5 Dariya News

ਨਸ਼ੇ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ, 85 ਗਿਰਫਤਾਰੀਆਂ: ਕ੍ਰਿਸ਼ਣ ਕੁਮਾਰ ਬੇਦੀ

5 Dariya News

ਚੰਡੀਗੜ੍ਹ 23-Feb-2026

ਹਰਿਆਣਾ ਦੇ ਸਮਾਜਿਕ ਨਿਅ੍ਹਾਂ ਅਤੇ ਅਧਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਦੱਸਿਆ ਕਿ ਸਰਕਾਰ ਰਾਜ ਵਿੱਚ ਨਸ਼ੇ ਦੇ ਦੁਰੂਪਯੋਗ ਦੀ ਸਥਿਤੀ 'ਤੇ ਲਗਾਤਾਰ ਨਜਰ ਰੱਖ ਰਹੀ ਹੈ ਅਤੇ ਇਨ੍ਹਾਂ ਗਤੀਵਿਧੀਆਂ ਨੂੰ ਰੋਕਣ ਲਈ ਸਾਰੇ ਲੋੜਵੰਦ ਉਪਾਅ ਵੀ ਕਰ ਰਹੀ ਹੈ। ਸਮਾਜਿਕ ਨਿਅ੍ਹਾਂ ਅਤੇ ਅਧਿਕਾਰਤਾ ਮੰਤਰੀ ਸੋਮਵਾਰ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਇੱਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।

ਸ੍ਰੀ ਬੇਦੀ ਨੇ ਸਦਨ ਨੂੰ ਜਾਣੂ ਕਰਵਾਇਆ ਕਿ ਕਲਾਇਤ ਵਿਧਾਨਸਭਾ ਖੇਤਰ ਵਿੱਚ 2023,2024 ਅਤੇ 2025 ਦੌਰਾਨ ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕੀਤੇ ਗਏ ਮਾਮਲਿਆਂ ਦੀ ਸਾਲਵਾਰ ਗਿਣਤੀ 15,14 ਅਤੇ 16 ਹੈ। ਉਨ੍ਹਾਂ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਸਬੰਧ ਵਿੱਚ ਸਰਕਾਰ ਵੱਲੋਂ ਕੁੱਲ੍ਹ 85 ਗਿਰਫਤਾਰਿਆਂ ਵੀ ਕੀਤੀਆਂ ਹਨ।

ਇਸੇ ਤਰ੍ਹਾਂ ਕਲਾਇਤ ਵਿਧਾਨਸਭਾ ਚੌਣ ਖੇਤਰ ਵਿੱਚ ਐਚਐਸਐਨਸੀਬੀ ਅਤੇ ਸਥਾਨਕ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਨੂੰ ਹਰ ਪੱਧਰ 'ਤੇ ਤੋੜਨ ਲਈ ਸਾਰੇ ਸੰਭਾਵਿਤ ਉਪਾਅ ਕੀਤੇ ਜਾ ਰਹੇ ਹਨ ਭਾਵੇਂ ਉਹ ਅਪਰਾਧਿਆਂ ਵਿਰੁਧ ਕਾਰਵਾਈ ਹੋਵੇ, ਆਦਤਨ ਅਪਰਾਧਿਆਂ ਵਿਰੁਧ ਕਦਮ ਹੋਵੇ, ਜਾਗਰੂਕਤਾ ਪ੍ਰੋਗਰਾਮ ਹੋਵੇ। ਇਸ ਦੇ ਇਲਾਵਾ ਨਸ਼ਾ ਪੀੜਤਾਂ ਦਾ ਪੁਨਰਵਾਸ ਵੀ ਕੀਤਾ ਜਾ ਰਿਹਾ ਹੈ।  

