5 Dariya News

ਗੁਰੂਗ੍ਰਾਮ ਦੇ ਵਿਕਾਸ ਅਤੇ ਜਨਤਕ ਸਮੱਸਿਆਵਾਂ ਦੇ ਤੁਰੰਤ ਹੱਲ 'ਤੇ ਸਰਕਾਰ ਦਾ ਵਿਸ਼ੇਸ਼ ਫੋਕਸ - ਨਾਇਬ ਸਿੰਘ ਸੈਣੀ

ਮੁੱਖ ਮੰਤਰੀ ਨੇ ਅਧਿਕਾਰਿਆਂ ਨੂੰ ਜਨਸੇਵਾ ਵਿੱਚ ਪ੍ਰਾਥਮਿਕਤਾ ਅਤੇ ਸੰਵੇਦਨਸ਼ੀਲਤਾ ਬਰਤਣ ਦੇ ਦਿੱਤੇ ਨਿਰਦੇਸ਼

5 Dariya News

ਗੁਰੂਗ੍ਰਾਮ 09-Feb-2026

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਧਿਕਾਰੀ ਜਨ ਭਲਾਈ ਨਾਲ ਜੁੜੇ ਕੰਮਾਂ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਦਿੰਦੇ ਹੋਏ ਪੂਰੀ ਸੰਵੇਦਨਸ਼ੀਲਤਾ  ਅਤੇ ਜਿੰਮੇਦਾਰੀ ਨਾਲ ਕੰਮ ਕਰਨ ਅਤੇ ਕਿਸੇ ਵੀ ਪੱਧਰ 'ਤੇ ਲਾਪਰਵਾਈ ਨਹੀਂ ਬਰਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਗੁਰੂਗ੍ਰਾਮ ਦੇ ਸੰਪੂਰਨ ਵਿਕਾਸ ਅਤੇ ਆਮਜਨ ਦੀ ਸਮੱਸਿਆਵਾਂ ਦੇ ਹੱਲ ਨੂੰ ਲੈਅ ਕੇ ਸਰਕਾਰ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ। 

ਜ਼ਿਲ੍ਹੇ ਨਾਲ ਜੁੜੀ ਹਰੇਕ ਸਮੱਸਿਆ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਜਲਦ ਅਤੇ ਪ੍ਰਭਾਵੀ ਹੱਲ ਯਕੀਨੀ ਕੀਤਾ ਜਾ ਰਿਹਾ ਹੈ। ਸਰਕਾਰ ਲਗਾਤਾਰ ਜਨਸਮੱਸਿਆਵਾਂ ਦੀ ਸਮੀਖਿਆ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਸਮੇ ਸਿਰ ਰਾਹਤ ਮਿਲ ਸਕੇ ਅਤੇ ਵਿਕਾਸ ਕੰਮਾਂ ਵਿੱਚ ਗਤੀ ਬਣੀ ਰਵੇ।

ਮੁੱਖ ਮੰਤਰੀ ਸੋਮਵਾਰ ਨੂੰ ਗੁਰੂਗ੍ਰਾਮ ਵਿੱਚ ਜ਼ਿਲ੍ਹਾ  ਲੋਕ ਸੰਪਰਕ ਅਤੇ ਕਸ਼ਟ ਨਿਵਾਰਣ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ, ਪਟੌਦੀ ਵਿਧਾਇਕ ਸ੍ਰੀਮਤੀ ਬਿਮਲਾ ਚੌਧਰੀ, ਸੋਹਨਾ ਵਿਧਾਇਕ ਸ੍ਰੀ ਤੇਜਪਾਲ ਤੰਵਰ ਵੀ ਮੌਜ਼ੂਦ ਰਹੇ। 

ਮੀਟਿੰਗ ਵਿੱਚ ਕੁੱਲ੍ਹ 17 ਸਮੱਸਿਆਵਾਂ ਰੱਖੀ ਗਈ ਜਿਨ੍ਹਾਂ ਵਿੱਚੋਂ ਮੁੱਖ ਮੰਤਰੀ ਨੇ 12 ਦਾ ਮੌਕੇ 'ਤੇ ਹੀ ਨਿਪਟਾਰਾ ਕਰ ਦਿੱਤਾ, ਜਦੋਂ ਕਿ  ਮਾਮਲਿਆਂ ਨੂੰ ਆਗਾਮੀ ਮੀਟਿੰਗ ਤੱਕ ਪੈਂਡਿੰਗ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸਬੰਧਿਤ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਇਨ੍ਹਾਂ ਪੈਂਡਿੰਗ ਮਾਮਲਿਆਂ ਦੀ ਸਟੇਟਸ ਰਿਪੋਰਟ ਅਗਲੀ ਮੀਟਿੰਗ ਵਿੱਚ ਪੇਸ਼ ਕਰਨ।

ਇੱਕ ਮਹੀਨੇ ਵਿੱਚ ਗੁਰੂਗ੍ਰਾਮ ਦੀ ਟੁੱਟੀ ਸੜਕਾਂ ਨੂੰ ਮੋਟਰੇਬਲ ਬਨਾਉਣ ਦੇ ਨਿਰਦੇਸ਼

ਮੀਟਿੰਗ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੇਕਟਰ-10 ਏ ਸਥਿਤ ਉਮੰਗ ਭਾਰਦਵਾਜ ਚੌਕ ਤੋਂ ਵਾਇਆ ਗਾਡੌਲੀ ਹੁੰਦੇ ਹੋਏ ਦਵਾਰਕਾ ਐਕਸਪ੍ਰੇਸ ਵੇ ਤੱਕ ਸੜਕ ਦੀ ਖਸਤਾਹਾਲ ਸਥਿਤੀ ਦੀ ਸ਼ਿਕਾਇਤ 'ਤੇ ਨੋਟਿਸ ਲਿਆ। ਉਨ੍ਹਾਂ ਨੇ ਸਬੰਧਿਤ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਅਗਲੇ 24 ਘੰਟਿਆਂ ਅੰਦਰ ਸੜਕ ਨੂੰ ਖੱਡੇ-ਮੁਕਤ ਕੀਤਾ ਜਾਵੇ। 

ਉਨ੍ਹਾਂ ਨੇ ਕਿਹਾ ਕਿ ਸੜਕ ਭਾਵੇਂ ਕਿਸੇ ਵੀ ਵਿਭਾਗ ਨਾਲ ਸਬੰਧਿਤ ਹੋਵੇ, ਭਾਵੇਂ ਉਹ ਐਚਐਸਆਈਆਈਡੀਸੀ, ਨਗਰ ਨਿਗਮ ਜਾਂ ਜੀਐਮਡੀਏ ਦੇ ਅਧੀਨ ਹੋਵੇ, ਨਿਯਮਾਂ ਦੇ ਅਨੁਸਾਰ ਜਰੂਰੀ ਕਾਰਵਾਈ ਕਰਦੇ ਹੋਏ ਅਗਲੇ ਇੱਕ ਮਹੀਨੇ ਅੰਦਰ ਸਾਰੀ ਸੜਕਾਂ ਦੀ ਉਸਾਰੀ ਕਰ ਉਨ੍ਹਾਂ ਨੂੰ ਮੋਟਰੇਬਲ ਬਣਾਇਆ ਜਾਵੇ।

ਮੁੱਖ ਮੰਤਰੀ ਦੀ ਤੁਰੰਤ ਪਹਿਲ ਨਾਲ ਸੇਕਟਰ-85 ਦੀ ਸੜਕ ਸਮੱਸਿਆ ਦਾ ਹੱਲ, 7000 ਤੋਂ ਵੱਧ ਲੋਕਾਂ ਨੂੰ ਮਿਲੇਗੀ ਰਾਹਤ

ਮੀਟਿੰਗ ਵਿੱਚ ਸੇਕਟਰ-85 ਸਥਿਤ ਕਾਨਰੇਸ਼ਨ ਰੇਜੀਡੇਂਸੀ ਆਰਡਬਲੂਏ ਵੱਲੋਂ ਪੇਸ਼ ਕੀਤੀ ਗਈ ਸੜਕ ਸਬੰਧਿਤ ਸ਼ਿਕਾਇਤ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪਿਛਲੀ ਮੀਟਿੰਗ ਵਿੱਚ ਗੰਭੀਰਤਾ ਨਾਲ ਨੋਟਿਸ ਲੈਂਦੇ ਹੋਏ ਸਬੰਧਿਤ ਵਿਭਾਗਾਂ ਦੀ ਇੱਕ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਦੀ ਰਿਪੋਰਟ ਦੇ ਅਧਾਰ 'ਤੇ ਸਬੰਧਿਤ ਪ੍ਰਾਈਵੇਟ ਜਮੀਨ ਹੁਣ ਬਿਲਡਰ ਵੱਲੋਂ ਖਰੀਦ ਲਈ ਗਈ ਹੈ ਅਤੇ ਉੱਥੇ ਬਣੀ ਪੁਰਾਣੀ ਇਮਾਰਤਾਂ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। 

ਇਸ ਤੋਂ ਬਾਅਦ ਦੋ ਹਫ਼ਤਿਆਂ ਅੰਦਰ 24 ਮੀਟਰ ਚੌੜੀ ਲਿੰਕ ਸੜਕ ਦਾ ਨਿਰਮਾਣ ਕੀਤਾ ਜਾਵੇਗਾ, ਜਿਸ ਨਾਲ ਸੇਕਟਰ-86 ਮੁੱਖ ਰਸਤੇ ਅਤੇ ਦਵਾਰਕਾ ਐਕਸਪ੍ਰੇਸਵੇ ਨਾਲ ਸਿੱਧਾ ਜੋੜਿਆ ਜਾਵੇਗਾ। ਇਸ ਫੈਸਲੇ ਨਾਲ ਲਗਭਗ 7000 ਨਿਵਾਸਿਆਂ ਅਤੇ 800 ਸਕੂਲੀ ਵਿਦਿਆਰਥੀਆਂ ਨੂੰ ਆਉਣ -ਜਾਉਣ ਵਿੱਚ ਬੜੀ ਰਾਹਤ ਮਿਲੇਗੀ। 

