੍ਰਿਆ ਜਾਰੀ ਹੈ।ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪਰਿਯੋਜਨਾਵਾਂ ਦੇ ਪੂਰਾ ਹੋਣ ਨਾਲ ਹਜਾਰਾਂ ਏਕੜ ਖੇਤਰ ਅਤੇ ਅਨੇਕ ਪਿੰਡਾਂ ਨੂੰ ਜਲ੍ਹਭਰਾਵ ਦੀ ਸਮੱਸਿਆ ਤੋਂ ਰਾਹਤ ਮਿਲੇਗੀ।