ਸ਼ਿਵਰਾਤਰੀ ਦੇ ਤਿਉਹਾਰ ਮੌਕੇ ਸ਼ਹਿਰ ਵਿੱਚ ਨਿਕਲੀ ਸ਼ੋਭਾ ਯਾਤਰਾਵਾਂ ਵਿੱਚ ਸ਼ਾਮਿਲ ਹੋਏ ਕੁਲਜੀਤ ਸਿੰਘ ਬੇਦੀ
ਸ਼ਿਵਰਾਤਰੀ ਦਾ ਤਿਉਹਾਰ ਫਲ ,ਧਨ, ਸੰਤਾਨ ਅਤੇ ਅਰੋਗਤਾ ਪ੍ਰਦਾਨ ਕਰਨ ਵਾਲਾ ਮਹਾਂਪਰਵ ਹੈ: ਡਿਪਟੀ ਮੇਅਰ ਬੇਦੀ
5 Dariya News
ਐਸ.ਏ.ਐਸ ਨਗਰ 13-Feb-2026
ਸ਼ਿਵਰਾਤਰੀ ਦੇ ਤਿਉਹਾਰ ਨੂੰ ਸਮਰਪਿਤ ਸ਼ਹਿਰ ਵਿੱਚ ਵੱਖ -ਵੱਖ ਮੰਦਿਰਾਂ ਅਤੇ ਧਾਰਮਿਕ ਸੰਸਥਾਵਾਂ ਵਲੋਂ ਸ਼ੋਭਾ ਯਾਤਰਾ ਕਡ਼ੀ ਗਈ ਅਤੇ ਧਾਰਮਿਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ! ਇਸ ਮੌਕੇ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਖ-ਵੱਖ ਸ਼ੋਭਾ ਯਾਤਰਾਵਾਂ ਵਿੱਚ ਸ਼ਾਮਿਲ ਹੋਏ ਅਤੇ ਧਾਰਮਿਕ ਪ੍ਰੋਗਰਾਮਾਂ ਵਿੱਚ ਨਤਮਸਤਕ ਹੋਏ ਅਤੇ ਭਗਵਾਨ ਭੋਲੇ ਨਾਥ ਦਾ ਅਸ਼ੀਰਵਾਦ ਹਾਸਿਲ ਕੀਤਾ ਅਤੇ ਇਲਾਕੇ ਦੀ ਭਲਾਈ ਲਈ ਅਰਦਾਸ ਕੀਤੀ।
ਇਸ ਮੋਕੇ ਧਾਰਮਿਕ ਸੰਸਥਾਵਾਂ ਵਲੋਂ ਲੰਗਰ ਦਾ ਭੀ ਆਯੋਜਨ ਕੀਤਾ ਗਿਆ ਅਤੇ ਸੰਗਤਾਂ ਲਈ ਕੀਰਤਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਲੋਂ ਸਾਰੀ ਸੰਗਤ ਅਤੇ ਆਏ ਹੋਏ ਸਾਰੇ ਭਗਤਾਂ ਨੂੰ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਦੀ ਮੁਬਾਰਕਬਾਦ ਦਿੱਤੀ ਗਈ ਅਤੇ ਇਸ ਤਿਉਹਾਰ ਤੇ ਮਹੱਤਤਾ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਸ ਦਿਨ ਭੋਲੇ ਨਾਥ ਦਾ ਵਿਆਹ ਮਾਤਾ ਪਾਰਵਤੀ ਨਾਲ ਹੋਇਆ ਸੀ।
ਜਿਸ ਕਰਕੇ ਭਗਤਾਂ ਵਲੋਂ ਰਾਤ ਨੂੰ ਭਗਵਾਨ ਸਿਵ ਦੀ ਬਰਾਤ ਕੱਢੀ ਜਾਂਦੀ ਹੈ ਅਤੇ ਸਿਵ ਪੂਜਾ ਕੀਤੀ ਜਾਂਦੀ ਹੈ। ਹਿੰਦੂ ਧਰਮ ਵਿੱਚ ਸ਼ਿਵ ਮਹਾਪੁਰਾਣ ਅਨੂਸਾਰ ਇਸ ਪਾਵਨ ਦਿਨ ਭਗਵਾਨ ਭੋਲੇ ਨਾਥ ਦੇ ਨਿਰਾਕਾਰ ਸਵਰੂਪ ਪ੍ਰਤੀਕ ਸ਼ਿਵਲਿੰਗ ਦਾ ਪੂਜਨ ਸਭ ਤੋਂ ਪਹਿਲਾ ਬ੍ਰਹਮਾ ਜੀ ਅਤੇ ਭਗਵਾਨ ਵਿਸ਼ਨੂੰ ਜੀ ਦੇ ਦੁਆਰਾ ਹੋਇਆ। ਜਿਸ ਕਾਰਨ ਇਹ ਦਿਨ ਸ਼ਿਵਰਾਤਰੀ ਦੇ ਨਾਮ ਨਾਲ ਪ੍ਰਸਿੱਧ ਹੋਇਆ।