5 Dariya News

ਲਖਬੀਰ ਸਿੰਘ ਰਾਏ ਨੇ ਪਿੰਡ ਢੋਲਾ ਸਾਧੂਗੜ ਅਤੇ ਖੇੜੀ ਭਾਈ ਕੀ ਵਿਖੇ ਸਾਂਝੀ ਸੱਥ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ

ਸਰਬਸੰਮਤੀ ਨਾਲ ਚੁਣੀਆਂ ਤਿੰਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ 05 ਲੱਖ ਰੁਪਏ ਪ੍ਰਤੀ ਪੰਚਾਇਤ ਚੈਕ ਵੰਡੇ

5 Dariya News

ਫਤਿਹਗੜ੍ਹ ਸਾਹਿਬ 19-Feb-2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹਿਰਾਂ ਦੀ ਤਰਜ਼ ਤੇ ਪਿੰਡਾਂ ਦੇ ਵਿਕਾਸ ਅੰਦਰ ਕੋਈ ਕਸਰ ਨਹੀ ਛੱਡ ਰਹੀ। ਪਿੰਡਾਂ ਦੀ ਲਿੰਕ ਸੜਕਾਂ, ਪੰਚਾਇਤ ਘਰ, ਸਕੂਲਾਂ ਦੀ ਦਿੱਖ ਬਦਲਣ ਲਈ ਰਾਜ ਸਰਕਾਰ ਵੱਲੋਂ ਗਰਾਂਟਾਂ ਜਾਰੀ ਕੀਤੀਆ ਜਾ ਰਹੀਆ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਸਾਂਝੀ ਸੱਥ ਪ੍ਰੋਗਰਾਮ ਤਹਿਤ ਪਿੰਡ ਢੋਲਾ, ਸਾਧੂਗੜ੍ਹ ਅਤੇ ਖੇਡੀ ਭਾਈ ਕੀ ਵਿਖੇ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ 5 ਲੱਖ ਰੁਪਏ ਪ੍ਰਤੀ ਪੰਚਾਇਤ ਚੈਕ ਸੋਂਪਣ ਮੌਕੇ ਕੀਤਾ।

ਵਿਧਾਇਕ ਰਾਏ ਨੇ ਵੱਖ-ਵੱਖ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਤੇ ਪਹੁੰਚ ਕੇ ਪਿੰਡਾਂ ਦੇ ਵਸਨੀਕਾਂ ਅਤੇ ਪੰਚਾਇਤ ਤੋਂ ਪਿੰਡ ਪੱਧਰ ਤੇ ਹੋਣ ਵਾਲੇ ਵਿਕਾਸ ਕੰਮਾਂ ਬਾਰੇ ਵਿਸ਼ੇਸ ਚਰਚਾ ਕੀਤੀ, ਜਿੱਥੇ ਪੰਚਾਇਤਾਂ ਵੱਲੋਂ ਪਿੰਡਾਂ ਅੰਦਰ ਲੋੜੀਂਦੇ ਅਤੇ ਅਤਿ ਜਰੂਰੀ ਹੋਣ ਵਾਲੇ ਵਿਕਾਸ ਕੰਮਾਂ ਬਾਰੇ ਵਿਧਾਇਕ ਨੂੰ ਜਾਣੂ ਕਰਵਾਇਆ ਗਿਆ। ਵਿਧਾਇਕ ਰਾਏ ਨੇ ਸੱਥ ਪ੍ਰੋਗਰਾਮ ਦਾ ਮੰਤਵ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਲੋਕਾਂ ਦੀ ਰਾਏ ਅਨੁਸਾਰ ਪੇਂਡੂ ਇਲਾਕਿਆਂ ਦਾ ਵਿਕਾਸ ਕਰਵਾਉਣਾ ਹੈ।

ਵਿਧਾਇਕ ਰਾਏ ਨੇ ਸਮੂਹ ਪਿੰਡ ਵਾਸੀਆਂ ਨੂੰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਹਰੇਕ ਵਿਅਕਤੀ ਨੂੰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ਼ ਲਈ ਬਣ ਰਹੇ ਸਿਹਤ ਬੀਮਾ ਕਾਰਡ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਹਰੇਕ ਪਰਿਵਾਰ ਦੇ ਮੈਂਬਰ ਦਾ ਸਿਹਤ ਬੀਮਾ ਯੌਜਨਾ ਕਾਰਡ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਤਾਂ ਜੋ ਆਰਥਿਕ ਤੰਗੀ ਕਾਰਨ ਹਲਕਾ ਫ਼ਤਿਹਗੜ੍ਹ ਸਾਹਿਬ ਦਾ ਕੋਈ ਵੀ ਵਿਅਕਤੀ ਇਲਾਜ਼ ਤੋਂ ਵਾਂਝਾ ਨਾ ਰਹੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲਾ ਪਰਿਸ਼ਦ ਮੈਂਬਰ ਅਮਰਿੰਦਰ ਸਿੰਘ ਮੰਡੋਫਲ, ਬਲਾਕ ਸੰਮਤੀ ਮੈਂਬਰ ਬਿਕਰਮਜੀਤ ਸਿੰਘ ਬਲਾਕ ਸੰਮਤੀ ਮੈਂਬਰ, ਕਰਮਜੀਤ ਸਿੰਘ, ਹੈਪੀ ਭੈਣੀ, ਹਰਮੇਸ਼ ਸਿੰਘ ਪੂਨੀਆ, ਬੀਕਰ ਸਿੰਘ ਰਜਿੰਦਰਗੜ੍ਹ, ਸਰਪੰਚ ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ ਢੋਲਾ, ਗੁਰਦੀਪ ਸਿੰਘ ਢੋਲਾ, ਸਤਨਾਮ ਸਿੰਘ ਭੈਣੀ, ਸੈਕਰਟਰੀ ਭੁਪਿੰਦਰ ਸਿੰਘ, ਵਰਿੰਦਰ ਸਿੰਘ ਬੀਵੀਪੁਰ, ਤੇਜੀ ਬਰਾਸ, ਰਵਿੰਦਰ ਸਿੰਘ ਪੀਏ ਸਤੀਸ਼ ਕੁਮਾਰ ਲਟੌਰ।