5 Dariya News

ਕੋਮਲ ਮਿੱਤਲ ਵੱਲੋਂ ਜੇ.ਆਰ.ਈ.ਡਬਲਯੂ ਫਾਊਂਡੇਸ਼ਨ ਵੱਲੋਂ ਭੇਟ ਕੀਤੀ ਕਮਿਊਨਿਟੀ ਫਿਊਨਰਲ ਵੈਨ ਸੇਵਾ ਦੀ ਸ਼ੁਰੂਆਤ

ਬਲੌਂਗੀ ਸ਼ਮਸ਼ਾਨ ਘਾਟ ਵਿਖੇ ਤਾਇਨਾਤ ਕੀਤੀ ਜਾਵੇਗੀ ਨਵੀਂ ਭੇਟ ਕੀਤੀ ਗਈ ਵੈਨ

5 Dariya News

ਸਾਹਿਬਜ਼ਾਦਾ ਅਜੀਤ ਸਿੰਘ ਨਗਰ 13-Feb-2026

ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਵੱਲੋਂ ਅੱਜ ਜੇ.ਆਰ.ਈ.ਡਬਲਯੂ ਫਾਊਂਡੇਸ਼ਨ ਵੱਲੋਂ ਅੱਜ ਮੋਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਨਿਵਾਸੀਆਂ ਲਈ ਭੇਟ ਕੀਤੀ 'ਕਮਿਊਨਿਟੀ ਫਿਊਨਰਲ ਵੈਨ ਸੇਵਾ' ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ‘ਤੇ ਕੋਮਲ ਮਿੱਤਲ, ਡਿਪਟੀ ਕਮਿਸ਼ਨਰ, ਮੋਹਾਲੀ ਨੇ ਰਸਮੀ ਤੌਰ ‘ਤੇ ਵੈਨ ਦੀ ਚਾਬੀ ਸ਼ਮਸ਼ਾਨ ਦੇ ਪੰਡਿਤ ਜੀ ਨੂੰ ਸੌਂਪ ਕੇ ਇਸ ਨੂੰ ਰਵਾਨਾ ਕੀਤਾ।

ਸਮਾਰੋਹ ਵਿੱਚ ਫਾਊਂਡੇਸ਼ਨ ਦੇ ਡਾਇਰੈਕਟਰਾਂ ਅਤੇ ਜੇ.ਆਰ.ਈ.ਡਬਲਯੂ ਇੰਜੀਨੀਅਰਿੰਗ ਲਿਮਿਟਿਡ ਦੇ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਜੇ.ਆਰ.ਈ.ਡਬਲਯੂ ਫਾਊਡੇਂਸ਼ਨ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਬਲੌਂਗੀ ਸ਼ਮਸ਼ਾਨ ਘਾਟ ਲਈ ਫਿਊਨਰਲ ਵੈਨ ਦਾਨ ਕੀਤੀ ਹੈ। 

ਉਨ੍ਹਾਂ ਨੇ ਕਿਹਾ ਕਿ ਇਹ ਦੇਣ ਕਿਸੇ ਵੀ ਵਿਅਕਤੀ ਦੀ ਮ੍ਰਿਤਕ ਦੇਹ ਨੂੰ ਪੂਰੇ ਸਨਮਾਨ ਨਾਲ ਲੈ ਕੇ ਜਾਣ ਲਈ ਵਡਮੁੱਲੀ ਸੇਵਾ ਸਾਬਿਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਬਲੌਂਗੀ ਸ਼ਮਸ਼ਾਨਘਾਟ ਕੋਲ ਇਸ ਤੋਂ ਪਹਿਲਾਂ ਛੋਟੀਆਂ ਗੱਡੀਆਂ ਸਨ, ਪਰ ਵੱਡੀ ਗੱਡੀ ਨਹੀਂ ਸੀ ਇਸ ਲਈ ਉਹ ਫਾਊਂਡੇਸ਼ਨ ਦੇ ਪਰਉਪਕਾਰੀ ਕਾਰਜ ਲਈ ਬਹੁਤ ਧੰਨਵਾਦੀ ਹਨ ।

ਇਸ ਮੌਕੇ ਜੇ.ਆਰ.ਈ.ਡਬਲਯੂ ਫਾਊਂਡੇਸ਼ਨ ਦੀ ਡਾਇਰੈਕਟਰ ਸ੍ਰੀਮਤੀ ਵਿਨੀਤਾ ਗਰੋਵਰ ਨੇ ਦੱਸਿਆ ਕਿ ਵੈਨ ਨੂੰ ਬਲੌਂਗੀ ਸਥਿਤ ਸ਼ਮਸ਼ਾਨਘਾਟ ‘ਤੇ ਖੜੀ ਕੀਤਾ ਗਿਆ ਹੈ ਅਤੇ ਇਸ ਸੇਵਾ ਲਈ ਫਾਊਂਡੇਸ਼ਨ ਵੱਲੋਂ ਇੱਕ ਸਮਰਪਿਤ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ। ਇਹ ਸੇਵਾ ਕੇਵਲ 500 ਰੁਪਏ ਨਾਮਾਤਰ ਫੀਸ ਵਿੱਚ ਪ੍ਰਦਾਨ ਕੀਤੀ ਜਾਵੇਗੀ, ਜਿਸ ਨਾਲ ਦੁਖੀ ਪਰਿਵਾਰਾਂ ‘ਤੇ ਆਰਥਿਕ ਬੋਝ ਘਟੇਗਾ। 

