5 Dariya News

ਸੂਬੇ ਦੇ ਸੜ੍ਹਕੀ ਢਾਂਚੇ ਨੂੰ ਕੀਤਾ ਜਾਵੇਗਾ ਮਜ਼ਬੂਤ – ਜਸਵਿੰਦਰ ਸਿੰਘ ਰਮਦਾਸ

ਕਰੀਬ 1 ਕਰੋੜ 72 ਲੱਖ ਰੁਪਏ ਦੀ ਲਾਗਤ ਨਾਲ ਰਿਪੇਅਰ ਹੋਣ ਵਾਲੀਆਂ ਪੰਜ ਸੜ੍ਹਕਾਂ ਦੇ ਰੱਖੇ ਨੀਂਹ ਪੱਥਰ

5 Dariya News

ਅੰਮ੍ਰਿਤਸਰ 13-Feb-2026

ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸੜ੍ਹਕੀ ਢਾਂਚੇ ਨੂੰ ਲੈ ਕੇ ਕਾਫ਼ੀ ਗੰਭੀਰ ਹੈ ਅਤੇ ਸੂਬੇ ਭਰ ਦੇ ਸੜ੍ਹਕੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਨੇਕਾਂ ਕਦਮ ਚੁੱਕੇ ਜਾ ਰਹੇ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਅਟਾਰੀ ਦੇ ਵਿਧਾਇਕ ਸ: ਜਸਵਿੰਦਰ ਸਿੰਘ ਰਮਦਾਸ ਨੇ ਅਟਾਰੀ ਵਿਖੇ 10.17 ਕਿਲੋਮੀਟਰ ਸੜ੍ਹਕਾਂ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ।

ਵਿਧਾਇਕ ਰਮਦਾਸ ਨੇ ਦੱਸਿਆ ਕਿ ਅਟਾਰੀ ਹਲਕੇ ਅਧੀਨ ਪਿੰਡ ਖਾਸਾ, ਪਿੰਡ ਕਾਉਂਕੇ ਤੋਂ ਨਾਮਧਾਰੀ ਮੌਹਾਵਾ, ਪਿੰਡ ਭਰੌਵਾਲ, ਪਿੰਡ ਚੀਚੇ ਤੋਂ ਲੱਧੇਵਾਲ ਅਤੇ ਪਿੰਡ ਚੀਚੇ ਤੋਂ ਪੀਰ ਧੂਰੀ ਸੜ੍ਹਕ ਦੀ ਮੁਰੰਮਤ ਅਤੇ ਮਜ਼ਬੂਤੀ ਲਈ ਕਰੀਬ 1 ਕਰੋੜ 71 ਲੱਖ 52 ਹਜ਼ਾਰ ਰੁਪਏ ਦੀ ਲਾਗਤ ਨਾਲ ਸਪੈਸ਼ਲ ਰਿਪੇਅਰ ਕੰਮ ਦਾ ਨੀਂਹ ਪੱਥਰ ਰੱਖਿਆ। ਵਿਧਾਇਕ ਰਮਦਾਸ ਨੇ ਦੱਸਿਆ ਕਿ ਇਸ ਸਾਰੇ ਕੰਮ ਦੀ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤ ਇਸ ਕੰਮ ਨੂੰ ਮਿੱਥੇ ਸਮੇਂ ਅੰਦਰ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। 

ਉਨਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਗੁਣਵੱਤਾ ਦੇ ਕੰਮ ਵਿੱਚ ਕਿਸੇ ਕਿਸਮ ਦੀ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨਾਂ ਦੱਸਿਆ ਕਿ ਇਹ ਸੜ੍ਹਕਾਂ ਦਾ ਕੰਮ ਮੁਕੰਮਲ ਹੋਣ ਨਾਲ ਨੇੜਲੇ ਪਿੰਡਾ ਦੇ ਲੋਕਾਂ ਨੂੰ ਆਵਾਜਾਈ ਵਿੱਚ ਕਾਫ਼ੀ ਰਾਹਤ ਮਿਲੇਗੀ। ਉਨਾਂ ਕਿਹਾ ਕਿ ਸੜ੍ਹਕਾਂ ਦੀ ਮਜ਼ਬੂਤੀ ਨਾਲ ਸੜਕੀ ਦੁਰਘਟਨਾਂਵਾਂ ਵਿੱਚ ਕਮੀ ਆਉਂਦੀ ਹੈ ਅਤੇ ਕਈ ਕੀਮਤੀ ਜਾਨਾਂ ਵੀ ਬਚਦੀਆਂ ਹਨ।

ਇਸ ਮੌਕੇ ਚੇਅਰਪਰਸਨ ਮੈਡਮ ਸੀਮਾ ਸੋਢੀ, ਕੈਪਟਨ ਜੇ.ਕੇ ਸਿੰਘ, ਐਸ.ਡੀ.ਓ. ਮੰਡੀ ਬੋਰਡ ਅੰਮ੍ਰਿਤਪਾਲ ਸਿੰਘ , ਜੇ.ਈ. ਹਰਬੰਸ ਸਿੰਘ,ਸਰਪੰਚ ਹਰਪਾਲ ਸਿੰਘ,ਭਗਵੰਤ ਸਿੰਘ,ਮੁਖਮੀਤ ਸਿੰਘ, ਨਿਰਵੈਲ ਸਿੰਘ,ਕੰਵਲਜੀਤ ਸਿੰਘ ਮੋਨੂੰ,ਸਤਨਾਮ ਸਿੰਘ ,ਸਰਵਣ ਸਿੰਘ,ਨਰਿੰਦਰ ਸ਼ਰਮਾ,ਰਾਕੇਸ਼ ਰਾਜੂ, ਗੁਰਪ੍ਰੀਤ ਸਿੰਘ,ਡਾ.ਮਨਦੀਪ ਸਿੰਘ,ਡਾ. ਦਿਲਬਾਗ ਸਿੰਘ, ਜਗਦੀਸ਼ ਸਿੰਘ ਆਦਿ ਹਾਜਰ ਸਨ।