5 Dariya News

ਲੁਧਿਆਣਾ ਵਿੱਚ ਮਿਡ-ਡੇਅ ਮੀਲ ਕੁੱਕਾਂ ਲਈ ਇਕ ਰੋਜ਼ਾ ਵਰਕਸ਼ਾਪ ਆਯੋਜਿਤ

ਪੀ.ਏ.ਯੂ ਸਕੂਲ ਵਿੱਚ ਮਿਡ-ਡੇਅ ਮੀਲ ਵਰਕਰਾਂ ਨੂੰ ਸਫਾਈ ਅਤੇ ਪੋਸ਼ਣ ਬਾਰੇ ਦਿੱਤੀ ਜਾਣਕਾਰੀ

5 Dariya News

ਲੁਧਿਆਣਾ 11-Feb-2026

ਪੰਜਾਬ ਮਿਡ-ਡੇਅ ਮੀਲ ਸੋਸਾਇਟੀ ਵੱਲੋਂ ਬੁੱਧਵਾਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ, ਪੀ.ਏ.ਯੂ ਲੁਧਿਆਣਾ ਵਿਖੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਕੂਲ ਦੀ ਮੁੱਖ ਅਧਿਆਪਕ ਸੁਮਨਪ੍ਰੀਤ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਲਗਭਗ 30 ਕੁੱਕਾਂ ਨੇ ਹਿੱਸਾ ਲਿਆ।

ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਅਤੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਵਰਕਸ਼ਾਪ ਦੌਰਾਨ ਪੀ.ਏ.ਯੂ ਤੋਂ ਡੀਨ ਕਿਰਨ ਬੈਂਸ ਅਤੇ ਡਾ. ਮੋਨਿਕਾ ਵਰਮਾ ਨੇ ਕੁੱਕਾਂ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਭੋਜਨ ਤਿਆਰ ਕਰਨ ਅਤੇ ਪਰੋਸਦੇ ਸਮੇਂ ਸਫਾਈ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ। 

ਇਸ ਦੇ ਨਾਲ ਹੀ ਮਿਡ-ਡੇਅ ਮੀਲ ਵਰਕਰਾਂ ਨੂੰ ਕਾਂਜੀ (ਖਮੀਰੇ ਹੋਏ ਚੌਲਾਂ ਦਾ ਪਾਣੀ/ਗਰੂਏਲ) ਤਿਆਰ ਕਰਨ ਬਾਰੇ ਜਾਗਰੂਕ ਕੀਤਾ ਗਿਆ। ਬੱਚਿਆਂ ਨੂੰ ਕਾਂਜੀ ਪੀਣ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਮਿਡ-ਡੇਅ ਮੀਲ ਇੰਚਾਰਜ ਦਵਿੰਦਰ ਕੌਰ ਅਤੇ ਬਲਾਕ ਪੱਧਰੀ ਮਿਡ-ਡੇਅ ਮੀਲ ਇੰਚਾਰਜ ਜਗਜੀਤ ਸਿੰਘ ਵੀ ਮੌਜੂਦ ਸਨ।