ਸਾਰੇ ਮਾਮਲਿਆਂ ਵਿੱਚ ਮੂਲ ਸਪਲਾਈਕਰਤਾ ਅਤੇ ਵਿਤਰਕ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਵੀ ਸਾਜਿਸ਼ਕਰਤਾ ਦੇ ਰੂਪ  ਵਿੱਚ ਗਿਰਫਤਾਰ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਉਨ੍ਹਾਂ ਦੇ ਬੈਂਕ ਖਾਤਿਆਂ ਨੂੰ ਫ੍ਰੀਜ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਸੰਪਤੀ ਵੀ ਕੁਰਕ ਕੀਤੀ ਜਾ ਰਹੀ ਹੈ। 

ਅਪਰਾਧਿਆਂ ਦਾ ਪਤਾ ਲਗਾਉਣ ਲਈ ਟ੍ਰੇਨਡ ਨਾਰਕੋਟਿਕਸ ਸਪ੍ਰਿਫਰ ਡਾਗਸ ਦੀ ਟੀਮ ਦਾ ਵੀ ਉਪਯੋਗ ਕੀਤਾ ਜਾ ਰਿਹਾ ਹੈ। ਸ੍ਰੀ ਬੇਦੀ ਨੇ ਦੱਸਿਆ ਕਿ ਹਾਲਾਂਕਿ ਇਹ ਅੰਤਰ ਰਾਜਿਆਂ ਅਤੇ ਸੀਮਾਵਰਤੀ ਅਪਰਾਧ ਵੀ ਹੈ, ਇਸ ਲਈ ਸੰਦਿਗਧ ਵਿਅਕਤੀਆਂ ਅਤੇ ਟ੍ਰਾਫਿਕਾਂ ਦੀ ਜਾਂਚ ਲਈ ਅੰਤਰਰਾਜੀ ਰਸਤਿਆਂ 'ਤੇ ਨਾਕੇ ਵੀ ਲਗਾਏ ਜਾਂਦੇ ਹਨ। 

ਇਸ ਸਮੱਸਿਆ ਨਾਲ ਨਿਪਟਨ ਲਈ ਕੈਥਲ ਜ਼ਿਲ੍ਹੇ ਵਿੱਚ  ਇੱਕ ਸਮਰਪਿਤ ਏਂਟੀ-ਨਾਰਕੋਟਿਕ ਸੇਲ ਬਣਾਇਆ ਗਿਆ ਹੈ। ਰਾਜਭਰ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਨੇਟਵਰਕ ਨੂੰ ਰੋਕਣ ਲਈ ਐਚਐਸਐਨਸੀਬੀ ਦੀ ਟੀਮਾਂ ਵੱਲੋਂ ਰੇਗੁਲਰ ਨਿਗਰਾਨੀ ਕੀਤੀ ਜਾਂਦੀ ਹੈ।

ਉਨ੍ਹਾਂ ਨੇ ਦਂੱਸਿਆ ਕਿ ਕੈਥਲ ਵਿੱਚ ਹੋਰ ਵੱਧ ਡ੍ਰਗ ਡੀ-ਐਡਿਕਸਨ ਕੇਂਦਰ ਖੋਲੇ ਜਾ ਰਹੇ ਹਨ ਅਤੇ ਉਨ੍ਹਾਂ ਵਿੱਚ ਬੈਡ ਦੀ ਗਿਣਤੀ ਨੂੰ ਵੀ ਵਧਾਇਆ ਜਾ ਰਿਹਾ ਹੈ। ਇਸ ਦੇ ਇਲਾਵਾ 85 ਲੋਕਾਂ ਨੂੰ ਪੁਲਿਸ ਵੱਲੋਂ ਗਿਰਤਾਰ ਕਰ ਉਨ੍ਹਾਂ ਨੂੰ ਸਜਾ ਵੀ ਦਿਲਵਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨਸ਼ਾ ਤਸਕਰਾਂ, ਨਸ਼ੇ ਦੀ ਸਪਲਾਈ ਕਰਨ ਵਾਲਿਆਂ, ਨਸ਼ਾ ਵੇਚਣ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕਰੇਗੀ।