5 Dariya News

ਬਾਲੀਵੁੱਡ ਸਟਾਰ ਸੋਨੂੰ ਸੂਦ ਨੇ ਪਟਿਆਲਾ ਦੇ ਭੁਪਿੰਦਰਾ ਰੋਡ 'ਤੇ ਸਿਆਰਾਮ ਦੇ ਨਵੇਂ ਬ੍ਰਾਂਡ ਡੇਵੋਂ' ਦਾ ਕੀਤਾ ਉਦਘਾਟਨ

ਪਟਿਆਲਾ ਸ਼ਹਿਰ ਮੇਰੇ ਦਿਲ ਦੇ ਨੇੜੇ- ਸੋਨੂੰ ਸੂਦ

5 Dariya News

ਪਟਿਆਲਾ 19-Jan-2026

ਸ਼ਾਹੀ ਸ਼ਹਿਰ ਪਟਿਆਲਾ ਵਿੱਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਪਰਉਪਕਾਰੀ  ਸੋਨੂੰ ਸੂਦ ਨੇ ਭੁਪਿੰਦਰਾ ਰੋਡ 'ਤੇ ਸਿਆਰਾਮ ਦੇ ਪ੍ਰੀਮੀਅਮ ਮਰਦਾਂ ਦੇ ਕੱਪੜਿਆਂ ਦੇ ਬ੍ਰਾਂਡ  ਦੇ ਸਟੋਰ ਦਾ ਸ਼ਾਨਦਾਰ ਉਦਘਾਟਨ ਕੀਤਾ। ਇਸ ਮੌਕੇ ਸੋਨੂੰ ਸੂਦ ਦੇ ਨਾਲ ਸਿਆਰਾਮ ਸਿਲਕ ਮਿਲਜ਼ ਲਿਮਟਿਡ ਦੇ ਐਗਜ਼ੀਕਿਊਟਿਵ ਡਾਇਰੈਕਟਰ ਮਿਸਟਰ ਗੌਰਵ ਪੋਦਾਰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।  ਸਵਦੇਸ਼ੀ ਭਾਰਤ ਦੇ ਫਲਸਫੇ 'ਤੇ ਅਧਾਰਿਤ  ਡੇਵੋਂ'  ਬ੍ਰਾਂਡ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਆਧੁਨਿਕ ਡਿਜ਼ਾਈਨ ਦਾ ਸੁਮੇਲ ਹੈ। 

ਇਸ ਸਟੋਰ ਵਿੱਚ ਹੱਥ ਨਾਲ ਕਢਾਈ ਕੀਤੀਆਂ ਸ਼ੇਰਵਾਨੀਆਂ, ਇੰਡੋ-ਵੈਸਟਰਨ ਪਹਿਰਾਵੇ, ਜੋਧਪੁਰੀ, ਕੁੜਤਾ-ਪਜਾਮਾ ਅਤੇ ਟਕਸੀਡੋ ਦੀ ਵਿਸ਼ਾਲ ਰੇਂਜ ਉਪਲਬਧ ਹੈ, ਜੋ ਵਿਆਹਾਂ ਅਤੇ ਹੋਰ ਖਾਸ ਮੌਕਿਆਂ ਲਈ ਤਿਆਰ ਕੀਤੀ ਗਈ ਹੈ।ਇਸ ਮੌਕੇ ਮਿਸਟਰ ਗੌਰਵ ਪੋਦਾਰ ਨੇ ਕਿਹਾ ਕਿ ਪੰਜਾਬ ਸਾਡੇ ਲਈ ਇੱਕ ਬਹੁਤ ਹੀ ਉਤਸ਼ਾਹਜਨਕ ਮਾਰਕੀਟ ਹੈ ਅਤੇ ਜਲੰਧਰ ਵਿੱਚ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਪਟਿਆਲਾ ਵਰਗੇ ਵਿਰਾਸਤੀ ਸ਼ਹਿਰ ਵਿੱਚ ਸਟੋਰ ਖੋਲ੍ਹਣਾ ਸਾਡੇ ਲਈ ਮਾਣ ਵਾਲੀ ਗੱਲ ਹੈ।ਅਦਾਕਾਰ ਸੋਨੂੰ ਸੂਦ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਪਟਿਆਲਾ ਮੇਰਾ ਜਨਮ ਸਥਾਨ ਹੈ ਅਤੇ ਇੱਥੇ ਆਉਣਾ ਮੇਰੇ ਲਈ ਬਹੁਤ ਖਾਸ ਹੈ।

ਮੇਰਾ ਜਨਮ ਇੱਥੋਂ ਦੇ ਰਾਜਿੰਦਰਾ ਹਸਪਤਾਲ ਵਿੱਚ ਹੋਇਆ ਸੀ, ਇਸ ਲਈ ਇਹ ਸ਼ਹਿਰ ਮੇਰੀ ਪਛਾਣ ਦੇ ਨਾਲ ਡੂੰਘਾਈ ਨਾਲ ਜੁੜਿਆ ਹੋਇਆ ਹੈ।  ਮੈਂ ਇੱਥੇ ਕਈ ਫਿਲਮਾਂ ਦੀ ਸ਼ੂਟਿੰਗ ਕੀਤੀ ਹੈ ਅਤੇ ਇੱਥੋਂ ਦੇ ਲੋਕਾਂ ਦਾ ਪਿਆਰ ਹਮੇਸ਼ਾ ਯਾਦ ਰਹਿੰਦਾ ਹੈ। ਮੈਨੂੰ ਖੁਸ਼ੀ ਹੈ ਕਿ ਡੇਵੋਂ' ਦਵਰਗਾ ਬ੍ਰਾਂਡ, ਜੋ ਭਾਰਤੀ ਕਾਰੀਗਰੀ ਦਾ ਸਨਮਾਨ ਕਰਦਾ ਹੈ, ਹੁਣ ਪਟਿਆਲਾ ਵਾਸੀਆਂ ਲਈ ਉਪਲਬਧ ਹੈ।