5 Dariya News

ਜਸਵਿੰਦਰ ਸਿੰਘ ਰਮਾਦਾਸ ਨੇ ਅਟਾਰੀ ਤੋਂ ਬੱਚੀਵਿੰਡ ਸੰਪਰਕ ਸੜਕ ਨੂੰ ਅਪਗਰੇਡ ਕਰਨ ਦਾ ਨੀਂਹ ਪੱਥਰ ਰੱਖਿਆ

ਸੜਕ ਨੂੰ ਅਪਗਰੇਡ ਕਰਨ ਉੱਪਰ 882.29 ਲੱਖ ਰੁਪਏ ਖ਼ਰਚੇ ਜਾਣਗੇ - ਰਮਦਾਸ

5 Dariya News

ਅਟਾਰੀ/ਅੰਮ੍ਰਿਤਸਰ 11-Feb-2026

ਵਿਧਾਨ ਸਭਾ ਹਲਕਾ ਅਟਾਰੀ ਦੇ ਵਿਧਾਇਕ ਸ. ਜਸਵਿੰਦਰ ਸਿੰਘ ਰਮਦਾਸ ਵੱਲੋਂ ਅੱਜ ਅਟਾਰੀ ਤੋਂ ਬੱਚੀਵਿੰਡ ਵਾਇਆ ਅਟੱਲਗੜ੍ਹ, ਮੋਧੇ ਸੰਪਰਕ ਸੜਕ ਨੂੰ ਅਪਗਰੇਡ ਕਰਨ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ। ਪੰਜਾਬ ਮੰਡੀ ਬੋਰਡ ਵੱਲੋਂ ਇਸ ਸੰਪਰਕ ਸੜਕ ਨੂੰ ਅਪਗਰੇਡ ਕਰਨ ਉੱਪਰ 882.29 ਲੱਖ ਰੁਪਏ ਖ਼ਰਚੇ ਜਾਣਗੇ।

ਸੰਪਰਕ ਸੜਕ ਨੂੰ ਅਪਗਰੇਡ ਕਰਨ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਦਿਆਂ ਵਿਧਾਇਕ ਸ. ਜਸਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਹਲਕੇ ਵਿੱਚ ਸੰਪਰਕ ਸੜਕਾਂ ਨੂੰ ਅਪਗਰੇਡ ਕਰਨ ਦੇ ਪ੍ਰੋਜੈਕਟਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਊਣਤਾਈ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਹੜੀ ਵੀ ਕੰਪਨੀ ਜਿਸ ਵੀ ਸੜਕ ਦਾ ਨਿਰਮਾਣ ਕਰੇਗੀ, ਉਹ ਹੀ ਆਉਣ ਵਾਲੇ 5 ਸਾਲਾਂ ਤੱਕ ਉਸ ਸੜਕ ਦੀ ਰਿਪੇਅਰ ਲਈ ਜ਼ਿੰਮੇਵਾਰ ਵੀ ਹੋਵੇਗੀ। 

ਉਨ੍ਹਾਂ ਕਿਹਾ ਕਿ ਇਸ ਸੜਕੀ ਨੈਟਵਰਕ ਨਾਲ ਜਿੱਥੇ ਆਵਾਜਾਈ ਸੁਚੱਜੇ ਢੰਗ ਨਾਲ ਚੱਲੇਗੀ, ਉੱਥੇ ਹੀ ਦੁਰਘਟਨਾਵਾਂ ਦਾ ਗ੍ਰਾਫ ਵੀ ਹੇਠਾਂ ਆਵੇਗਾ, ਲੋਕਾਂ ਲਈ ਇੱਕ ਥਾਂ ਤੋਂ ਦੂਜੀ ਥਾਂ ਤੱਕ ਪੁੱਜਣਾ ਆਸਾਨ ਹੋ ਜਾਵੇਗਾ। ਵਿਧਾਇਕ ਸ. ਜਸਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਲਗਾਤਾਰ ਵਿਕਾਸ ਦੀਆਂ ਨਵੀਆਂ ਪੁਲਾਗਾਂ ਪੁੱਟ ਰਹੀ ਹੈ। 

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਸਾਲ 2026 ਨੂੰ ਵਿਕਾਸ ਵਰ੍ਹੇ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਇਸ ਸਾਲ ਹਲਕਾ ਅਟਾਰੀ ਦੇ ਸਰਬਪੱਖੀ ਵਿਕਾਸ ਵਿੱਚ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਮਾਰਕਿਟ ਕਮੇਟੀ ਦੀ ਚੇਅਰਪਰਸਨ ਸੀਮਾ ਸੋਢੀ ਅਤੇ ਹਲਕੇ ਦੇ ਹੋਰ ਮੁਹਤਬਰ ਵੀ ਹਾਜ਼ਰ ਸਨ।