ਸਿਖਿਆ ਪ੍ਰਗਤੀ ਅਤੇ ਵਿਕਾਸ ਦਾ ਸੱਭ ਤੋਂ ਮਜਬੂਤ ਸਰੋਤ - ਰਣਬੀਰ ਗੰਗਵਾ
ਕੈਬਨਿਟ ਮੰਤਰੀ ਨੇ ਪਿੰਡ ਗੰਗਵਾ ਦੇ ਪੀਐਮਸ਼੍ਰੀ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਦੇ ਸਾਲਾਨਾ ਸਮਾਰੋਹ ਵਿੱਚ ਸ਼ਿਰਕਤ ਕੀਤੀ
5 Dariya News
ਹਿਸਾਰ 08-Feb-2026
ਹਰਿਆਣਾ ਦੇ ਲੋਕਨਿਰਮਾਣ ਅਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਸਿਖਿਆ ਸਮਾਜ, ਸੂਬਾ ਅਤੇ ਰਾਸ਼ਟਰ ਦੀ ਪ੍ਰਗਤੀ ਦਾ ਸੱਭ ਤੋਂ ਮਜਬੂਤ ਸਰੋਤ ਹੈ। ਸ੍ਰੀ ਗੰਗਵਾ ਅੱਜ ਹਿਸਾਰ ਦੇ ਪਿੰਡ ਗੰਗਵਾ ਸਥਿਤ ਪੀਐਮਸ਼੍ਰੀ ਸੀਨੀਅਰ ਸੈਕੇਂਡਰੀ ਸਕੂਲ ਵਿੱਚ ਆਯੋਜਿਤ ਸਾਲਾਨਾ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਅੱਜ ਦੇ ਮੁਕਾਬਲੇਬਾਜੀ ਯੁੱਗ ਵਿੱਚ ਵਿਦਿਆਰਥੀਆਂ ਨੂੰ ਸਿਰਫ ਕਿਤਾਬੀ ਗਿਆਨ ਤੱਕ ਸੀਮਤ ਨਾ ਰਹਿ ਕੇ ਨੌਤਿਕ ਮੁੱਲਾਂ, ਅਨੁਸਾਸ਼ਨ ਅਤੇ ਸੰਸਕਾਰਾਂ ਨੂੰ ਵੀ ਆਪਣੇ ਜੀਵਨ ਵਿੱਚ ਅਤਮਸਾਤ ਕਰਨਾ ਚਾਹੀਦਾ ਹੈ। ਪ੍ਰੋਗਰਾਮ ਸਥਾਨ 'ਤੇ ਪਹੁੰਚਣ 'ਤੇ ਸਕੂਲ ਪ੍ਰਬੰਧਨ ਕਮੇਟੀ, ਅਧਿਆਪਕ ਅਤੇ ਵਿਦਿਆਰਥੀਆਂ ਵੱਲੋਂ ਮੁੱਖ ਮਹਿਮਾਨ ਦਾ ਫੁੱਲ-ਮਾਲਾਵਾਂ ਨਾਲ ਸਵਾਗਤ ਕੀਤਾ।
ਕੈਬਨਿਟ ਮੰਤਰੀ ਨੇ ਵਿਦਿਆਰਥੀਆਂ ਤੋਂ ਟੀਚਾ ਨਿਰਧਾਰਿਤ ਕਰ ਸਖਤ ਮਿਹਨਤ, ਲਗਨ ਅਤੇ ਆਤਮਵਿਸ਼ਵਾਸ ਦੇ ਨਾਲ ਅੱਗੇ ਵੱਧਣ ਦੀ ਅਪੀਲ ਕੀਤੀ। ਉਨ੍ਹਾਂ ਨੇ ਵਿਦਿਅਕ, ਖੇਡਕੂਡ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਪ੍ਰਤੀਭਾਸ਼ਾਲੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਕਿ ਪ੍ਰਤਿਭਾਵਾਨ ਵਿਦਿਆਰਥੀਆਂ ਦਾ ਸਨਮਾਨ ਹੋਰ ਵਿਦਿਆਰਥੀਆਂ ਲਈ ਵੀ ਪੇ੍ਰਰਣਾ ਸਰੋਤ ਬਣਦਾ ਹੈ, ਜਿਸ ਨਾਲ ਉਨ੍ਹਾਂ ਵਿੱਚ ਅੱਗੇ ਵੱਧਣ ਦੀ ਨਵੀਂ ਉਰਜਾ ਦਾ ਸੰਚਾਰ ਹੁੰਦਾ ਹੈ।
