ਪਰੀਖਿਆ ਲਈ ਕੀਤੀ ਗਈ ਮਿਹਨਤ, ਯਤਨ ਅਤੇ ਸੋਚ ਹੀ ਪਰੀਖਿਆਰਥੀਆਂ ਦੀ ਅਸਲੀ ਪਛਾਣ- ਨਾਇਬ ਸਿੰਘ ਸੈਣੀ
ਪਰੀਖਿਆ ਦਾ ਦਬਾਵ ਨਹੀਂ ਉਤਸਵ ਦੇ ਤੌਰ 'ਤੇ ਲੈਣ ਵਿਦਿਆਰਥੀ-ਮੁੱਖ ਮੰਤਰੀ
5 Dariya News
ਕੈਥਲ 06-Feb-2026
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ੁੱਕਰਵਾਰ ਨੂੰ ਸਿਖਿਆ ਨਿਦੇਸ਼ਾਲਅ ਵੱਲੋਂ ਆਰਕੇਐਸਡੀ ਕਾਲੇੇਜ ਕੈਥਲ ਦੇ ਆਡਿਟੋਰਿਅਮ ਵਿੱਚ ਆਯੋਜਿਤ ਪਰੀਖਿਆ 'ਤੇ ਚਰਚਾ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਐਗਜਾਮ ਵਾਰਿਅਰਸ ਵਿਸ਼ੇਸ਼ ਏਪਿਸੋਡ ਦੇ ਲਾਇਵ ਪ੍ਰੋਗਰਾਮ ਨੂੰ ਵੇਖਿਆ।
ਇਸ ਤੋਂ ਬਾਅਦ ਮੁੱਖ ਮੰਤਰੀ ਨੇ ਜਮਾਤ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਂ-ਪਿਓ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਦਾ ਮਨੋਬਲ ਵਧਾਇਆ। ਮੁੱਖ ਮੰਤਰੀ ਨੇ ਬੱਚਿਆਂ ਨੂੰ ਪਰੀਖਿਆ ਦਾ ਦਬਾਅ ਨਾ ਲੈਣੀ ਦੀ ਅਪੀਲ ਕਰਦੇ ਹੋਏ ਕਿਹਾ ਕਿ ਪਰੀਖਿਆ ਤੁਹਾਡੀ ਪਛਾਣ ਨਹੀਂ ਸਗੋਂ ਪਰੀਖਿਆ ਲਈ ਕੀਤੇ ਗਏ ਤੁਹਾਡੇ ਯਤਨ, ਮਿਹਨਤ ਅਤੇ ਸੋਚ ਹੀ ਤੁਹਾਡੀ ਅਸਲੀ ਪਛਾਣ ਹੈ।
ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਅਸੀ ਸਾਰਿਆਂ ਨੇ ਪਰੀਖਿਆ 'ਤੇ ਚਰਚਾ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੰਦੇਸ਼ ਨੂੰ ਸੁਣਿਆ। ਪ੍ਰਧਾਨ ਮੰਤਰੀ ਜੀ ਨੇ ਪਰੀਖਿਆ ਦੌਰਾਨ ਵਿਦਿਆਰਥੀਆਂ ਦੇ ਮਨ ਵਿੱਚ ਆਉਣ ਵਾਲੇ ਡਰ ਅਤੇ ਟੈਂਸ਼ਨ ਨੂੰ ਲੈਅ ਕੇ ਇੱਕ ਬਹੁਤ ਹੀ ਮਹਤੱਵਪੂਰਨ ਅਤੇ ਪ੍ਰੇਰਣਾਦਾਇਕ ਸੰਦੇਸ਼ ਦਿੱਤਾ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹਰ ਸਾਲ ਬੱਚਿਆਂ ਦੀ ਪਰੀਖਿਆਵਾਂ ਤੋਂ ਪਹਿਲਾਂ ਉਨ੍ਹਾਂ ਨਾਲ ਜੁੜ ਕੇ ਚਰਚਾ ਕਰਦੇ ਹਨ। ਅੱਜ ਵੀ ਉਨ੍ਹਾਂ ਨੇ ਪਰੀਖਿਆ ਤੋਂ ਇਲਾਵਾ ਵਿਕਸਿਤ ਭਾਰਤ, ਸਵੱਛਤਾ ਅਤੇ ਜਿੰਮੇਵਾਰੀ ਨੂੰ ਲੈਅ ਕੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਇਨ੍ਹਾਂ ਸਾਰਿਆਂ ਵਿਸ਼ਿਆਂ ਵਿੱਚ ਆਪਣੀ ਭਾਗੀਦਾਰੀ ਯਕੀਨੀ ਕਰਨ ਦੀ ਅਪੀਲ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜੋ ਬੱਚੇ ਹਨ ਉਹ ਵਿਕਸਿਤ ਭਾਰਤ ਦੇ ਮਜਬੂਤ ਥੰਭ ਹੋਣਗੇ। ਇਸ ਲਈ ਸਾਨੂੰ ਸਾਰਿਆਂ ਨੂੰ ਦੇਸ਼ ਨੂੰ ਵਿਕਸਿਤ ਰਾਸ਼ਟਰ ਬਨਾਉਣ ਦੀ ਦਿਸ਼ਾ ਵਿੱਚ ਸਾਮੂਹਿਕ ਤੌਰ ਨਾਲ ਵੱਧ ਮਿਹਨਤ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਰੀਖਿਆ 'ਤੇ ਚਰਚਾ ਸਿਰਫ ਨੰਬਰਾਂ ਦੀ ਗੱਲ ਨਹੀਂ ਹੈ, ਸਗੋਂ ਇਹ ਆਪਣੇ ਮਨ, ਸਵੈ-ਭਰੋਸਾ ਅਤੇ ਸੁਪਨਿਆਂ ਦੀ ਚਰਚਾ ਹੈ।
ਇਹ ਖੁਦ ਨੂੰ ਪਰਖਣ ਅਤੇ ਸਵੈ-ਵਿਕਾਸ ਦਾ ਮੌਕਾ ਵੀ ਹੈ। ਪਰੀਖਿਆ ਵਿੱਚ ਕਈ ਵਾਰ ਨੰਬਰ ਘੱਟ ਆਉਂਦੇ ਹਨ, ਉਸ ਨਾਲ ਘਬਰਾਉਣਾ ਨਹੀਂ ਚਾਹੀਦਾ ਹੈ। ਸਾਨੂੰ ਲਗਾਤਾਰ ਕੜੀ ਮਿਹਨਤ ਅਤੇ ਯਤਨ ਕਰਨਾ ਚਾਹੀਦਾ ਹੈ। ਯਕੀਨੀ ਤੌਰ ਨਾਲ ਆਪ ਸਾਰੇ ਵਿਦਿਆਰਥੀ ਸਾਲ 2047 ਵਿੱਚ ਵਿਕਸਿਤ ਭਾਰਤ ਦੇ ਮਜਬੂਤ ਥੰਭ ਹੋਣਗੇ।
ਇਸ ਮੌਕੇ 'ਤੇ ਹਰਿਆਣਾ ਦੇ ਸਮਾਜਿਕ ਨਿਅ੍ਹਾਂ ਅਤੇ ਅਧਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਭਾਜਪਾ ਜ਼ਿਲ੍ਹਾ ਪ੍ਰਧਾਨ ਜੋਤੀ ਸੈਣੀ, ਸਾਬਕਾ ਮੰਤਰੀ ਕਮਲੇਸ਼ ਢਾਂਡਾ, ਸਾਬਕਾ ਵਿਧਾਇਕ ਲੀਲਾ ਰਾਮ, ਜ਼ਿਲ੍ਹਾ ਪਰਿਸ਼ਦ ਚੇਅਰਮੈਨ ਕਰਮਬੀਰ ਕੌਲ, ਨਗਰ ਪਰਿਸ਼ਦ ਚੇੇਅਰਪਰਸਨ ਸੁਰਭਿ ਗਰਗ, ਆਰਕੇਐਸਡੀ ਕਾਲੇਜ ਕਮੇਟੀ ਪ੍ਰਧਾਨ ਅਸ਼ਵਨੀ ਸ਼ੋਰੇਵਾਲਾ ਸਮੇਤ ਮਾਣਯੋਗ ਵਿਅਕਤੀ ਮੌਜ਼ੂਦ ਰਹੇ।