5 Dariya News

ਪੇਕ ਵੱਲੋਂ ਇੰਟਲੈਕਚੁਅਲ ਪ੍ਰਾਪਰਟੀ ਰਾਈਟਸ ਦੀ ਸੁਰੱਖਿਆ ਅਤੇ ਪ੍ਰਬੰਧਨ ’ਤੇ ਜਾਗਰੂਕਤਾ ਵਰਕਸ਼ਾਪ ਦਾ ਹੋਇਆ ਆਯੋਜਨ

5 Dariya News

ਚੰਡੀਗੜ੍ਹ 15-Jan-2026

ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਡੀਂਨ ਪ੍ਰਾਯੋਜਿਤ ਖੋਜ ਅਤੇ ਉਦਯੋਗਿਕ ਸਲਾਹਕਾਰ (ਐਸਆਰਆਈਸੀ) ਦਫ਼ਤਰ ਵੱਲੋਂ 14 ਜਨਵਰੀ, 2026 ਨੂੰ “ਅਕਾਦਮਿਕ ਸੰਸਥਾਵਾਂ ਵਿੱਚ ਇੰਟਲੈਕਚੁਅਲ ਪ੍ਰਾਪਰਟੀ ਰਾਈਟਸ (ਆਈਪੀਆਰ) ਦੀ ਸੁਰੱਖਿਆ ਅਤੇ ਪ੍ਰਬੰਧਨ” ਵਿਸ਼ੇ ’ਤੇ ਇੱਕ ਜਾਗਰੂਕਤਾ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ।

ਇਹ ਵਰਕਸ਼ਾਪ ਸੰਸਥਾ ਦੇ ਐਂਪੈਨਲਡ ਆਈਪੀਆਰ ਸਲਾਹਕਾਰ ਐਮ/ਐੱਸ ਐੱਸ.ਐੱਸ. ਰਾਣਾ ਐਂਡ ਕੰਪਨੀ ਵੱਲੋਂ ਕਰਵਾਈ ਗਈ, ਜਿਸ ਵਿੱਚ ਸ਼੍ਰੀ ਵਿਕਰਾਂਤ ਰਾਣਾ, ਮੈਨੇਜਿੰਗ ਪਾਰਟਨਰ, ਅਤੇ ਸੁਸ਼ਰੀ ਸੰਗੀਤਾ ਨਾਗਰ, ਸੀਨੀਅਰ ਸਾਇੰਟਿਸਟ ਨੇ ਅਧਿਆਪਕ ਵਰਗ ਲਈ ਇੱਕ ਜਾਣਕਾਰੀਪੂਰਕ ਅਤੇ ਸੰਵਾਦਾਤਮਕ ਸੈਸ਼ਨ ਦਿੱਤਾ।ਇਸ ਮੌਕੇ ’ਤੇ ਪ੍ਰੋ. ਉਮੇਸ਼ ਸ਼ਰਮਾ, ਡੀਨ, ਪ੍ਰਾਯੋਜਿਤ ਖੋਜ ਅਤੇ ਉਦਯੋਗਿਕ ਸਲਾਹਕਾਰ, ਪ੍ਰੋ. ਸੰਦੀਪ ਕੁਮਾਰ, ਐਸੋਸੀਏਟ ਡੀਨ, ਐਸਆਰਆਈਸੀ, ਅਤੇ ਸੰਸਥਾ ਦੇ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰ ਹਾਜ਼ਰ ਰਹੇ।

