ਸਵਾਮੀ ਦਯਾਨੰਦ ਦੇ ਵਿਚਾਰ ਸਹੀ ਰਾਹ ਦਿਖਾਉਂਦੇ ਹਨ: ਸਪੀਕਰ ਹਰਵਿੰਦਰ ਕਲਿਆਣ
11 ਲੱਖ ਦੀ ਸਹਾਇਤਾ ਦਾ ਐਲਾਨ
5 Dariya News
ਚੰਡੀਗੜ੍ਹ 15-Feb-2026
ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਨੇ ਸਵਾਮੀ ਦਯਾਨੰਦ ਸਰਸਵਤੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਸਵਾਮੀ ਜੀ ਦੇ ਵਿਚਾਰ ਸਾਨੂੰ ਉਲਟ ਸਥਿਤੀਆਂ ਵਿਚ ਵੀ ਸਹੀ ਰਸਤੇ ਤੇ ਚਲਣ ਦੀ ਊਰਜਾ ਦਿੰਦੇ ਹਨ। ਦੇ੪ ਦੀ ਤਰੱਕੀ ਸਾਡੇ ਸਭਿਆਚਾਰ ਤੋਂ ਬਿਨਾਂ ਸੰਭਵ ਨਹੀਂ ਹੈ। ਆਰਿਆ ਸਮਾਜ ਜਿਸ ਤਰ੍ਹਾਂ ਸਾਡੀ ਅਗਲੀ ਪੀੜ੍ਹੀ ਨੂੰ ਆਪਣੀ ਜੜ੍ਹਾਂ ਅਤੇ ਮਾਣ ਵਾਲੇ ਸਭਿਆਚਾਰ ਨਾਲ ਜੋੜਣ ਦਾ ਯਤਨ ਕਰ ਰਿਹਾ ਹੈ, ਇਹ ਅਸਲ ਵਿਚ ਇਕ ਪਵਿੱਤਰ ਕੰਮ ਹੈ।
ਹਰਿਆਣਾ ਵਿਧਾਨ ਸਭਾ ਸਪੀਕਰ ਹਰਵਿੰਦਰ ਕਲਿਆਣ ਅੱਜ ਆਰਿਆ ਸਮਾਜ ਵੱਲੋਂ ਆਯੋਜਿਤ ਸਵਾਮੀ ਦਯਾਨੰਦ ਸਰਸਵਤੀ ਜਨਮਦਿਨ ਤੇ ਬੋਧੋਸਤਵ ਪ੍ਰੋਗ੍ਰਾਮ ਦੇ ਸਮਾਪਨ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਵੱਜੋਂ ਬੋਲ ਰਹੇ ਸਨ। ਇਸ ਮੌਕੇ ਤੇ ਉਨ੍ਹਾਂ ਨੇ ਆਪਣੀ ਨਿੱਜੀ ਫੰਡ ਵਿਚੋਂ ਸਭਾ ਨੂੰ 11 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਉਨ੍ਹਾਂ ਕਿਹਾ ਕਿ ਸਾਡੇ ਮਹਾਪੁਰਖਾਂ ਨੇ ਉਸ ਦੌਰ ਵਿਚ ਆਪਣੇ ਸਭਿਆਚਾਰ, ਧਰਮ ਅਤੇ ਦੇ੪ ਲਈ ਸੰਘਰ੪ ਕੀਤਾ, ਜਦੋਂ ਸਥਿਤੀਆਂ ਉੱਲਟ ਸੀ। ਗੁਲਾਮੀ ਦੇ ਲੰਬੇ ਸਮੇਂ ਤੋਂ ਬਾਅਦ ਆ੭ਾਦੀ ਤਾਂ ਮਿਲੀ, ਲੇਕਿਨ ਅੱਜ ਵੀ ਸਾਡੇ ਸਾਹਮਣੇ ਕਈ ਚੁਣੌਤੀਆਂ ਮੌ੭ੂਦ ਹਨ। ਦੇ੪ ਨੂੰ ਮੁੜ ਉਨ੍ਹਾਂ ਉੱਚਾਈਆਂ ਤੇ ਲੈ ਜਾਣ ਦਾ ਸੁਪਨਾ ਹਰੇਕ ਨਾਗਰਿਕ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੈ।
ਵਿਕਸਿਤ ਦੇ੪ ਦੇ ਸੰਕਲਪ ਨੂੰ ਸਿੱਧ ਕਰਨ ਲਈ ਸਾਡਾ ਆਤਮਨਿਰਭਰ ਹੋਣਾ ਲਾਜਿਮੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇ੪ ਨੂੰ 2047 ਤਕ ਵਿਕਸਿਤ ਦੇ੪ ਬਣਾਉਣ ਦੇ ਸੁਪਨੇ ਵਿਚ ਹਰੇਕ ਦੇ੪ਵਾਸੀ ਦੀ ਭੂਮਿਕਾ ਅਹਿਮ ਹੈ। ਇਸ ਲਈ ਸਿਰਫ ਨਵੀਂ ਤਕਨਾਲੋਜੀ ਅਤੇ ਆਤਮਨਿਰਭਰਤਾ ਹੀ ਕਾਫੀ ਨਹੀਂ ਹੈ, ਸਗੋਂ ਸਾਡੀ ਨੌਜੁਆਨ ਪੀੜ੍ਹੀ ਦਾ ਉਨ੍ਹਾਂ ਸੰਸਕਾਰਾਂ ਨਾਲ ਜੁੜਣਾ ਵੀ ਲਾਜਿਮੀ ਹੈ, ਜਿਸ ਵਿਚ ਖੁਦ ਦੀ ਤਰੱਕੀ ਦੇ ਨਾਲ ਸਮਾਜ ਦੀ ਭਲਾਈ ਦੀ ਇੱਛਾ ਵੀ ੪ਾਮਿਲ ਹੋਣੀ ਚਾਹੀਦੀ ਹੈ।