ਜਸਵਿੰਦਰ ਸਿੰਘ ਰਮਦਾਸ ਨੇ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਸੁਣੀਆ ਮੁਸ਼ਕਿਲਾਂ
ਸਰਬ ਸੰਮਤੀ ਨਾਲ ਚੁਣੀਆਂ ਗਈਆਂ 26 ਪੰਚਾਇਤਾਂ ਨੂੰ ਦਿੱਤੇ ਪੰਜ ਪੰਜ ਲੱਖ ਰੁਪਏ ਦੇ ਚੈੱਕ
5 Dariya News
ਅੰਮ੍ਰਿਤਸਰ 06-Feb-2026
ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਸਾਲ 2026 ਨੂੰ ਵਿਕਾਸ ਦੇ ਵਰ੍ਹੇ ਵਜੋਂ ਮਨਾਇਆ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਅਟਾਰੀ ਦੇ ਵਿਧਾਇਕ ਸਰਦਾਰ ਜਸਵਿੰਦਰ ਸਿੰਘ ਰਮਦਾਸ ਨੇ ਵੱਖ ਵੱਖ ਪਿੰਡਾਂ ਵਿੱਚ ਲੋਕਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਦੇ ਹੋਏ ਕੀਤਾ।
ਉਹਨਾਂ ਕਿਹਾ ਕਿ ਸਾਡੀ ਸਰਕਾਰ ਨੇ ਆਮ ਲੋਕਾਂ ਲਈ ਕਾਫੀ ਸਕੀਮਾਂ ਚਲਾਈਆਂ ਹੋਈਆਂ ਹਨ ਅਤੇ ਉਹ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਇਹਨਾਂ ਸਕੀਮਾਂ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਵੀ ਮੌਕੇ ਤੇ ਕਰ ਰਹੇ ਹਨ। ਸਰਦਾਰ ਰਮਦਾਸ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਪੰਜਾਬ ਐਸਾ ਪਹਿਲਾ ਸੂਬਾ ਬਣ ਗਿਆ ਹੈ, ਜਿਥੇ ਲੋਕਾਂ ਨੂੰ ਅਸੀਂ ਮੁਫਤ ਸਿੱਖਿਆ, ਮੁਫਤ ਬੱਸ ਯਾਤਰਾ ਦੇ ਨਾਲ ਨਾਲ ਮੁਫਤ ਬਿਜਲੀ ਵੀ ਮੁਹਈਆ ਕਰਵਾਉਣ ਵਿੱਚ ਸਫਲ ਹੋਏ ਹਾਂ।
ਇਸ ਮੌਕੇ ਸ: ਰਮਦਾਸ ਨੇ ਸਰਬ ਸੰਮਤੀ ਨਾਲ ਚੁਣੀਆਂ ਗਈਆਂ 26 ਪੰਚਾਇਤਾਂ ਜਿਸ ਵਿੱਚ ਪਿੰਡ ਭਡਿਆਰ, ਬਾਗੜੀਆਂ, ਲਾਹੌਰੀ ਮੱਲ, ਮੁਹਾਵਾ, ਰਾਜਾਤਾਲ, ਗੱਲੂਵਾਲ, ਜਠੌਲ, ਭਕਨਾ ਕਲਾਂ, ਖਾਸਾ ਬਾਜ਼ਾਰ, ਚੀਚਾ ਨੌਧ ਸਿੰਘ, ਹੇਰ, ਮਾਲੂਵਾਲ, ਕੋਟਲੀ ਮੀਆਂ ਖਾਂ, ਵਰਪਾਲ ਖੁਰਦ, ਬੱਧ, ਆਬਾਦੀ ਨਰੈਣਪੁਰਾ, ਬਾਬਾ ਟਹਿਲ ਸਿੰਘ ਨਗਰ, ਡੇਰਾ ਬਾਬਾ ਗਨੀ ਸ਼ਾਹ, ਗੁਰਬਖਸ਼ ਸਿੰਘ ਵਾਲਾ, ਝੀਤਾ ਚੇਤ ਸਿੰਘ ਵਾਲਾ, ਕੰਬੋ, ਕੋਟਲਾਦੱਲ ਸਿੰਘ, ਕਿਸ਼ਨਪੁਰਾ, ਮਾਣਕਿਆਣਾ, ਪੰਡੋਰੀ ਲੁਬਾਣਾ, ਰਾਮਪੁਰਾ ਦੀਆਂ 26 ਪੰਚਾਇਤਾਂ ਨੂੰ ਪੰਜ ਪੰਜ ਲੱਖ ਰੁਪਏ ਦੇ ਚੈੱਕ ਭੇਟ ਕਰਦਿਆਂ ਕਿਹਾ ਕਿ ਉਹ ਇਸ ਰਾਸ਼ੀ ਨਾਲ ਆਪਣੇ ਪਿੰਡ ਦਾ ਕੋਈ ਵੀ ਵਿਕਾਸ ਕਾਰਜ ਆਪਣੀ ਮਰਜ਼ੀ ਨਾਲ ਕਰਵਾ ਸਕਦੇ ਹਨ।
ਉਹਨਾਂ ਕਿਹਾ ਕਿ ਅਸੀਂ ਵਾਅਦਾ ਕੀਤਾ ਸੀ ਕਿ ਜਿਹੜੀਆਂ ਪੰਚਾਇਤਾਂ ਸਰਬ ਸੰਮਤੀ ਨਾਲ ਚੁਣੀਆਂ ਜਾਣਗੀਆਂ ਉਹਨਾਂ ਨੂੰ ਪੰਜ ਪੰਜ ਲੱਖ ਰੁਪਏ ਦੇ ਚੈੱਕ ਦਿੱਤੇ ਜਾਣਗੇ। ਸਰਦਾਰ ਰਮਦਾਸ ਨੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਰਮਦਾਸ ਹਲਕੇ ਨੂੰ ਸਰਬ ਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਦੇਣ ਲਈ 1 ਕਰੋੜ 30 ਲੱਖ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ, ਜੋ ਕਿ ਅੱਜ ਵੱਖ-ਵੱਖ ਪਿੰਡਾਂ ਵਿੱਚ ਵੰਡੀ ਹੈ।
ਇਸ ਮੌਕੇ ਬੀ ਡੀ ਪੀ ਓ ਵੇਰਕਾ ਬਿਕਰਮਜੀਤ ਸਿੰਘ, ਬੀ ਡੀ ਪੀ ਓ ਅਟਾਰੀ ਅਮਨਦੀਪ ਸ਼ਰਮਾ ,ਹਰਦੇਵ ਸਿੰਘ ਲਾਲੀ ਸਾਬਕਾ ਚੇਅਰਮੈਨ, ਰਣਦੀਪ ਸਿੰਘ, ਹਰਗੋਬਿੰਦ ਸਿੰਘ,ਹਰਮੇਸ਼ ਸਿੰਘ,ਸਰਪੰਚ ਗੁਰਪ੍ਰੀਤ ਸਿੰਘ,ਕਾਰਜ ਸਿੰਘ,ਪਿੰਟੂ ਸਰਪੰਚ, ਜਗਰੂਪ ਸਿੰਘ ਕੋਟਲਾ, ਨਿਸ਼ਾਨ ਸਿੰਘ, ਸਰਤਾਜ ਸਿੰਘ,ਸੰਦੀਪ ਸਿੰਘ,ਗੁਰਸਿਮਰਨਜੀਤ ਸਿੰਘ ਮਾਨ,ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ, ਅਮੋਲਕ ਸਿੰਘ,ਪੁਨੀਤ ਕੁਮਾਰ,ਮਨਜੀਤ ਸਿੰਘ,ਅਵਤਾਰ ਸਿੰਘ,ਲਖਬੀਰ ਸਿੰਘ ਆਦਿ ਹਾਜਰ ਸਨ।