ਵਰਕਸ਼ਾਪ ਦੀ ਸ਼ੁਰੂਆਤ ਪ੍ਰੋ. ਉਮੇਸ਼ ਸ਼ਰਮਾ ਵੱਲੋਂ ਕੀਤੀ ਗਈ, ਜਿਨ੍ਹਾਂ ਨੇ  ਇੰਟਲੈਕਚੁਅਲ ਪ੍ਰਾਪਰਟੀ ਰਾਈਟਸ  ਦੀ ਮਹੱਤਤਾ, ਖੋਜ ਅਤੇ ਨਵੀਨਤਾ ਵਿੱਚ ਇਸ ਦੀ ਭੂਮਿਕਾ ਅਤੇ ਆਈਪੀਆਰ2 ਫਾਈਲਿੰਗ ਦੀ ਬੁਨਿਆਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ।ਉਪਰੰਤ, ਸ਼੍ਰੀ ਵਿਕਰਾਂਤ ਰਾਣਾ ਨੇ ਐਮ/ਐੱਸ ਐੱਸ.ਐੱਸ. ਰਾਣਾ ਐਂਡ ਕੰਪਨੀ ਦਾ ਪਰਿਚਯ ਦਿੰਦਿਆਂ, ਸੁਸ਼ਰੀ ਸੰਗੀਤਾ ਨਾਗਰ ਦੇ ਨਾਲ ਮਿਲ ਕੇ ਆਈਪੀਆਰ ਨਾਲ ਸੰਬੰਧਿਤ ਵਿਸਥਾਰਪੂਰਕ ਜਾਣਕਾਰੀ ਸਾਂਝੀ ਕੀਤੀ। 

ਸੈਸ਼ਨ ਦੌਰਾਨ ਵਿਸ਼ਵ ਪੱਧਰ ’ਤੇ ਪੇਟੈਂਟ ਦਫ਼ਤਰਾਂ ਦਾ ਮਾਹੌਲ, ਪਿਛਲੇ ਪੰਜ ਸਾਲਾਂ ਦੇ ਆਈਪੀਆਰ ਰੁਝਾਨ, ਮੁੱਖ ਖੋਜ ਖੇਤਰ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਭਾਰਤ ਵਿੱਚ ਹਰ ਸਾਲ ਲਗਭਗ ਇੱਕ ਲੱਖ ਪੇਟੈਂਟ ਅਰਜ਼ੀਆਂ ਦਾਖਲ ਕੀਤੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਪੇਟੈਂਟ, ਟ੍ਰੇਡਮਾਰਕ, ਭੂਗੋਲਿਕ ਸੰਕੇਤ (ਜੀਆਈ), ਕਾਪੀਰਾਈਟ ਅਤੇ ਉਦਯੋਗਿਕ ਡਿਜ਼ਾਈਨ ਵਰਗੇ ਆਈਪੀਆਰ ਟੂਲਜ਼ ਦੇ ਲਾਭਾਂ ਬਾਰੇ ਵੀ ਚਰਚਾ ਕੀਤੀ ਗਈ। 

ਪੇਟੈਂਟ ਦਸਤਾਵੇਜ਼, ਪੀਸੀਟੀ ਅਰਜ਼ੀਆਂ, ਪੇਟੈਂਟ ਯੋਗਤਾ ਦੀਆਂ ਸ਼ਰਤਾਂ - ਨਵੀਨਤਾ, ਆਵਿਸ਼ਕਾਰਕਤਾ ਅਤੇ ਉਪਯੋਗਤਾ - ਕੌਣ ਪੇਟੈਂਟ ਦਾਖਲ ਕਰ ਸਕਦਾ ਹੈ, ਕੀ ਸੁਰੱਖਿਅਤ ਕੀਤਾ ਜਾ ਸਕਦਾ ਹੈ, ਪ੍ਰਕਿਰਿਆ, ਆਈਸੀ ਲੇਆਉਟ ਡਿਜ਼ਾਈਨ ਅਤੇ ਟ੍ਰੇਡ ਸੀਕ੍ਰੇਟਸ ਵਰਗੇ ਵਿਸ਼ਿਆਂ ’ਤੇ ਵੀ ਵਿਸਥਾਰ ਨਾਲ ਚਰਚਾ ਹੋਈ।ਵਰਕਸ਼ਾਪ ਦਾ ਸਮਾਪਨ ਪ੍ਰਸ਼ਨੋੱਤਰ ਸੈਸ਼ਨ ਨਾਲ ਹੋਇਆ। ਪ੍ਰੋ. ਸੰਦੀਪ ਕੁਮਾਰ, ਐਸੋਸੀਏਟ ਡੀਨ, ਐਸਆਰਆਈਸੀ ਵੱਲੋਂ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਗਿਆ ਅਤੇ ਸਾਰੇ ਵਕਤਾਵਾਂ, ਆਯੋਜਕਾਂ ਅਤੇ ਭਾਗੀਦਾਰਾਂ ਦਾ ਆਭਾਰ ਪ੍ਰਗਟ ਕੀਤਾ ਗਿਆ।