ਹਰਿਆਣਾ ਵਿੱਚ ਪੈਨਸ਼ਨ ਲਾਭਕਾਰਾਂ ਦੀ ਗਿਣਤੀ ਵਿੱਚ 2.75 ਲੱਖ ਵਾਧਾ, 1.11 ਲੱਖ ਦੀ ਤਸਦੀਕ ਜਾਰੀ
5 Dariya News
ਚੰਡੀਗੜ੍ਹ 24-Feb-2026
ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਦੱਸਆ ਕਿ ਪੈਨਸ਼ਨ ਦੇ ਲਾਭਕਾਰਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। 31 ਜਨਵਰੀ, 2026 ਤੱਕ 2,75,441 ਪੈਨਸ਼ਨ ਲਾਭਕਾਰਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਅੱਜ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਸਦਨ ਦੇ ਇੱਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਹਨ।
ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਦੱਸਿਆ ਕਿ ਮੌਤ, ਉਮਰ ਦੇ ਕਾਰਨ ਅਯੋਗਤਾ, ਆਮਦਨ ਆਯੋਗਤਾ, ਰਾਜ ਤੋਂ ਬਾਹਰ ਚਲੇ ਜਾਣ ਅਤੇ ਮੁੜ ਵਿਆਹ ਆਦਿ ਵਰਗੀ ਵੱਖ-ਵੱਖ ਸ਼੍ਰੇਣੀਆਂ ਦੇ ਤਹਿਤ ਆਉਣ ਵਾਲੇ ਲਾਭਕਾਰਾਂ ਦੇ ਦਸਤਾਵੇਜਾਂ ਦੀ ਤਸਦੀਕ ਕਰਨ ਦੇ ਕਾਰਨ 1,11,120 ਦੀ ਪੈਨਸ਼ਨ ਰੋਕੀ ਗਈ।