5 Dariya News

ਹਰਿਆਣਾ ਵਿੱਚ 7 ਆਈਏਐਸ ਅਧਿਕਾਰੀਆਂ ਦੇ ਤਬਾਦਲੇ

5 Dariya News

ਚੰਡੀਗੜ੍ਹ 03-Feb-2026

ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 7 ਆਈਏਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ। ਹਿਸਾਰ ਦੇ ਮੰਡਲ ਕਮੀਸ਼ਨਰ ਸ੍ਰੀ ਰਵੀ ਪ੍ਰਕਾਸ਼ ਗੁਪਤਾ ਨੂੰ ਸ਼ਹਿਰੀ ਸੰਪਦਾ ਵਿਭਾਗ ਦਾ ਪ੍ਰਧਾਨ ਸਕੱਤਰ ਅਤੇ ਮੰਡਲ ਕਮੀਸ਼ਨਰ, ਹਿਸਾਰ ਲਗਾਇਆ ਗਿਆ ਹੈ।

ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਡਾਇਰੈਕਟਰ ਜਨਰਲ ਅਤੇ ਸਕੱਤਰ ਸ੍ਰੀ ਅੰਸ਼ਜ ਸਿੰਘ ਨੂੰ ਸ੍ਰੀ ਨਰਹਰਿ ਸਿੰਘ ਬਾਂਗੜ ਦੀ ਥਾਂ 'ਤੇ ਨਾਗਰਿਕ ਏਵੀਏਸ਼ਨ ਸਲਾਹਕਾਰ ਅਤੇ ਸਕੱਤਰ ਦਾ ਵਧੀਕ ਕਾਰਜਭਾਰ ਸੌਂਪਿਆ ਗਿਆ ਹੈ। ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦੇ ਪ੍ਰਬੰਧ ਨਿਦੇਸ਼ਕ ਸ੍ਰੀ ਵਿਕਰਮ ਨੂੰ ਹਰਿਆਣਾ ਮਿਨਰਲਸ ਲਿਮਿਟੇਡ, ਨਵੀਂ ਦਿੱਲੀ ਵਿੱਚ ਪ੍ਰਬੰਧ ਨਿਦੇਸ਼ਕ ਅਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦਾ ਪ੍ਰਬੰਧ ਨਿਦੇਸ਼ਕ ਨਿਯੁਕਤ ਕੀਤਾ ਗਿਆ ਹੈ।

ਜ਼ਿਲ੍ਹਾ ਨਗਰ ਕਮੀਸ਼ਨਰ, ਅੰਬਾਲਾ ਅਤੇ ਨਗਰ ਨਿਗਮ, ਅੰਬਾਲਾ ਦੇ ਕਮੀਸ਼ਨਰ ਸ੍ਰੀ ਵੀਰੇਂਦਰ ਲਾਠਰ ਨੂੰ ਸ਼ਿਕਾਇਤ ਨਿਵਾਰਣ ਵਿਭਾਗ ਵਿੱਚ ਵਿਸ਼ੇਸ਼ ਸਕੱਤਰ ਦੇ ਨਾਲ ਨਾਲ ਜ਼ਿਲ੍ਹਾ  ਨਗਰ ਕਮੀਸ਼ਨਰ, ਅੰਬਾਲਾ ਅਤੇ ਨਗਰ ਨਿਗਮ, ਅੰਬਾਲਾ ਦਾ ਕਮੀਸ਼ਨਰ ਲਗਾਇਆ ਗਿਆ ਹੈ। ਰੋਹਤਕ ਦੇ ਡਿਪਟੀ ਕਮੀਸ਼ਨਰ ਸ੍ਰੀ ਸਚਿਨ ਗੁਪਤਾ ਨੂੰ ਸਿੰਚਾਈ ਅਤੇ ਜਲ ਸਰੋਤ ਵਿਭਾਗ ਵਿੱਚ ਵਧੀਕ ਸਕੱਤਰ ਅਤੇ ਐਚਐਸਐਮਆਈਟੀਸੀ ਦਾ ਪ੍ਰਬੰਧ ਨਿਦੇਸ਼ਕ ਲਗਾਇਆ ਗਿਆ ਹੈ। 

ਉਹ ਰੋਹਤਕ ਦੇ ਡਿਪਟੀ ਕਮੀਸ਼ਨਰ ਵੀ ਰਹਿਣਗੇ। ਕੈਥਲ ਦੀ ਡਿਪਟੀ ਕਮੀਸ਼ਨਰ ਸੁਸ੍ਰੀ ਅਪਰਾਜਿਤਾ ਨੂੰ ਸੂਚਨਾ ਤਕਨਾਲੋਜੀ, ਇਲੇਕਟ੍ਰਾਨਿਕਸ ਅਤੇ ਸੰਚਾਰ ਵਿਭਾਗ ਦਾ ਵਧੀਕ ਸਕੱਤਰ ਅਤੇ ਨਿਦੇਸ਼ਕ ਲਗਾਇਆ ਗਿਆ ਹੈ। ਉਹ ਕੈਥਲ ਦੀ ਡਿਪਟੀ ਕਮੀਸ਼ਨਰ ਵੀ ਰਹਿਣਗੇ।

ਸ੍ਰੀ ਨਰਹਰਿ ਸਿੰਘ ਬਾਂਗੜ ਦੀ ਨਿਯੁਕਤੀ ਆਦੇਸ਼ ਬਾਅਦ ਵਿੱਚ ਜਾਰੀ ਕੀਤੇ ਜਾਣਗੇ। ਨਾਗਰਿਕ ਏਵੀਏਸ਼ਿਅਨ ਸਲਾਹਕਾਰ ਅਤੇ ਸਕੱਤਰ ਦੇ ਕਾਰਜਭਾਰ ਨਾਲ ਮੁਕਤ ਹੋਣ ਤੋਂ ਬਾਅਦ ਉਹ ਆਪਣੀ ਜੁਆਇਨਿੰਗ ਰਿਪੋਰਟ ਮੁੱਖ ਸਕੱਤਰ ਦਫ਼ਤਰ ਵਿੱਚ ਪੇਸ਼ ਕਰਨਗੇ।