ਕੈਬਨਿਟ ਮੰਤਰੀ ਨੇ ਵਿਦਿਆਰਥੀਆਂ ਦੇ ਉਜਵੱਲ ਭਵਿੱਖ ਦੀ ਕਾਮਨਾ ਕਰਦੇ ਹੋਏ ਅਧਿਆਪਕਾਂ ਦੀ ਭੁਮਿਕਾ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਕੂਲ ਪਰਿਸਰ ਵਿੱਚ ਓਡੀਟੋਰਿਅਮ ਦੇ ਨਿਰਮਾਣ ਅਤੇ ਕਲਾਸਾਂ ਵਿੱਚ ਡਿਜੀਟਲ ਬੋਰਡ ਲਗਵਾਉਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਸਕੂਲ ਨਾਲ ਸਬੰਧਿਤ ਜੋ ਵੀ ਕੰਮ ਹੋਣਗੇ ਉਨ੍ਹਾਂ ਨੁੰ ਪ੍ਰਾਥਮਿਕਤਾ ਆਧਾਰ 'ਤੇ ਪੂਰਾ ਕਰਵਾਇਆ ਜਾਵੇ।
ਪ੍ਰੋਗਰਾਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਤਰ੍ਹਾ ਦੇ ਆਯੋਜਨ ਵਿਦਿਆਰਥੀਆਂ ਦੇ ਸਮੂਚੇ ਵਿਕਾਸ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਉਂਦੇ ਹਨ ਅਤੇ ਉਨ੍ਹਾਂ ਵਿੱਚ ਲੁਕੀ ਪ੍ਰਤਿਭਾ ਨੁੰ ਨਿਖਾਰਣ ਦਾ ਮੌਕਾ ਪ੍ਰਦਾਨ ਕਰਦੇ ਹਨ।
ਸਾਲਾਨਾ ਸਮਾਰੋਹ ਦੇ ਬਾਅਦ ਕੈਬਨਿਟ ਮੰਤਰੀ ਸ੍ਰੀ ਗੰਗਵਾ ਨੇ ਸਕੂਲ ਪਰਿਸਰ ਵਿੱਚ ਗ੍ਰਾਮੀਣਾਂ ਅਤੇ ਸਥਾਨਕ ਨਾਗਰਿਕਾਂ ਨਾਲ ਸੰਵਾਦ ਕਰ ਉਨ੍ਹਾਂ ਦੀ ਸਮਸਿਆਵਾਂ ਸੁਣੀਆਂ। ਉਨ੍ਹਾਂ ਨੇ ਪੇਯਜਲ, ਸੜਕ, ਸਿਖਿਆ, ਸਿਹਤ ਸਮੇਤ ਵੱਖ-ਵੱਖ ਜਨਸਮਸਿਆਵਾਂ 'ਤੇ ਅਧਿਕਾਰੀਆਂ ਨਾਲ ਚਰਚਾ ਕਰਦੇ ਹੋਏ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮਸਿਆਵਾਂ ਦੇ ਜਲਦੀ ਅਤੇ ਪ੍ਰਾਥਮਿਕਤਾ ਦੇ ਆਧਾਰ 'ਤੇ ਹੱਲ ਲਈ ਜਰੂਰੀ ਹਿਦਾਇਦਾਂ ਦਿੱਤੀਆਂ।