38ਵੇਂ ਕੌਮੀ ਖੇਡ ਦੇ ਮੈਡਲ ਜੇਤੂਆਂ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ 9 ਫਰਵਰੀ ਨੂੰ ਕਰਣਗੇ ਸਨਮਾਨਿਤ, ਸੀਐਮ ਕੱਪ ਦੀ ਵੀ ਕਰਣਗੇ ਸ਼ੁਰੂਆਤ - ਗੌਰਵ ਗੌਤਮ
ਗੁਰੂਗ੍ਰਾਮ ਦੇ ਤਾਊ ਦੇਵੀਲਾਲ ਸਟੇਡੀਅਮ ਵਿੱਚ ਆਯੋਜਿਤ ਕੀਤਾ ਜਾਵੇਗਾ ਸਮਾਰੋਹ
5 Dariya News
ਗੁਰੂਗ੍ਰਾਮ 05-Feb-2026
ਹਰਿਆਣਾ ਦੇ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਹਰਿਆਣਾ ਦੀ ਖੇਡ ਨੀਤੀ ਦੇਸ਼ ਵਿੱਚ ਸੱਭ ਤੋਂ ਸ਼੍ਰੇਸ਼ਠ ਹੈ ਅਤੇ ਸੂਬਾ ਖੇਡਾਂ ਵਿੱਚ ਸੱਭ ਤੋਂ ਪ੍ਰਗਤੀਸ਼ੀਲ ਹੈ। ਹਰਿਆਣਾ ਸਰਕਾਰ ਖੇਡ ਨੀਤੀ ਤਹਿਤ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਤੋਂ ਲੈ ਕੇ ਓਲੰਪਿਕ ਮੈਡਲ ਤੱਕ ਦੀ ਉਪਲਬਧੀਆਂ 'ਤੇ ਖਿਡਾਰੀਆਂ ਨੁੰ 51,000 ਤੋਂ ਲੈ ਕੇ 6 ਕਰੋੜ ਰੁਪਏ ਦੀ ਨਗਦ ਪ੍ਰੋਤਸਾਹਨ ਰਕਮ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਨਾਲ ਖਿਡਾਰੀ ਆਰਥਕ ਰੂਪ ਨਾਲ ਮਜਬੂਤ ਵੀ ਹੋ ਰਹੇ ਹਨ।
ਖਿਡਾਰੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵੱਲੋਂ 9 ਫਰਵਰੀ ਨੂੰ ਗੁਰੂਗ੍ਰਾਮ ਦੇ ਤਾਊ ਦੇਵੀਲਾਲਾ ਸਟੇਡੀਅਮ ਵਿੱਚ ਮਸਾਰੋਹ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਉਤਰਾਖੰਡ ਵੱਲੋਂ ਹੋਏ 38ਵੇਂ ਕੌਮੀ ਖੇਡ ਮੈਡਲ ਜੇਤੂਆਂ ਨੁੰ ਸਨਮਾਨਿਤ ਕੀਤਾ ਜਾਵੇਗਾ ਅਤੇ ਸੀਐਮ ਕੱਪ-2025 ਦੀ ਵੀ ਸ਼ੁਰੂਆਤ ਕੀਤੀ ਜਾਵੇਗੀ।
ਖੇਡ ਮੰਤਰੀ ਅੱਜ ਇੱਥੇ ਹਰਿਆਣਾ ਨਿਵਾਸ 'ਤੇ ਪ੍ਰੈਸ ਕਾਨਫ੍ਰੈਂਸ ਕਰ ਰਹੇ ਸਨ। ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਸਨਮਾਨ ਸਮਾਰੋਹ ਵਿੱਚ ਕੌਮੀ ਖੇਡਾਂ ਦੇ 48 ਗੋਲਡ, 47 ਸਿਲਵਰ ਅਤੇ 58 ਬ੍ਰਾਂਜ ਮੈਡਲ ਜੇਤੂਆਂ ਦੇ ਨਾਲ-ਨਾਲ ਖੇਡਾਂ ਵਿੱਚ ਭਾਗੀਦਾਰੀ ਕਰਨ ਵਾਲੇ ਕੁੱਲ 689 ਖਿਡਾਰੀਆਂ, ਕੋਚਾਂ ਨੁੰ ਵੀ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ 'ਤੇ ਭਾਰਤੀ ਹਾਕੀ ਵਿੱਚ ਵਧੀਆ ਯੋਗਦਾਨ ਦੇਣ ਤੇ ਹਾਲ ਹੀ ਵਿੱਚ ਪਦਮਸ਼੍ਰੀ ਅਵਾਰਡ ਨਾਲ ਸਨਮਾਨਿਤ ਖਿਡਾਰੀ ਸਵਿਤਾ ਪੁਨਿਆ ਨੂੰ ਵੀ ਵਿਸ਼ੇਸ਼ ਰੂਪ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਲ 2014 ਤੋਂ ਹੁਣ ਤੱਕ ਲਗਭਗ 709 ਕਰੋੜ ਰੁਪਏ ਦੀ ਰਕਮ 16970 ਖਿਡਾਰੀਆਂ ਨੂੰ ਨਗਦ ਪੁਰਸਕਾਰ ਅਤੇ ਪ੍ਰੋਤਸਾਹਨ ਰਕਮ ਵਜੋ ਦਿੱਤੀ ਜਾ ਚੁੱਕੀ ਹੈ।
ਸਾਲ 2025-2026 ਦੌਰਾਨ 662 ਖਿਡਾਰੀਆਂ ਨੂੰ 109 ਕਰੋੜ ਰੁਪਏ ਤੋਂ ਵੱਧ ਦੀ ਰਕਮ ਦਿੱਤੀ ਜਾ ਚੁੱਕੀ ਹੈ, ਤਾਂ ਜੋ ਖਿਡਾਰੀਆਂ ਦੀ ਭਲਾਈ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਖਿਡਾਰੀਆਂ ਦੀ ਸੱਚੀ ਹਿਤੇਸ਼ੀ ਹੈ। ਸੂਬੇ ਵਿੱਚ 1500 ਖੇਡ ਨਰਸਰੀਆਂ ਖੋਲੀਆਂ ਗਈਆਂ ਹਨ, ਜਿਨ੍ਹਾਂ ਵਿੱਚ 37 ਹਜਾਰ ਤੋਂ ਵੱਧ ਖਿਡਾਰੀ ਅਭਿਆਸ ਕਰਦੇ ਹਨ।
ਇਸ ਤੋਂ ਇਲਾਵਾ, 500 ਹੋਰ ਖੇਡ ਨਰਸਰੀਆਂ ਦੇ ਖੋਲਣ ਲਈ ਖੇਡ ਵਿਭਾਗ ਨੇ ਬਿਨੈ ਮੰਗੇ ਹਨ। ਨਰਸਰੀਆਂ ਵਿੱਚ ਖਿਡਾਰੀਆਂ ਦੀ ਪ੍ਰਤਿਭਾ ਨੂੰ ਤਰਾਸ਼ਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਖੇਡ ਵਿਭਾਗ ਦਾ ਮਿਸ਼ਨ ਓਲੰਪਿਕ 2036 ਹੈ। ਇਸ ਵਿੱਚ ਹਰਿਆਣਾ ਦਾ 36 ਮੈਡਲ ਜਿੱਤਣ ਦਾ ਟੀਚਾ ਹੈ। ਇਸੀ ਦਿਸ਼ਾ ਵਿੱਚ ਕੰਮ ਵੀ ਕੀਤਾ ਜਾ ਰਿਹਾ ਹੈ।
ਅਗਾਮੀ ਬਜਟ ਵਿੱਚ ਇਸੀ ਮਿਸ਼ਨ ਨੁੰ ਧਿਆਨ ਵਿੱਚ ਰੱਖ ਕੇ ਰਕਮ ਤੈਅ ਕਰਨ ਦਾ ਕੰਮ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਦੇਖਰੇਖ ਵਿੱਚ ਕੇਂਦਰ ਦਾ ਇਤਿਹਾਸਕ ਬਜਟ ਰੱਖਿਆ ਗਿਆ ਹੈ, ਜਿਸ ਵਿੱਚ ਖੇਡਾਂ ਲਈ 33 ਫੀਸਦੀ ਦਾ ਵਾਧਾ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ 114 ਕਰੋੜ ਦੀ ਰਕਮ ਨਾਲ ਸੂਬੇ ਦੇ ਖੇਡ ਸਟੇਡੀਅਮਾਂ ਦੇ ਕਾਇਆਕਲਪ ਕੀਤਾ ਜਾ ਰਿਹਾ ਹੈ, ਜਿਸ ਵਿੱਚੋਂ 70 ਫੀਸਦੀ ਕੰਮ ਹੋ ਚੁੱਕਾ ਹੈ। ਇਸ ਮੌਕੇ 'ਤੇ ਖੇਡ ਵਿਭਾਗ ਹਰਿਆਣਾ ਦੇ ਪ੍ਰਧਾਨ ਸਕੱਤਰ ਸ੍ਰੀ ਵਿਜੈ ਸਿੰਘ ਦਹੀਆ, ਖੇਡ ਵਿਭਾਗ ਦੇ ਏਡੀਸ਼ਨਲ ਡਾਇਰੈਕਟਰ ਸ੍ਰੀ ਅਸ਼ਵਨੀ ਮਲਿਕ ਮੌਜੂਦ ਰਹੇ।