5 Dariya News

ਗੁਰਮੀਤ ਸਿੰਘ ਖੁੱਡੀਆਂ ਵੱਲੋਂ ਹਲਕੇ ਦੀਆਂ 28.55 ਕਿਲੋਮੀਟਰ ਸੜਕਾਂ ਲਈ 9.78 ਕਰੋੜ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ

5 Dariya News

ਲੰਬੀ 19-Feb-2026

ਆਵਾਜਾਈ ਪੱਖੋਂ ਲੋਕਾਂ ਨੂੰ ਸੁਖਾਵਾਂ ਮਹੌਲ ਮੁਹੱਈਆ ਕਰਵਾਉਣ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ, ਇਨ੍ਹਾਂ ਗੱਲਾਂ ਦਾ ਪ੍ਰਗਾਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਹਲਕੇ ਦੇ ਪਿੰਡ ਸਿੱਖਵਾਲਾ, ਘੁਮਿਆਰਾ, ਲੁਹਾਰਾ ਅਤੇ ਵੜਿੰਗ ਖੇੜਾ ਵਿਖੇ ਵੱਖ-ਵੱਖ ਸੜਕਾਂ ਦੀ ਨਵੀਂ ਉਸਾਰੀ ਅਤੇ ਨਵੀਨੀਕਰਨ ਮੌਕੇ ਕੀਤਾ। ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਸਿੱਖਵਾਲਾ ਤੋਂ ਖੁੱਡੀਆਂ ਗੁਲਾਬ ਸਿੰਘ ਨੂੰ ਜਾਂਦੀ ਸੜਕ ਨੂੰ 10 ਫੁੱਟ ਤੋਂ 18 ਫੁੱਟ ਚੌੜਾ ਕੀਤਾ ਜਾਣਾ ਹੈ, ਜਿਸਦੀ ਲੰਬਾਈ 4.80 ਕਿਲੋਮੀਟਰ ਹੈ ਅਤੇ ਇਸ ਕੰਮ ’ਤੇ 2.73 ਕਰੋੜ ਦੀ ਲਾਗਤ ਨਾਲ ਖਰਚ ਕੀਤਾ ਜਾਵੇਗਾ। 

ਪਿੰਡ ਘੁਮਿਆਰਾ ਤੋਂ ਮਿੱਡੂ ਖੇੜਾ 2.80 ਕਿਲੋਮੀਟਰ ਸੜਕ ਦੀ ਨਵੀਂ ਉਸਾਰੀ ਕੀਤੀ ਜਾਵੇਗੀ ਜਿਸਦੀ ਚੌੜਾਈ 12 ਫੁੱਟ ਹੋਵੇਗੀ ਅਤੇ ਜਿਸ ’ਤੇ ਉਸਾਰੀ ਲਈ 1.29 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸੇ ਤਰ੍ਹਾਂ ਪਿੰਡ ਲੁਹਾਰਾ ਵਿਖੇ ਸੜਕਾਂ ਦੀ ਮੁਰੰਮਤ ਕੀਤੀ ਜਾਣੀ ਹੈ, ਜਿਸ ਵਿੱਚ ਫਿਰਨੀ ਲੁਹਾਰਾ ਸੜਕ ਦੀ ਲੰਬਾਈ 0.90 ਕਿਲੋਮੀਟਰ, ਲਾਗਤ 18.26 ਲੱਖ, ਲੁਹਾਰਾ ਤੋਂ ਵੜਿੰਗ ਖੇੜਾ ਸੜਕ ਦੀ ਲੰਬਾਈ 3.90 ਕਿਲੋਮੀਟਰ, ਲਾਗਤ 70.76 ਲੱਖ, ਮਲੋਟ ਡਬਵਾਲੀ ਰੋਡ ਤੋਂ ਢਾਣੀ ਸੁਰਿੰਦਰ ਸਿੰਘ ਤੱਕ ਲੰਬਾਈ 2.15 ਕਿਲੋਮੀਟਰ, ਲਾਗਤ 35.40 ਲੱਖ, ਏ.ਐਸ.ਡੀ. ਰੋਡ ਤੋਂ ਕਿਲਿਆਂਵਾਲੀ ਤੱਕ ਸੜਕ ਦੀ ਲੰਬਾਈ 1.80 ਕਿਲੋਮੀਟਰ 24.48 ਲੱਖ ਅਤੇ ਮਲੋਟ ਡੱਬਵਾਲੀ ਰੋਡ ਤੋਂ ਸਿੰਘੇਵਾਲਾ ਘੁਮਿਆਰਾ ਰੋਡ ਦੀ ਲੰਬਾਈ 5.80 ਕਿਲੋਮੀਟਰ ਜਿਸ ’ਤੇ 83.97 ਲੱਖ ਰੁਪਏ ਦਾ ਖਰਚ ਆਵੇਗਾ। 

