5 Dariya News

ਐਡਵੋਕੇਟ ਅਮਰਪਾਲ ਸਿੰਘ ਵਲੋਂ ਹਲਕੇ ਅੰਦਰ ਵੱਖ-ਵੱਖ ਸੜਕਾਂ ਬਣਾਉਣ ਦੀ ਸ਼ੁਰੂਆਤ

ਕਿਹਾ-ਹਲਕੇ ਅੰਦਰ ਵਿਕਾਸ ਕਾਰਜ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਦਿੱਤੀ ਜਾਵੇਗੀ

5 Dariya News

ਸ੍ਰੀ ਹਰਗੋਬਿੰਦਪੁਰ ਸਾਹਿਬ/ਬਟਾਲਾ 12-Feb-2026

ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਵਲੋਂ ਹਲਕੇ ਅੰਦਰ  ਨਿਰੰਤਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਜਿਸ ਦੇ ਚੱਲਦਿਆਂ ਉਨ੍ਹਾਂ ਵਲੋਂ ਨਵੀਂ ਅਬਾਦੀ ਪੇਜੋਚੱਕ ਤੋਂ ਡੇਰੇ ਪੇਜੋਚੱਕ, ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਉਮਰਪੁਰਾ (ਬਟਾਲਾ), ਦਮਦਮਾ ਸਾਹਿਬ ਤੋਂ ਤਲਵਾੜਾ,, ਤਲਵਾੜਾ ਤੋਂ ਮਾੜੀ ਬੁੱਚੀਆਂ ਅਤੇ ਮਾੜੀ ਟਾਂਡਾ ਤੋਂ ਮਾੜੀ ਬੁੱਚੀਆਂ ਤੱਕ ਸੜਕ ਬਣਾਉਣ ਦੇ ਨੀਂਹ ਪੱਥਰ ਰੱਖੇ ਗਏ।

ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਲੋਕ ਹਿੱਤ ਵਿੱਚ ਵੱਡੇ ਉਪਰਾਲੇ ਕੀਤੇ ਗਏ ਹਨ ਅਤੇ ਲੋਕਾਂ ਦੀ ਸਿਹਤ ਸਹੂਲਤ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਲਾਗੂ ਕੀਤੀ ਗਈ ਹੈ, ਜਿਸ ਤਹਿਤ ਬਿਮਾਰੀ ਦਾ ਇਲਾਜ ਕਰਵਾਉਣ ਲਈ 10 ਲੱਖ ਰੁਪਏ ਤੱਕ ਦੀ ਕੈਸ਼ਲੈੱਸ ਸਹੂਲਤ ਮੁਹੱਈਆ ਕਰਵਾਈ ਗਈ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਤਿਹਾਸਕ ਅਤੇ ਧਾਰਮਿਕ ਹਲਕੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਸਰਬਪੱਖੀ ਵਿਕਾਸ ਕੰਮ ਤੇਜ਼ੀ ਨਾਲ ਚੱਲ ਰਹੇ ਹਨ । ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਤ ਕਰਨ ਲਈ ਖੇਡ ਮੈਦਾਨ ਤਿਆਰ ਕੀਤੇ ਗਏ ਹਨ। ਪਿੰਡਾਂ ਵਿੱਚ ਸ਼ਾਨਦਾਰ ਪਾਰਕਾਂ ਦੀ ਉਸਾਰੀ ਕੀਤੀ ਗਈ ਹੈ। ਪਿੰਡਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਏ ਜਾ ਰਹੇ ਹਨ।

ਇਸ ਮੌਕੇ ਤੇ ਪੀ.ਏ ਸੁਖਦੇਵ ਸਿੰਘ ਰੋਮੀ , ਰਾਜੂ ਭਿੰਡਰ, ਸਲਾਹਕਾਰ ਅਤੇ ਜਿਲਾ ਮੀਡੀਆ ਇੰਚਾਰਜ ਪਰਮਬੀਰ ਰਾਣਾ, ਬਾਬਾ ਸੋਨੂੰ ਭੱਲਾ, ਹਨੀ ਦਿਓਲ, ਸੁਖਦੇਵ ਸੱਖੋਵਾਲ , ਸਰਪੰਚ ਲਾਡੀ ਨੂਰਪੁਰ, ਪ੍ਰਧਾਨ ਟ੍ਰੇਡ ਵਿੰਗ ਰੋਮੀ, ਪ੍ਰਧਾਨ ਲੇਡੀ ਵਿੰਗ ਮੈਡਮ ਕਮਲਜੀਤ ਕੌਰ, ਸਰਪੰਚ ਦਵਿੰਦਰ ਮਿਸ਼ਰਪੁਰਾ, ਮੈਂਬਰ ਜਿਲਾ ਪ੍ਰੀਸ਼ਦ ਇਕਬਾਲ ਸਿੰਘ , ਮੈਂਬਰ ਬਲਾਕ ਸੰਮਤੀ ਦਵਿੰਦਰ ਹਰਚੋਵਾਲ ਅਤੇ ਵੱਖ ਵੱਖ-ਵੱਖ ਪਿੰਡਾਂ ਦੇ ਪੰਚ ਸਰਪੰਚ ਸਾਹਿਬਾਨ ਹਾਜ਼ਰ ਸਨ।