ਆਰਡਬਲੂਏ ਪ੍ਰਤੀਨਿਧੀਆਂ ਨੇ ਮੁੱਖ ਮੰਤਰੀ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸੰਵੇਦਨਸ਼ੀਲ ਪਹਿਲ, ਤੁਰੰਤ ਸੁਣਵਾਈ ਅਤੇ ਕਮੇਟੀ ਗਠਨ ਕਾਰਨ ਇਹ ਲੰਮੇ ਸਮੇ ਤੋਂ ਪੈਂਡਿੰਗ ਸਮਸਿਆ ਹੱਲ ਹੋ ਸਕੀ ਹੈ।

ਸੂਰਤ ਨਗਰ ਫੇਜ-1 ਨੂੰ ਜਲਭਰਾਵ ਤੋਂ ਮੁਕਤ ਕਰ ਗਲਿਆਂ ਦਾ ਸੁਧਾਰ ਕਰਨ ਦੇ ਨਿਰਦੇਸ਼

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੂਰਤ ਨਗਰ ਫੇਜ-1 ਵਿੱਚ ਲੰਮੇ ਸਮੇ ਤੋਂ ਬਣੀ ਜਨਭਰਾਵ ਦੀ ਸਮੱਸਿਆ 'ਤੇ ਨੋਟਿਸ ਲੈਂਦੇ ਹੋਏ ਸਬੰਧਿਤ ਅਧਿਕਾਰਿਆਂ ਨੂੰ ਇੱਕ ਮਹੀਨੇ ਅੰਦਰ ਹੱਲ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਖੇਤਰ ਦੀ ਸਾਰੀ ਪ੍ਰਭਾਵਿਤ ਗਲਿਆਂ ਨੂੰ ਜਲਭਰਾਵ ਤੋਂ ਮੁਕਤ ਕਰ ਉਨ੍ਹਾਂ ਦਾ ਸੁਧਾਰ ਕੀਤਾ ਜਾਵੇ, ਤਾਂ ਜੋ ਸਥਾਨਕ ਨਿਵਾਸਿਆਂ ਨੂੰ ਰਾਹਤ ਮਿਲ ਸਕੇ। 

ਉਨ੍ਹਾਂ ਨੇ ਕਿਹਾ ਕਿ ਪਾਣੀ ਦੀ ਨਿਕਾਸੀ ਦੀ ਵਿਵਸਥਾ ਤੁਰੰਤ ਪ੍ਰਭਾਵ ਨਾਲ ਤਿਆਰ ਕੀਤੀ ਜਾਵੇ ਅਤੇ ਜਿੱਥੇ ਲੋੜ ਹੋਵੇ ਉੱਥੇ ਪੰਪ ਲਗਾ ਕੇ ਪਾਣੀ ਕੱਡੀਆ ਜਾਵੇ। ਮੁੱਖ ਮੰਤਰੀ ਨੇ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਕੰਮਾਂ ਦੀ ਨਿੱਮਤ ਸਮੀਖਿਆ ਕੀਤੀ ਜਾਵੇ ਅਤੇ ਤੈਅ ਸਮੇ ਅੰਦਰ ਕੰਮ ਪੂਰਾ ਨਾ ਹੋਣ 'ਤੇ ਜਿੰਮੇਦਾਰ ਅਧਿਕਾਰਿਆਂ ਦੇ ਵਿਰੁਧ ਕਾਰਵਾਈ ਵੀ ਯਕੀਨੀ ਕੀਤੀ ਜਾਵੇ।

ਇਸ ਮੌਕੇ 'ਤੇ ਗੁਰੂਗ੍ਰਾਮ ਦੀ ਮੇਅਰ ਰਾਜਰਾਣੀ ਮੱਲਹੋਤਰਾ, ਪ੍ਰਧਾਨ ਸਲਾਹਕਾਰ ( ਸ਼ਹਿਰੀ ਵਿਕਾਸ ) ਡੀ.ਐਸ.ਡੇਸੀ. ਜੀਐਮਡੀਏ ਦੇ ਸੀਈਓ ਪੀ.ਸੀ.ਮੀਣਾ, ਡੀਸੀ ਅਜੈ ਕੁਮਾਰ, ਮੁੱਖ ਮੰਤਰੀ ਦੇ ਓਐਸਡੀ ਅਤੇ ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਵਧੀਕ ਨਿਦੇਸ਼ਕ ਵਿਵੇਕ ਕਾਲਿਆ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜ਼ੂਦ ਰਹੇ।