5 Dariya News

ਔਸ਼ਧੀ ਪੌਧੇ ਉਗਾਉਣ ਵਾਲੇ ਕਿਸਾਨਾਂ ਲਈ ਤਿਆਰ ਕਰਨ ਕਾਰਜ ਯੋਜਨਾ - ਨਾਇਬ ਸਿੰਘ ਸੈਣੀ

ਔਸ਼ਧੀ ਪੌਧੇ ਉਗਾਉਣ ਵਾਲੇ ਕਿਸਾਨਾ ਦਾ ਬਣਾਇਆ ਜਾਵੇ ਕਲਸਟਰ

5 Dariya News

ਚੰਡੀਗੜ੍ਹ 28-Jan-2026

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਬਲ ਫੇਡ ਦੇ ਅਧਿਕਾਰੀ ਔਸ਼ਧੀ ਪੌਧੇ ਉਗਾਉਣ ਵਾਲੇ ਕਿਸਾਨਾਂ ਲਈ ਅਜਿਹੇ ਕਾਰਜ ਯੋਜਨਾ ਤਿਆਰ ਕਰਨ ਜਿਸ ਨਾਲ ਹਰਬਲ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੀ ਪ੍ਰੋਤਸਾਹਿਤ ਕੀਤਾ ਜਾ ਸਕੇ। ਮੁੱਖ ਮੰਤਰੀ ਹਰਿਆਣਾ ਰਾਜ ਹਰਬਲ ਸਹਿਕਾਰੀ ਸੰਘ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। 

ਮੀਟਿੰਗ ਵਿੱਚ ਸਿਹਤ ਮੰਤਰੀ ਆਰਤੀ ਰਾਓ, ਵਧੀਕ ਮੁੱਖ ਸਕੱਤਰ ਸੁਮਿਤਾ ਮਿਸ਼ਰਾ ਸਮੇਤ ਕਈ ਸੀਨੀਅਰ ਅਧਿਕਾਰੀ ਸ਼ਾਮਿਲ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਅਧਿਕਾਰੀ ਵੱਖ-ਵੱਖ ਤਰ੍ਹਾ ਦੇ ਔਸ਼ਧੀ ਪੌਧਿਆਂ ਦੀ ਖੇਤੀ ਦਾ ਬਿਊਰਾ ਖੇਤਰਫਲ ਅਨੁਸਾਰ ਤਿਆਰ ਕਰਨ। ਇਸ ਤੋਂ ਇਲਾਵਾ ਇਹ ਵੀ ਅੰਦਾਜਾ ਲਗਾਉਣ ਕਿ ਕਿਸੇ ਖੇਤਰ ਵਿੱਚ ਕਿਹੜੇ ਔਸ਼ਧੀ ਪੌਧੇ ਆਸਾਨੀ ਨਾਲ ਉਗਾਏ ਜਾ ਸਕਦੇ ਹਨ ਤਾਂ ਜੋ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ। 

ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਔਸ਼ਧੀ ਪੌਧਿਆਂ ਦੀ ਖੇਤੀ ਲਈ ਵਰਤੋ ਕੀਤੀ ਜਾਣ ਵਾਲੀ ਭੁਮੀ ਸਮੇਤ ਕਿਸਾਨਾਂ ਦੀ ਗਿਣਤੀ ਦਾ ਬਿਊਰਾ ਵੀ ਵਿਸਤਾਰ ਨਾਲ ਤਿਆਰ ਕੀਤਾ ਜਾਵੇ ਤਾਂ ਜੋ ਅਜਿਹੇ ਕਿਸਾਨਾਂ ਨੂੰ ਇੱਕ ਕਲਸਟਰ ਵਿੱਚ ਲਿਆਇਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਜਲਦੀ ਹੀ ਸੂਬੇ ਵਿੱਚ ਔਸ਼ਧੀ ਪੌਧੇ ਲਗਾਉਣ ਵਾਲੇ ਕਿਸਾਨਾਂ ਨੂੰ ਮਾਰਕਟਿੰਗ ਤੱਕ ਦੀ ਬਿਹਤਰ ਸਹੂਲਤਾਂ ਉਪਲਬਧ ਕਰਵਾਏਗੀ ਤਾਂ ਜੋ ਸੂਬੇ ਵਿੱਚ ਮੈਡੀਕਲ ਪੌਧਿਆਂ ਦੀ ਖੇਤੀ ਨੂੰ ਪ੍ਰੋਤਸਾਹਨ ਦਿੱਤਾ ਜਾ ਸਕੇ। 

ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ 4557 ਹੈਕਟੇਅਰ ਔਸ਼ਧੀ ਪੌਧਿਆਂ ਦੀ ਖੇਤੀ ਕੀਤੀ ਜਾ ਰਹੀ ਹੈ ਜਿੰਨ੍ਹਾ ਵਿੱਚ ਆਂਵਲਾ, ਏਲੋਵੀਰਾ, ਸਟੀਵਿਆ, ਮੁਲੇਠੀ, ਸ਼ਤਾਵਰੀ, ਤੁਲਸੀ, ਅਸ਼ਵਗੰਧਾ, ਹਰੜ, ਬੇਲਪੱਤਰ, ਹਲਦੀ ਆਦਿ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਆਯੂਰਵੇਦਿਕ ਦਵਾਹੀਆਂ ਰੁਜ਼ਗਾਰ ਸ੍ਰਿਜਨ ਨਾਲ ਜੁੜੀ ਹੋਈਆਂ ਹਨ ਅਤੇ ਸਿਹਤਮੰਤ ਵਾਤਾਵਰਣ ਦੇ ਨਾਲ ਕਿਫਾਇਤੀ ਵੀ ਹੈ। ਇਸ ਲਈ ਇੰਨ੍ਹਾਂ ਦੀ ਸਰਲੀਕ੍ਰਿਤ ਖਰੀਦ ਪ੍ਰਕ੍ਰਿਆ ਅਤੇ ਵਪਾਰ ਕਰਨ ਲਈ ਸੁਧਾਰ ਜਰੂਰੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਰਾਜ ਔਸ਼ਧੀ ਪਲਾਂਟ ਬੋਰਡ ਦਾ ਮੁੱਖ ਟੀਚਾ ਔਸ਼ਧੀ ਪੌਧਿਆਂ ਦੀ ਖੇਤੀ ਨੂੰ ਪ੍ਰੋਤਸਾਹਨ ਦੇਣਾ, ਇਕੱਠਾ ਅਤੇ ਸਟੋਰੇਜ ਤਹਿਤ ਯੋਜਨਾਵਾਂ, ਪ੍ਰਸਤਾਵਾਂ ਅਤੇ ਪ੍ਰੋਗਰਾਮਾਂ ਨੂੰ ਤਿਆਰ ਕਰਨ ਵਿੱਚ ਕਿਸਾਨਾਂ ਨੁੰ ਮਾਰਗਦਰਸ਼ਨ ਪ੍ਰਦਾਨ ਕਰਨਾ ਹੈ। ਹਰਬਲ ਫੇਡ ਵੱਲੋਂ ਕਿਸਾਨਾਂ ਲਈ ਈ-ਔਸ਼ਧੀ ਪੋਰਟਲ ਲਾਂਚ ਕੀਤਾ ਗਿਆ ਹੈ ਜਿਸ 'ਤੇ ਹੁਣ ਤੱਕ 4500 ਕਿਸਾਨਾਂ ਨੇ 118 ਆਯੂਰਵੈਦਿਕ ਔਸ਼ਧੀ ਨਿਰਮਾਤਾਵਾ ਦੇ ਰਜਿਸਟ੍ਰੇਸ਼ਣ ਕੀਤਾ ਹੈ।