5 Dariya News

ਨਾਇਬ ਸਿੰਘ ਸੈਣੀ ਨੇ ਮਹਾਗ੍ਰਾਮ ਮਹਾਯੋਜਨਾ ਤਹਿਤ ਚੋਣ ਕੀਤੇ ਪਿੰਡਾਂ ਲਈ ਪਿੰਡ ਵਿਕਾਸ ਪਲਾਨ ਤਿਆਰ ਕਰਨ ਦੇ ਦਿੱਤੇ ਨਿਰਦੇਸ਼

ਵਿਕਾਸ ਦੇ ਨਾਲ-ਨਾਲ ਪੰਡਾਂ ਦੀ ਸਭਿਆਚਾਰਕ ਵਿਰਾਸਤ, ਰਿਵਾਇਤੀ ਸਵਰੂਪ ਅਤੇ ਸਥਾਨਕ ਪਹਿਚਾਣ ਨੂੰ ਵਵੀ ਕੀਤਾ ਜਾਵੇ ਸਰੰਖਤ - ਮੁੱਖ ਮੰਤਰੀ

5 Dariya News

ਚੰਡੀਗੜ੍ਹ 28-Jan-2026

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪਿੰਡਾਂ ਦੇ ਸਮੂਚੇ ਵਿਕਾਸ ਅਤੇ ਉਨ੍ਹਾਂ ਵਿੱਚ ਸ਼ਹਿਰਾਂ ਵਰਗੀ ਆਧੁਕਿ ਸਹੂਲਤਾਂ ਪ੍ਰਦਾਨ ਕਰਨ ਈ ਮਹਾਗ੍ਰਾਮ ਮਹਾਯੋਜਨਾ ਤਹਿਤ ਚੋਣ ਕੀਤੇ ਪਿੰਡ ਦੀ ਮੌਜੂਦਾ ਹਾਲਾਤ ਦਾ ਮੁਲਾਂਕਣ ਕਰ ਪਿੰਡ ਵਿਕਾਸ ਪਲਾਨ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਪੰਚਾਇਤ ਭੂਮੀ ਦੀ ਪਹਿਚਾਨ ਕਰ ਪਿੰਡ ਸਭਾ ਅਤੇ ਗ੍ਰਾਮੀਣਾਂ ਤੋਂ ਸੁਝਾਅ ਦੇ ਬਾਅਦ ਯੋਜਨਾ ਬਣਾਈ ਜਾਵੇ, ਤਾਂ ਜੋ ਉਹ ਪਿੰਡਾਂ ਦੀ ਮੌਜੂਦਾ ਅਤੇ ਭਵਿੱਖ ਦੀ ਜਰੂਰਤਾਂ ਦੇ ਅਨੁਰੂਪ ਹੋਵੇ।

ਖ ਮੰਤਰੀ ਬੁੱਧਵਾਰ ਨੂੰ ਹਰਿਆਣਾ ਨਿਵਾਸ ਵਿੱਚ ਆਯੋਜਿਤ ਮਹਾਗ੍ਰਾਮ ਮਹਾਯੋਜਨਾ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਦੌਰਾਨ ਪੰਚ ਮਹਾਗ੍ਰਾਮਾਂ - ਕੋਹੰਡ (ਜਿਲ੍ਹਾ ਕਰਨਾਲ), ਸੌਂਧ (ਜਿਲ੍ਹਾ ਪਲਵਲ), ਦੀਘੋਟ (ਜਿਲ੍ਹਾ ਪਲਵਲ), ਓਰੰਗਾਬਾਦ (ਜਿਲ੍ਹਾ ਪਲਵਲ) ਅਤੇ ਖਾਨਪੁਰ ਕਲਾਂ (ਜਿਲ੍ਹਾ ਸੋਨੀਪਤ) ਲਈ ਤਿਆਰ ਕੀਤੇ ਗਏ ਪਿੰਡ ਵਿਕਾਸ ਪਲਾਂਨਾਂ ਦਾ ਵਿਸਤਾਰ ਪੇਸ਼ਗੀਕਰਣ ਦਿੱਤਾ ਗਿਆ।

ਸ੍ਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਿੰਡ ਵਿਕਾਸ ਪਨਾਨ ਤਹਿਤ ਪ੍ਰਸਤਾਵਿਤ ਸਾਰੀ ਭੁਮੀ ਉਪਯੋਗਾਂ ਲਈ ਸੈਕਟਰ -ਵਾਰ ਵਿਸਤਾਰ ਯੋਜਨਾ ਤਿਆਰ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਪਲਾਨਿੰਗ ਪ੍ਰਕ੍ਰਿਆ ਦੌਰਾਨ ਪਿੰਡਾਂ ਦੀ ਸਭਿਆਚਾਰਕ ਵਿਰਾਸਤ, ਰਿਵਾਇਤੀ ਸਵਰੂਪ ਅਤੇ ਸਥਾਨਕ ਪਹਿਚਾਣ ਨੂੰ ਸਰੰਖਤ ਰੱਖਦੇ ਹੋਏ ਉਨ੍ਹਾਂ ਨੂੰ ਪ੍ਰੋਤਸਾਹਿਤ ਕੀਤਾ ਜਾਵੇ।

ਮੁੱਖ ਮੰਤਰੀ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇੰਨ੍ਹਾਂ ਮਹਾਗ੍ਰਾਮਾਂ ਦੀ ਯੋਜਨਾ ਆਧੁਨਿਕ ਤਕਨੀਕ ਦੀ ਵਰਤੋ ਕਰਦੇ ਹੋਏ ਡਰੋਨ ਸਰਵੇ ਰਾਹੀਂ ਤਿਆਰ ਕੀਤੀ ਜਾਵੇ, ਤਾਂ ਜੋ ਸਟੀਕ ਅਤੇ ਪ੍ਰਭਾਵੀ ਪਲਾਨਿੰਕ ਯਕੀਨੀ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਮਹਾਗ੍ਰਾਮ ਮਹਾਯੋਜਨਾ ਤਹਿਤ ਸੂਬੇ ਦੇ 21 ਚੋਣ ਕੀਤੇ ਮਹਾਗ੍ਰਾਮਾਂ ਵਿੱਚ ਸ਼ਹਿਰੀ ਪੱਧਰ ਦਾ ਬੁਨਿਆਦੀ ਢਾਂਚਾ, ਸੜਕਾਂ, ਜਲ੍ਹ ਸਪਲਾਈ, ਸੀਵਰੇਜ, ਹਰਿਤ ਖੇਤਰ ਅਤੇ ਹੋਰ ਨਾਗਰਿਕ ਸਹੂਲਤਾਂ ਵਿਕਸਿਤ ਕੀਤੀਆਂ ਜਾਣਗੀਆਂ, ਜਿਸ ਨਾਲ ਗ੍ਰਾਮੀਣ ਖੇਤਰਾਂ ਵਿੱਚ ਜੀਵਨ ਪੱਧਰ ਵਿੱਚ ਗੁਣਾਤਮਕ ਸੁਧਾਰ ਹੋਵੇਗਾ।

ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਟਾਉਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਏ ਕੇ ਸਿੰਘ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਜਨਸਿਹਤ ਇੰਜੀਨੀਅਰਿੰਗ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਮੋਹਮਦ ਸ਼ਾਇਨ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਟਾਉਨ ਐਂਡ ਕੰਟਰੀ ਪਲਾਨਿੰਕ ਵਿਭਾਗ ਦੇ ਨਿਦੇਸ਼ਕ ਸ੍ਰੀ ਅਮਿਤ ਖੱਤਰੀ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।