ਫਾਊਂਡੇਸ਼ਨ ਵੱਲੋਂ ਭੇਟ ਗਈ ਇਹ ਫਿਊਨਰਲ ਵੈਨ ਸਰਕਾਰੀ ਹਸਪਤਾਲ, ਫੇਜ਼-6, ਮੋਹਾਲੀ ਨਾਲ ਸਹਿਮਤੀ ਪੱਤਰ (ਐਮ.ਓ.ਯੂ.) ਅਧੀਨ ਚਲਾਈ ਜਾਵੇਗੀ। ਇਸ ਪ੍ਰਬੰਧ ਅਨੁਸਾਰ, ਆਖ਼ਰੀ ਸੰਸਕਾਰ ਲਈ ਮ੍ਰਿਤਕ ਦੇ ਸਰੀਰ ਦੀ ਆਵਾਜਾਈ ਲਈ ਇਹ ਵੈਨ ਹਰ ਲੋੜਵੰਦ ਪਰਿਵਾਰ ਨੂੰ ਉਪਲਬਧ ਕਰਵਾਈ ਜਾਵੇਗੀ, ਤਾਂ ਜੋ ਹਰ ਵਿਅਕਤੀ ਨੂੰ ਸਨਮਾਨ ਪੂਰਵਕ ਅੰਤਿਮ ਵਿਦਾਈ ਦਿੱਤੀ ਜਾ ਸਕੇ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਅਤੇ ਸਰਕਾਰੀ ਹਸਪਤਾਲ ਫੇਜ਼-6 ਦਾ ਸਹਿਯੋਗ ਲਈ ਧੰਨਵਾਦ ਵੀ ਪ੍ਰਗਟ ਕੀਤਾ। 

ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ.ਆਰ.ਈ. ਡਬਲਯੂ ਫਾਊਂਡੇਸ਼ਨ ਵੱਲੋਂ ਫਿਊਨਰਲ ਵੈਨ ਸੇਵਾ, ਸਿਹਤ, ਸਿੱਖਿਆ ਅਤੇ ਕਮਿਊਨਟੀ ਭਲਾਈ ਪ੍ਰਤੀ ਲਗਾਤਾਰ ਵਚਨਬੱਧਤਾ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਖੇਤਰ ਵਿੱਚ ਫਾਊਂਡੇਸ਼ਨ ਨੇ ਬਲੌਂਗੀ, ਮੋਹਾਲੀ ਦੇ ਸਰਕਾਰੀ ਸਕੂਲ ਨੂੰ ਗੋਦ ਲੈ ਕੇ ਲੜਕੀਆਂ ਲਈ ਵੱਖਰੇ ਪਖਾਨਿਆਂ ਦੀ ਉਸਾਰੀ, ਖੇਡ ਕਮਰੇ ਦੀ ਸਥਾਪਨਾ ਅਤੇ ਕਲਾਸ ਰੂਮਾਂ ਦੇ ਅੱਪਗ੍ਰੇਡ ਵਰਗੇ ਪ੍ਰੋਜੈਕਟ ਸਫ਼ਲਤਾ ਪੂਰਵਕ ਪੂਰੇ ਕੀਤੇ ਹਨ।

ਇਸ ਮੌਕੇ ਸ਼੍ਰੀ ਰਾਮ ਰਤਨ ਅਗਰਵਾਲ, ਚੇਅਰਮੈਨ, ਜੇ.ਆਰ.ਈ.ਡਬਲਯੂ ਇੰਜੀਨੀਅਰਿੰਗ ਲਿਮਿਟਿਡ, ਸ੍ਰੀਮਤੀ ਵਿਨੀਤਾ ਗਰੋਵਰ, ਸ਼੍ਰੀ ਰੋਹਿਤ ਗਰੋਵਰ, ਡਾਇਰੈਕਟਰਜ਼, ਜੇ.ਆਰ.ਈ.ਡਬਲਯੂ ਫਾਊਂਡੇਸ਼ਨ, ਸ਼੍ਰੀ ਰਾਘਵ ਗਰੋਵਰ ਅਤੇ ਸ਼੍ਰੀ ਰਾਜੀਵ ਚਾਵਲਾ, ਡਾਇਰੈਕਟਰ, ਜੇ.ਆਰ.ਈ.ਡਬਲਯੂ ਇੰਜੀਨੀਅਰਿੰਗ ਲਿਮਿਟਿਡ ਹਾਜ਼ਰ ਸਨ।