ਇਸ ਤਰ੍ਹਾਂ ਲੁਹਾਰਾ ਵਿਖੇ ਕੁੱਲ 14.55 ਕਿਲੋਮੀਟਰ ਸੜਕਾਂ ਦੀ ਲੰਬਾਈ ਲਈ 2.32 ਕਰੋੜ ਦੀ ਲਾਗਤ ਨਾਲ ਖਰਚ ਕੀਤਾ ਜਾਵੇਗਾ। ਪਿੰਡ ਵੜਿੰਗ ਖੇੜਾ ਤੋਂ ਫੱਤਾ ਕੇਰਾ ਤੱਕ 6.40 ਕਿਲੋਮੀਟਰ ਲੰਬੀ ਸੜਕ ਨੂੰ ਚੌੜਾ ਕਰਨ ਲਈ 3.44 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਇਨ੍ਹਾਂ ਸੜਕਾਂ ਦਾ ਨਿਰਮਾਣ ਪੰਜਾਬ ਮੰਡੀ ਬੋਰਡ ਵੱਲੋਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਹਲਕੇ ਦੇ ਸਾਰੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨਾ ਸਰਕਾਰ ਦਾ ਮੁੱਖ ਉਦੇਸ਼ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੜਕਾਂ ਦੇ ਬਣਨ ਨਾਲ ਲੋਕਾਂ ਨੂੰ ਆਵਾਜਾਈ ਦੀ ਸਹੂਲਤ ਵਿੱਚ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸੜਕਾਂ ਪਿੰਡਾਂ ਨੂੰ ਆਪਸ ਵਿੱਚ ਜੋੜਦੀਆਂ ਹਨ ਸਾਫ਼ ਸੁਥਰੀਆਂ ਸੜਕਾਂ ਦੇ ਨਿਰਮਾਨ ਨਾਲ ਸਫ਼ਰ ਦੌਰਾਨ ਆਸਾਨੀ ਹੋਵੇਗੀ ਅਤੇ ਸਮੇਂ ਦੀ ਬੱਚਤ ਵੀ ਹੋਵੇਗੀ।

ਇਸ ਮੌਕੇ ਐਕਸੀਅਨ ਵੀਨਸ ਗਰਗ, ਜੇ.ਈ. ਜਿਊਨ ਸਿੰਘ, ਪੀ.ਏ. ਗੁਰਬਾਜ ਖੁੱਡੀਆਂ, ਕਰਮਵੀਰ ਸਿੰਘ ਸੰਨੀ ਲੋਹਾਰਾ, ਬਿੰਨੀ ਬਰਾੜ, ਗੁਰਮੀਤ ਸਿੰਘ ਸਰਪੰਚ, ਬਲਜਿੰਦਰ ਸਿੰਘ ਸਰਪੰਚ ਘੁਮਿਆਰਾ, ਦਰਸ਼ਨ ਸਿੰਘ ਸਰਪੰਚ, ਜਗਦੇਵ ਸਿੰਘ ਸਰਪੰਚ, ਗੁਰਲਾਲ ਸਿੰਘ ਮੈਂਬਰ, ਨਛੱਤਰ ਸਿੰਘ ਨੰਬਰਦਾਰ, ਰਾਜਵੀਰ ਸਿੰਘ ਪੰਚ, ਤਕਦੀਰ ਸਿੰਘ ਪੰਚ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਮਲਕੀਤ ਸਿੰਘ, ਚਰਨ ਸਿੰਘ ਫੌਜੀ, ਜਸਵਿੰਦਰ ਸਿੰਘ ਪੰਚ, ਡਿਪਟੀ ਘੁਮਿਆਰਾ ਨਛੱਤਰ ਸਿੰਘ ਪੰਚ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਬੰਧਤ ਪਿੰਡਵਾਸੀ ਹਾਜ਼ਰ ਸਨ।